ਰਾਸ਼ਟਰੀ ਸੇਵਾ ਰਤਨ ਸਨਮਾਨ "ਮਿਸਾਲ ਦਾ ਪ੍ਰਾਈਡ" ਸੰਸਥਾ ਨੂੰ ਮਿਲਿਆ.
ਲੁਧਿਆਣਾ ( ਗੁਰਦੀਪ ਸਿੰਘ)
ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਨਗਰੀ ਅਯੋਧਿਆ ਵਿਖੇ ਰਾਮ ਕ੍ਰਿਸ਼ਨ ਸੇਵਾ ਫਾਊਂਡੇਸ਼ਨ ਤੇ ਮੇਜਰ ਧਿਆਨ ਚੰਦ ਖੇਡ ਉਥਾਨ ਸਮਿਤੀ ਦੁਆਰਾ ਦੋ ਦਿਨ ਰਾਸ਼ਟਰੀ ਸੇਵਾ ਰਤਨ ਸਨਮਾਨ 2024 ਵਿੱਚ ਮਿਸਾਲ ਦਾ ਪ੍ਰਾਈਡ ਆਫ ਸੁਸਾਇਟੀ ਪੰਜਾਬ ਨੂੰ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ ਗਿਆ। ਸੰਸਥਾ ਵੱਲੋਂ ਇਹ ਸਨਮਾਨ ਸੰਸਥਾ ਦੇ ਸੰਸਥਾਪਕ ਮਹਿਕਪ੍ਰੀਤ ਸਿੰਘ ਵੱਲੋਂ ਪ੍ਰਾਪਤ ਕੀਤਾ ਗਿਆ।
ਇਸ ਸਮਾਰੋਹ ਦੀ ਸ਼ੁਰੂਆਤ ਉੱਤਰ ਪ੍ਰਦੇਸ਼ ਦੇ ਹਰੀਆ ਖੇਤਰ ਦੇ ਵਿਧਾਇਕ ਸ੍ਰੀ ਅਜੇ ਸਿੰਘ ਦੁਆਰਾ ਕੀਤੀ ਗਈ। ਇਸ ਦੌਰਾਨ ਲੱਗੇ ਖੂਨਦਾਨ ਕੈਂਪ ਵਿੱਚ ਲਖਨਊ ਤੋਂ ਆਈ ਮੈਡੀਕਲ ਕਾਲਜ ਦੀ ਟੀਮ ਤੇ ਸਥਾਨਕ ਅਯੁੱਧਿਆ ਸ਼ਹਿਰ ਸਿਵਲ ਹਸਪਤਾਲ ਦੀ ਟੀਮ ਵੱਲੋਂ ਖੂਨ ਦਾਨ ਕਰਵਾਇਆ ਗਿਆ। ਦੋ ਰੋਜ਼ਾ ਖੂਨਦਾਨ ਕੈਂਪ ਦੌਰਾਨ ਲਗਭਗ 151 ਯੂਨਿਟ ਇਕੱਠੇ ਕੀਤੇ ਗਏ। ਮੁੱਖ ਮਹਿਮਾਨ ਵਜੋਂ ਵਿਸ਼ਵ ਕੱਪ ਜੇਤੂ ਖਿਡਾਰੀ, ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ, ਅਰਜੁਨ ਐਵਾਰਡੀ ਤੇ ਹਾਕੀ ਦੇ ਜਾਦੂਗਰ ਦੇ ਨਾਂ ਨਾਲ ਮਸ਼ਹੂਰ ਮੇਜਰ ਧਿਆਨ ਚੰਦ ਜੀ ਦੇ ਪੁੱਤਰ ਅਸ਼ੋਕ ਧਿਆਨ ਚੰਦ ਵੱਲੋਂ ਸ਼ਿਰਕਤ ਕੀਤੀ ਗਈ ।ਇਨ੍ਹਾਂ ਤੋਂ ਇਲਾਵਾ ਸਿੰਗਰਾਮਊ ਰਾਜ ਜੌਨਪੁਰ ਦੇ ਮਹਾਰਾਣੀ ਡਾ. ਅੰਜੂ ਸਿੰਘ, ਅਯੁੱਧਿਆ ਸ਼ਹਿਰ ਦੇ ਮੇਅਰ ਗਿਰੀਸ਼ ਪਤਿ ਤਿਰਪਾਠੀ , ਜਿਲ੍ਹਾਂ ਪੰਚਾਇਤ ਪ੍ਰਧਾਨ ਅਲੋਕ ਸਿੰਘ ਰੋਹਿਤ , ਅਤੇ ਸਾਬਕਾ ਮੰਤਰੀ ਤੇਜ ਨਰਾਇਣ ਪਾਂਡੇ ਅਤੇ ਮੁੱਖ ਮਹਿਮਾਨਾਂ ਦੁਆਰਾ ਪ੍ਰਸ਼ੰਸਾ ਪੱਤਰ, ਟਰਾਫੀ, ਸਿਰੋਪਾਓ, ਅਯੁੱਧਿਆ ਰਾਮ ਮੰਦਿਰ ਦਾ ਪ੍ਰਸ਼ਾਦ, ਰਾਮ ਜਨਮ ਭੂਮੀ ਦੀ ਮਿੱਟੀ, ਪਵਿੱਤਰ ਸਰਯੂ ਨਦੀ ਦੇ ਜਲ, ਰਾਮ ਮੰਦਿਰ ਦੇ ਪ੍ਰਤੀਕ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਸਮਾਰੋਹ ਦੌਰਾਨ ਲੱਗੇ ਖੂਨਦਾਨ ਕੈਂਪ ਦੌਰਾਨ ਮਿਸਾਲ ਦ ਪ੍ਰਾਈਡ ਆਫ ਸੁਸਾਇਟੀ ਪੰਜਾਬ ਦੇ ਚੇਅਰਮੈਨ ਮਹਿਕਪ੍ਰੀਤ ਸਿੰਘ ਵੱਲੋਂ 22'ਵੀਂ ਵਾਰ ਖੂਨਦਾਨ ਕੀਤਾ ਗਿਆ।
ਗੱਲਬਾਤ ਕਰਦਿਆਂ ਮਹਿਕਪ੍ਰੀਤ ਸਿੰਘ ਨੇ ਆਕਾਸ਼ ਗੁਪਤਾ ਤੇ ਰਾਮ ਕ੍ਰਿਸ਼ਨ ਫਾਊਂਡੇਸ਼ਨ ਦੀ ਪੂਰੀ ਟੀਮ ਦਾ ਧਨਵਾਦ ਕੀਤਾ ਅਤੇ ਇਹ ਸਨਮਾਨ ਵੀਰ ਯਸ਼ ਮੋਦਗਿੱਲ , ਧੀਰਜ ਕੁਮਾਰ, ਕਾਰਤਿਕ , ਵਿਸ਼ਨੂੰ ਦੇਵਗਨ , ਸ਼੍ਰੀਮਤੀ ਬਲਜਿੰਦਰ ਕੌਰ, ਸ੍ਰੀਮਤੀ ਜਸਬੀਰ ਕੌਰ ਕਲਸੀ , ਸਰਦਾਰਨੀ ਪ੍ਰਭਜੋਤ ਕੌਰ ਅਤੇ ਮਿਸਾਲ ਦ ਪ੍ਰਾਈਡ ਆਫ ਸੁਸਾਇਟੀ ਪੰਜਾਬ ਦੀ ਟੀਮ ਦੇ ਖੂਨਦਾਨ ਅਤੇ ਬੱਚਿਆਂ ਦੀ ਨੈਤਿਕ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੇ ਹਰ ਮੈਂਬਰ ਅਤੇ ਵਾਲੰਟੀਅਰਾਂ ਦੇ ਨਾਂ ਕੀਤਾ, ਜਿਹੜੇ ਸੇਵਾ ਲਈ ਕਦੇ ਵੀ ਸਮਾਂ ਨਹੀਂ ਦੇਖਦੇ ਅਤੇ ਹਰ ਸਮੇਂ ਸੇਵਾ ਲਈ ਤੱਤਪਰ ਰਹਿੰਦੇ ਹਨ।
ਇਸ ਪ੍ਰੋਗਰਾਮ ਦੇ ਮੁੱਖ ਸੰਚਾਲਕ ਵਜੋਂ ਜਿੰਮੇਵਾਰੀ ਨਿਫਾ ਉੱਤਰ ਪ੍ਰਦੇਸ਼ ਦੇ ਪ੍ਰਧਾਨ ਅਤੇ ਪ੍ਰਯਾਸ ਫਾਊਂਡੇਸ਼ਨ ਸੋਨਭੱਦਰਾ ਦੇ ਸੰਸਥਾਪਕ ਦਿਲੀਪ ਕੁਮਾਰ ਦੂਬੇ ਜੀ ਨੇ ਨਿਭਾਈ। ਰਾਸ਼ਟਰੀ ਸੇਵਾ ਰਤਨ ਸਮਾਰੋਹ ਨੂੰ ਸਫਲ ਬਣਾਉਣ ਲਈ ਆਲੋਕ ਕੁਮਾਰ ਅਗਰਵਾਲ , ਰਾਜੀਵ ਗੋਇਲ , ਮਿਨਹਾਜ ਸੁਗਰਾ , ਸੂਰਜ ਗੁਪਤਾ , ਸ਼੍ਰੀਮਤੀ ਸ਼ਸ਼ੀ ਰਾਵਤ , ਸ. ਇੰਦਰਪ੍ਰੀਤ ਸਿੰਘ , ਸ਼੍ਰੀ ਮਤੀ ਆਸ਼ੀਸ਼ ਕੌਰ, ਸਚਿਨ ਤਿਵਾੜੀ, ਰਾਜੇਸ਼ ਚੌਬੇ,ਵਿਜੇ ਗੁਪਤਾ ਅਤੇ ਹੋਰ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।