ਐੱਮਬੀਡੀ ਗਰੁੱਪ ਨੇ 68ਵਾਂ ਸਥਾਪਨਾ ਦਿਵਸ ਮਨਾਇਆ: ਉੱਤਮਤਾ ਅਤੇ ਨਵਾਚਾਰ ਦੀ ਵਿਰਾਸਤ ਜਾਰੀwwsz.

 

ਲੁਧਿਆਣਾ, 1 ਅਕਤੂਬਰ (ਵਾਸੂ ਜੇਤਲੀ) : ਐੱਮਬੀਡੀ ਗਰੁੱਪ, ਵਿਸ਼ਵ-ਪੱਧਰੀ ਪਛਾਣ ਵਾਲਾ ਇੱਕ ਬਹੁਆਯਾਮੀ ਸੰਗਠਨ ਹੈ, ਜੋ ਆਪਣਾ 68ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਸਿੱਖਿਆ, ਪ੍ਰਾਹੁਣਚਾਰੀ, ਰੀਅਲ ਐਸਟੇਟ ਅਤੇ ਕਈ ਹੋਰ ਖੇਤਰਾਂ ਵਿੱਚ ਦਹਾਕਿਆਂ ਦੀ ਮਿਹਨਤ ਅਤੇ ਸਮਰਪਣ, ਨਵਾਚਾਰ ਅਤੇ ਉੱਤਮਤਾ ਦੇ ਖੇਤਰ ਵਿੱਚ ਇਸ ਦਿਨ ਦੀ ਮਹੱਤਵਪੂਰਨ ਭੂਮਿਕਾ ਹੈ। ਸਾਡੇ ਦੂਰਦਰਸ਼ੀ ਸੰਸਥਾਪਕ            ਸ੍ਰੀ ਅਸ਼ੋਕ ਕੁਮਾਰ ਮਲਹੋਤਰਾ ਜੀ ਨੇ 1956 ਵਿੱਚ ਐੱਮਬੀਡੀ ਗਰੁੱਪ ਦੀ ਸਥਾਪਨਾ ਕੀਤੀ, ਤਦ ਤੋਂ ਐੱਮਬੀਡੀ ਗਰੁੱਪ ਸਿੱਖਿਆ ਅਤੇ ਉਸ ਨਾਲ ਸੰਬੰਧਤ ਵੱਖ-ਵੱਖ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਿਰੰਤਰ ਕੋਸ਼ਿਸ਼ ਕਰ ਰਿਹਾ ਹੈ। ਆਪਣੀ ਸਹਿਜ ਅਤੇ ਚੰਗੀ ਸ਼ੁਰੂਆਤ ਨਾਲ ਗਰੁੱਪ ਨੇ ਸਿੱਖਿਆ ਨੂੰ ਨਵੇਂ ਆਯਾਮ ਦੇਣ, ਪ੍ਰਾਹੁਣਚਾਰੀ ਵਿੱਚ ਗੁਣਵੱਤਾ ਲਿਆਉਣ, ਤਕਨੀਕੀ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਆਪਣੀ ਅਟੁੱਟ ਪ੍ਰਤੀਬੱਧਤਾ ਨੂੰ ਪ੍ਰਮੁੱਖਤਾ ਦਿੱਤੀ ਹੈ।”


68ਵੇਂ ਸਥਾਪਨਾ ਦਿਵਸ ’ਤੇ ਦਿੱਲੀ ਅਤੇ ਜਲੰਧਰ ਦੇ ਐੱਮਬੀਡੀ ਹਾਊਸ ਅਤੇ ਨੋਏਡਾ ਅਤੇ ਲੁਧਿਆਣਾ ਰੈਡੀਸਨ ਬਲੂ ਐੱਮਬੀਡੀ ਹੋਟਲਾਂ ਵਿੱਚ ਕੇਕ ਕੱਟ ਕੇ ਖੁਸ਼ੀ ਮਨਾਈ ਗਈ। ਇਸ ਦੇ ਇਲਾਵਾ, ਐੱਮਬੀਡੀ ਹੈੱਡਕਵਾਰਟਰ, ਐੱਮਬੀਡੀ ਹਾਊਸ ਦਿੱਲੀ (ਗੁਲਾਬ ਭਵਨ) ਵਿੱਚ ਇਸ ਮਹੱਤਵਪੂਰਨ ਦਿਨ ਦੇ ਮੌਕੇ ਤੇ ਇੱਕ ਸ਼ਾਨਦਾਰ ਅਗਰਭਾਗ ਪ੍ਰੋਜੈਕਸ਼ਨ ਕੀਤੀ ਗਈ ।


68ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਐੱਮਬੀਡੀ ਗਰੁੱਪ ਨੇ ‘Life@MBD’ ਵੀਡੀਓ ਲਾਂਚ ਕੀਤਾ, ਜਿਸ ਵਿੱਚ ਭਾਰਤ ਅਤੇ ਵਿਦੇਸ਼ਾਂ ਦੇ 62 ਤੋਂ ਵੱਧ ਦਫਤਰਾਂ ਦੇ ਕਰਮਚਾਰੀਆਂ ਨੇ ਹਾਰਦਿਕ ਵਧਾਈ ਦਿੱਤੀ। ਇਸ ਵੀਡੀਓ ਵਿੱਚ, ਟੀਮ ਦੇ ਮੈਂਬਰਾਂ ਨੇ ਐੱਮਬੀਡੀ ਪ੍ਰਤੀ ਆਪਣੇ ਪ੍ਰੇਮ ਨੂੰ ਸਾਂਝਾ ਕੀਤਾ ਅਤੇ ਗਰੁੱਪ ਵਿੱਚ ਬਿਤਾਏ ਆਪਣੇ ਖੂਬਸੂਰਤ ਪਲਾਂ ਨੂੰ ਯਾਦ ਕੀਤਾ । Life@MBD ਨੇ ਸਾਡੇ ਜੀਵੰਤ ਕਾਰਜ ਸਭਿਆਚਾਰ ਨੂੰ ਸੁੰਦਰਤਾ ਨਾਲ ਉਜਾਗਰ ਕੀਤਾ, ਜੋ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਐੱਮਬੀਡੀ ਟੀਮ ਸਿਰਫ ਕਰਮਚਾਰੀਆਂ ਦੇ ਰੂਪ ਵਿੱਚ ਨਹੀਂ, ਬਲਕਿ ਇੱਕ ਐੱਮਬੀਡੀ ਪਰਿਵਾਰ ਦੇ ਰੂਪ ਵਿੱਚ ਫਲ-ਫੁਲ ਰਹੀ ਹੈ।   


ਐੱਮਬੀਡੀ ਗਰੁੱਪ ਦੀ ਚੇਅਰਪਰਸਨ, ਸ੍ਰੀਮਤੀ ਸਤੀਸ਼ ਬਾਲਾ ਮਲਹੋਤਰਾ ਜੀ ਨੇ ਕਿਹਾ- ‘‘68 ਸਾਲਾਂ ਤੋਂ, ਐੱਮਬੀਡੀ ਗਰੁੱਪ ਇੱਕ ਮਿਸ਼ਨ ਤੋਂ ਪ੍ਰੇਰਿਤ ਹੈ, ਉਹ ਹੈ- ਸਿੱਖਿਆ ਦੇ ਮਾਧਿਅਮ ਨਾਲ ਵਿਅਕਤੀਆਂ ਨੂੰ ਸਸ਼ਕਤ ਬਣਾਉਣ ਦੀ ਸਮਾਜਿਕ ਜ਼ਿੰਮੇਵਾਰੀ ਦੀ ਦਿਸ਼ਾ ਵਿੱਚ ਕੋਸ਼ਿਸ਼ ਕਰਨਾ। ਅਸੀਂ ਆਪਣੀ ਵਿਰਾਸਤ ’ਤੇ ਮਾਣ ਮਹਿਸੂਸ ਕਰਦੇ ਹਾਂ ਅਤੇ ਭਾਵੀ ਪੀੜ੍ਹੀਆਂ ਲਈ ਨਵੀਨਤਮ ਸਿੱਖਿਅਣ ਦੇ ਸਾਧਨ ਪ੍ਰਦਾਨ ਕਰਨ ਲਈ ਪ੍ਰਤੀਬੱਧ ਹਾਂ। ਸਮਾਜਿਕ ਜ਼ਿੰਮੇਵਾਰੀ ਦੇ ਪ੍ਰਤੀ ਸਾਡੀ ਅਟੁੱਟ ਪ੍ਰਤੀਬੱਧਤਾ ਸਾਡੇ ਸੰਸਥਾਪਕ ਸ੍ਰੀ ਅਸ਼ੋਕ ਕੁਮਾਰ ਮਲਹੋਤਰਾ ਜੀ ਦੁਆਰਾ ਸਥਾਪਿਤ ਮੁੱਲਾਂ ਨੂੰ ਦਰਸਾਉਂਦੀ ਹੈ। ਅਸੀਂ ਉਨ੍ਹਾਂ ਦੇ ਦੂਰਦਰਸ਼ੀ ਵਿਚਾਰਾਂ ਦਾ ਪਾਲਣ ਕਰਨ ਲਈ ਪ੍ਰਤੀਬੱਧ ਹਾਂ, ਸਮਾਜ ਦੇ ਉੱਥਾਨ ਲਈ ਨਿਰੰਤਰ ਕੰਮ ਕਰਦੇ ਹਾਂ ਅਤੇ ਇਹ ਯਕੀਨੀ ਬਣਾਉਂਦੇ ਹਾਂ ਕਿ ਹਰ MBDian ਆਪਣੇ ਇਸ ਸਮਰਪਣ ਨੂੰ ਆਤਮਸਾਤ ਕਰੇ ।”


ਐੱਮਬੀਡੀ ਗਰੁੱਪ ਦੀ ਪ੍ਰਬੰਧ ਨਿਰਦੇਸ਼ਿਕਾ ਸ੍ਰੀਮਤੀ ਮੋਨਿਕਾ ਮਲਹੋਤਰਾ ਕੰਧਾਰੀ ਨੇ ਜ਼ੋਰ ਦਿੰਦੇ ਹੋਏ ਕਿਹਾ ‘‘ਨਵਾਚਾਰ ਸਾਡੀ ਸਫਲਤਾ ਦਾ ਮੁੱਖ ਆਧਾਰ ਹੈ । AASOKA ਦੇ ਨਾਲ, ਅਸੀਂ ’ਲਵ ਟੂ ਲਰਨ’ ਪਹਿਲ ਦੇ ਜ਼ਰੀਏ ਭਾਰਤ ਦੇ ਸਕੂਲਾਂ, ਖਾਸ ਕਰਕੇ ਵਾਂਝੇ ਸਕੂਲਾਂ ਵਿੱਚ ਅਤਿਆਧੁਨਿਕ ਸਿੱਖਿਅਣ ਉਪਕਰਨ ਪ੍ਰਦਾਨ ਕਰਕੇ ਇੱਕ ਗਤੀਸ਼ੀਲ ਸਿੱਖਿਅਣ ਵਾਤਾਵਰਨ ਦੇ ਕੇ ਨਵੇਂ ਮਿਆਰ ਸਥਾਪਿਤ ਕਰ ਰਹੇ ਹਾਂ । ਉਭਰਦੀਆਂ ਤਕਨਾਲੋਜੀਆਂ ਨੂੰ ਅਪਣਾਉਣ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਸਿੱਖਿਆ ਦੇ ਖੇਤਰ ਵਿੱਚ ਬਦਲਾਅ ਲਿਆ ਰਹੀ ਹੈ ਅਤੇ ਵਿਸ਼ਵ ਭਰ ਵਿੱਚ ਵਿਦਿਆਰਥੀਆਂ ’ਤੇ ਸਕਾਰਾਤਮਕ ਪ੍ਰਭਾਵ ਪਾ ਰਹੀ ਹੈ ।’’


ਅਸ਼ੋਕ ਮਲਹੋਤਰਾ ਚੈਰੀਟੇਬਲ ਟਰੱਸਟ, ਐੱਮਬੀਡੀ ਗਰੁੱਪ ਦੇ CSR ਵਿਭਾਗ ਨੇ ਪਿਛਲੇ ਸਾਲ ’ਲਵ ਟੂ ਲਰਨ’ ਪਹਿਲ ਦਾ ਸ਼ੁੱਭ-ਆਰੰਭ ਕੀਤਾ, ਜਿਸਦਾ ਉਦੇਸ਼ ਤਕਨੀਕੀ ਦੇ ਜ਼ਰੀਏ ਪਰੰਪਰਿਕ ਕਲਾਸਾਂ ਵਿੱਚ ਕ੍ਰਾਂਤੀ ਲਿਆਉਣਾ ਅਤੇ ਸਿੱਖਿਆਰਥੀਆਂ ਲਈ ਅਨੰਤ ਸੰਭਾਵਨਾਵਾਂ ਪੈਦਾ ਕਰਨਾ ਹੈ । ਇਸ ਸਾਲ, ਇਹ ਪਹਿਲ ਨਵੀਂ AASOKA ਰੋਬੋਟਿਕਸ ਅਤੇ ਕੋਡਿੰਗ ਲੈਬ ਦੇ ਨਾਲ ਅੱਗੇ ਵੱਧ ਰਹੀ ਹੈ, ਜੋ ਰੋਬੋਟਿਕ ਕਿਟ, ਅਤਿਆਧੁਨਿਕ ਉਪਕਰਨ, ਆਧੁਨਿਕ ਫਰਨੀਚਰ ਅਤੇ ਵਾਤਾਨੁਕੂਲਿਤ ਕਲਾਸਾਂ ਨਾਲ ਸੁਸੱਜਿਤ ਹੈ ।


AASOKA ਰੋਬੋਟਿਕਸ ਅਤੇ ਕੋਡਿੰਗ ਲੈਬ STEM ਸਿੱਖਿਆ ਲਈ ਇੱਕ ਮਹੱਤਵਪੂਰਨ ਆਧਾਰ ਹੋਵੇਗਾ, ਜੋ ਵਿਦਿਆਰਥੀਆਂ ਨੂੰ ਵਿਹਾਰਕ ਅਨੁਭਵ ਪ੍ਰਦਾਨ ਕਰਕੇ ਉਨ੍ਹਾਂ ਦੀ ਸਮੱਸਿਆ ਹੱਲ ਕਰਨ ਅਤੇ ਤਰਕਪੂਰਨ ਚਿੰਤਨ ਕੌਸ਼ਲ ਨੂੰ ਵਧਾਏਗਾ।


ਐੱਮਬੀਡੀ ਗਰੁੱਪ ਦੀ ਸੰਯੁਕਤ ਪ੍ਰਬੰਧ ਨਿਰਦੇਸ਼ਿਕਾ, ਸ੍ਰੀਮਤੀ ਸੋਨਿਕਾ ਮਲਹੋਤਰਾ ਕੰਧਾਰੀ ਨੇ ਕਿਹਾ- ਐੱਮਬੀਡੀ ਗਰੁੱਪ ਵਿੱਚ, ਅਸੀਂ ਆਪਣੀ ਮੁਹਾਰਤ ਦਾ ਉਪਯੋਗ ਕਰਕੇ ਇਸ ਬਦਲਦੀ ਦੁਨੀਆ ਵਿੱਚ ਸਿੱਖਿਆਰਥੀਆਂ ਲਈ ਅਨੰਤ ਸੰਭਾਵਨਾਵਾਂ ਖੋਲ੍ਹਣ ਤੇ ਸਿੱਖਿਆ ਅਤੇ ਪ੍ਰਾਹੁਣਚਾਰੀ ਦੇ ਖੇਤਰ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਪ੍ਰਤੀਬੱਧ ਹਾਂ । ਨਵ-ਉਨਮੇਸ਼ੀ ਤਕਨੀਕਾਂ ਅਤੇ ਆਧੁਨਿਕ ਤਰੀਕਿਆਂ ਦਾ ਉਪਯੋਗ ਕਰਕੇ ਅਸੀਂ ਜਿਗਿਆਸਾ, ਰਚਨਾਤਮਕਤਾ ਅਤੇ ਤਰਕਪੂਰਨ ਚਿੰਤਨ ਹੁਨਰ ਨੂੰ ਵਧਾਵਾ ਦਿੰਦੇ ਹਾਂ ਤਾਂ ਕਿ ਇੱਕ ਉੱਜਵਲ ਭਵਿੱਖ ਦਾ ਨਿਰਮਾਣ ਹੋ ਸਕੇ।’’


‘‘ਅਸੀਂ ਪ੍ਰਾਹੁਣਚਾਰੀ ਅਤੇ ਰਿਟੇਲ ਖੇਤਰਾਂ ਲਈ ਵੀ ਇੱਕ ਬਦਲਾਵੀ ਭਵਿੱਖ ਦੀ ਕਲਪਨਾ ਕਰਦੇ ਹਾਂ। ਐੱਮਬੀਡੀ ਹਾਊਸ ਉੱਤਮ ਸੇਵਾ ਅਤੇ ਨਵ-ਉਨਮੇਸ਼ੀ ਡਿਜ਼ਾਈਨ ਨਾਲ ਉਦਯੋਗ ਮਾਨਕਾਂ ਨੂੰ ਪੁਨਰ ਪਰਿਭਾਸ਼ਿਤ ਕਰਨ ਲਈ ਤਤਪਰ ਹੈ । ਨਿਰੰਤਰ ਅਤੇ ਤਕਨੋਲੋਜੀ ਦੇ ਪ੍ਰਤੀ ਮਜ਼ਬੂਤ ਪ੍ਰਤੀਬੱਧਤਾ ਨਾਲ, ਅਸੀਂ ਐੱਮਬੀਡੀ ਗਰੁੱਪ ਨੂੰ ਇੱਕ ਮੋਹਰੀ ਸੰਗਠਨ ਵਜੋਂ ਸਥਾਪਿਤ ਕਰਨ ਦਾ ਟੀਚਾ ਰੱਖਦੇ ਹਾਂ, ਜੋ ਸਾਰੇ ਕਾਰਜਾਂ ਵਿੱਚ ਉੱਤਮਤਾ ਨੂੰ ਵਧਾਵਾ ਦਿੰਦੇ ਹੋਏ ਗੁਣਵੱਤਾ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਨਵੇਂ ਮਿਆਰ ਸਥਾਪਿਤ ਕਰ ਰਹੀ ਹੈ ।’’


‘‘ਐੱਮਬੀਡੀ ਗਰੁੱਪ ਸਮਾਜ ਨੂੰ ਵਾਪਸ ਦੇਣ ਦੇ ਪ੍ਰਤੀ ਦ੍ਰਿੜ੍ਹ ਸੰਕਲਪ ਹੈ । ਸਾਲਾਂ ਤੋਂ, ਗਰੁੱਪ ਨੇ ਵਾਂਝੇ ਸਮੁਦਾਵਾਂ ਨੂੰ ਮਜ਼ਬੂਤ ਕਰਨ ਅਤੇ ਵਾਤਾਵਰਣੀ ਸਥਿਰਤਾ ਨੂੰ ਵਧਾਵਾ ਦੇਣ ’ਤੇ ਕੇਂਦ੍ਰਿਤ ਕਈ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (CSR) ਪਹਿਲਾਂ ਨੂੰ ਲਾਗੂ ਕੀਤਾ ਹੈ ।’’

‘‘ਇਸ ਮਹੱਤਵਪੂਰਨ ਮੌਕੇ ’ਤੇ ਅਸੀਂ ਨੋਇਡਾ ਵਿੱਚ ਨੋਇਡਾ ਡੈਫ ਸੋਸਾਇਟੀ ਦੇ ਨਾਲ ਮਿਲ ਕੇ ਇੱਕ ਦਾਨ ਅਭਿਆਨ ਦਾ ਆਯੋਜਨ ਕੀਤਾ। ਅਸੀਂ ਫਾਦਰ ਐਂਜਲ ਸਕੂਲ ਦੇ ਬੱਚਿਆਂ ਨੂੰ ਵੀ ਸੱਦਾ ਦਿੱਤਾ, ਉਨ੍ਹਾਂ ਨਾਲ ਇੱਕ ਫਿਲਮ ਦੇਖੀ ਅਤੇ ਵੰਡ ਅਭਿਆਨ ਚਲਾਇਆ। ਐੱਮਬੀਡੀ ਹਾਊਸ ਵਿੱਚ, ਅਸੀਂ ਖੰਮਮ ਦੇ ਹੜ੍ਹ ਨਾਲ ਪ੍ਰਭਾਵਿਤ ਸੈਕ੍ਰੈਡ ਹਾਰਟ ਸਕੂਲ ਗਏ, ਉਨ੍ਹਾਂ ਨੂੰ ਹੜ੍ਹ ਸਹਾਇਤਾ ਰਕਮ ਦਿੱਤੀ ਅਤੇ ਕਲਾਸ 1 ਤੋਂ 5 ਦੇ ਬੱਚਿਆਂ ਨੂੰ ਪਾਠ-ਪੁਸਤਕਾਂ ਪ੍ਰਦਾਨ ਕੀਤੀਆਂ । ਲੁਧਿਆਣਾ ਵਿੱਚ ਅਸ਼ੋਕ ਕੁਮਾਰ ਮਲਹੋਤਰਾ ਟਰੱਸਟ ਨੇ ਰੈੱਡ ਕ੍ਰਾਸ ਸੋਸਾਇਟੀ ਅਤੇ ਇੱਕ ਵਚਨ ਵੈਲਫੇਅਰ ਸੋਸਾਇਟੀ ਦੇ ਨਾਲ ਮਿਲ ਕੇ ਰੈੱਡ ਕ੍ਰਾਸ ਬਿਰਧ ਆਸ਼ਰਮ ਦੇ 40 ਸੀਨੀਅਰ ਨਾਗਰਿਕਾਂ ਲਈ ਇੱਕ ਕਾਰਜਕ੍ਰਮ ਆਯੋਜਿਤ ਕੀਤਾ ਅਤੇ ਭਾਰਤ ਭਰ ਵਿੱਚ ਅਜਿਹੀਆਂ ਕਈ ਹੋਰ ਪਹਿਲਾਂ ਦਾ ਸੰਚਾਲਨ ਕੀਤਾ।’’


‘‘ਐੱਮਬੀਡੀ ਗਰੁੱਪ ਦਾ 68ਵਾਂ ਸਥਾਪਨਾ ਦਿਵਸ ਉਤਸਵ, ਚਿੰਤਨ ਅਤੇ ਨਵੀਨੀਕਰਨ ਦੀ ਪ੍ਰਤੀਬੱਧਤਾ ਦਾ ਦਿਨ ਹੋਣ ਦਾ ਵਾਅਦਾ ਕਰਦਾ ਹੈ ।’’


‘‘ਇਸਦੇ ਇਲਾਵਾ, ਕਰਮਚਾਰੀਆਂ ਲਈ ਇਸ ਮਹੱਤਵਪੂਰਨ ਮੌਕੇ ਨੂੰ ਜਸ਼ਨ ਦੀ ਤਰ੍ਹਾਂ ਉਮੰਗ ਅਤੇ ਉਤਸ਼ਾਹ ਨਾਲ ਮਨਾਉਣ ਲਈ ਇੱਕ ਰੋਮਾਂਚਕ ਕ੍ਰਿਕੇਟ ਮੈਚ ਦਾ ਆਯੋਜਨ ਕੀਤਾ ਗਿਆ, ਜਿਸ ਨਾਲ MBD ਵਿੱਚ ਜੀਵਨ ਦੇ ਹੋਰ ਵੀ ਗਹਿਰੇ ਯਾਦਗਾਰ ਪਲ ਬਣਾਏ ਜਾ ਸਕਣ।’’