ਪੁਲਿਸ ਵੱਲੋਂ CASO ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਉੱਤੇ ਕੀਤੀ ਗਈ ਚੈਕਿੰਗ.
ਲੁਧਿਆਣਾ ਚ ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਦਿਓ ਦੀ ਅਗਵਾਈ ਅਤੇ DCP ਸਿਟੀ ਸ਼ੁਭਮ ਅਗਰਵਾਲ, ਏਡੀਸੀਪੀ ਥਰੀ, ACP central, ACP ਸਿਵਲ ਲਾਈਨ ਸਮੇਤ ਸ਼ਹਿਰ ਦੇ ਸਾਰੇ ਪੁਲਿਸ ਥਾਣਿਆਂ ਦੀਆਂ ਟੀਮਾਂ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ CASO ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਭਾਰੀ ਪੁਲਿਸ ਫੋਰਸ ਨੇ ਲੁਧਿਆਣਾ ਦੇ ਬੱਸ ਅੱਡੇ, CRP ਕਲੋਨੀ ਦੁੱਗਰੀ ਅਤ ਸੂਰਜ ਨਗਰ ਸ਼ਿਮਲਾ ਪੁਰੀ ਆਦਿ ਕਈ ਇਲਾਕਿਆਂ ਵਿਚ ਸ਼ੱਕੀ ਘਰਾਂ ਅਤੇ ਲੋਕਾਂ ਦੀ ਤਲਾਸ਼ੀ ਲਈ ਗਈ। ਮੈਡਮ ਗੁਰਪ੍ਰੀਤ ਕੌਰ ਦਿਓ ਨੇ ਦਸਿਆ ਕਿ ਪੂਰੇ ਪੰਜਾਬ ਵਿੱਚ ਪੁਲਿਸ ਵੱਲੋਂ ਕਾਸਕੋ ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਵਿੱਚ ਸੜਕਾਂ ਤੇ ਹੋਣ ਵਾਲੇ ਕਰਾਇਮ ਅਤੇ ਵਿੱਕ ਰਹੇ ਨਸ਼ੇ ਉੱਤੇ ਠੱਲ ਪਾਉਣ ਲਈ ਉਪਰਾਲੇ ਕੀਤੇ ਜਾ ਰਹੇ ਨੇ। ਉਹਨਾ ਕਿਹਾ ਕਿ ਇਸ ਮੁਹਿਮ ਤਹਿਤ ਲੁਧਿਆਣਾ ਵਿੱਚ ਕਈ ਇਲਾਕਿਆਂ ਵਿੱਚ ਕੀਤੀ ਗਈ ਚੈਕਿੰਗ ਮੌਕੇ ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਨਸ਼ੇ ਦੀ ਵੀ ਬਰਾਮਦੀ ਹੋਈ ਹੈ ਜਿਸਦੀ ਜਾਣਕਾਰੀ ਜਲਦ ਹੀ ਸਾਂਝੀ ਕੀਤੀ ਜਾਵੇਗੀ।