ਮਠਾੜੂ ਗੋਤਰ ਦੇ ਜਠੇਰਿਆਂ ਦਾ ਸਲਾਨਾ ਜੋੜ ਮੇਲਾ 1 ਨਵੰਬਰ ਨੂੰ.
ਬਾਬਾ ਸਿੱਧ ਮਠਾੜੂ ਜਠੇਰੇ ਕਮੇਟੀ ਦੀ ਅਹਿਮ ਮੀਟਿੰਗ ਇਯਾਲੀ ਕਲਾ ਵਿਖੇ ਹੋਈ
ਲੁਧਿਆਣਾ, 23 ਅਕਤੂਬਰ (ਸਰਬਜੀਤ): ਬਾਬਾ ਸਿੱਧ ਮਠਾੜੂ ਜਠੇਰੇ ਕਮੇਟੀ (ਰਜਿ) ਦੀ ਅਹਿਮ ਮੀਟਿੰਗ ਲੁਧਿਆਣਾ ਮੁੱਲਾਂਪੁਰ ਰੋਡ 'ਤੇ ਸਥਿਤ ਪਿੰਡ ਇਯਾਲੀ ਕਲਾ ਵਿਖੇ ਹੋਈ। ਮੀਟਿੰਗ ਵਿੱਚ ਮਠਾੜੂ ਗੋਤਰ ਦੇ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਮਨਾਉਣ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਵਾਰ ਦੀਵਾਲੀ ਦੇ ਦਿਨ ਨੂੰ ਲੈਕੇ ਸੰਗਤਾਂ ਵਿੱਚ ਦੁਬਿਧਾ ਪਾਈ ਜਾ ਰਹੀ ਹੈ। ਬਾਬਾ ਸਿੱਧ ਜੀ ਦੇ ਅਸਥਾਨ ' ਤੇ ਮਠਾੜੂ ਗੋਤਰ ਦੇ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਦੀਵਾਲੀ ਵਾਲੇ ਦਿਨ ਹੀ ਮਨਾਇਆ ਜਾਂਦਾ ਹੈ। ਸੋ ਇਸ ਵਾਰ ਮਠਾੜੂ ਗੋਤਰ ਦੇ ਜਠੇਰਿਆਂ ਦਾ ਸਲਾਨਾ ਜੋੜ ਮੇਲਾ 1 ਨਵੰਬਰ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਸਲਾਨਾ ਜੋੜ ਮੇਲੇ ਦੀਆਂ ਚੱਲ ਰਹੀਆਂ ਤਿਆਰੀਆਂ ਦਾ ਜਾਇਜਾ ਲਿਆ ਗਿਆ। ਇਸ ਸੰਬੰਧ ਵਿੱਚ ਅਵਤਾਰ ਸਿੰਘ ਮਠਾੜੂ ਅਤੇ ਦੁਰਲੱਭ ਸਿੰਘ ਮਠਾੜੂ ਨੇ ਦੱਸਿਆ ਕੀ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਇਸ ਮੌਕੇ ਅਵਤਾਰ ਸਿੰਘ ਮਠਾੜੂ, ਦੁਰਲੱਭ ਸਿੰਘ ਮਠਾੜੂ, ਕੁਲਦੀਪ ਸਿੰਘ, ਗੁਰਚਰਨ ਸਿੰਘ, ਜਗਤਾਰ ਸਿੰਘ ਮਠਾੜੂ, ਨਿਰਮਲ ਸਿੰਘ, ਕਮਲਜੀਤ ਸਿੰਘ, ਸਰਬਜੀਤ ਲੁਧਿਆਣਵੀ, ਅਮਰਿੰਦਰ ਸਿੰਘ, ਗੁਰਦਾਸ ਸਿੰਘ ਤੋਂ ਇਲਾਵਾ ਮਠਾੜੂ ਗੋਤਰ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ।