ਅਕਾਲੀ ਦਲ ਨਾਲ ਚੱਟਾਨ ਦੀ ਤਰ੍ਹਾਂ ਖੜੇ ਹਾਂ - ਬਿੱਟੂ ਦੁਖੀਆ .
ਲੁਧਿਆਣਾ 8ਦਸੰਬਰ ( ਪ੍ਰਿਤਪਾਲ ਸਿੰਘ ਪਾਲੀ) ਪਾਰਟੀਆਂ ਤੇ ਸਮੇਂ ਮਾੜੇ ਅਤੇ ਚੰਗੇ ਆਉਂਦੇ ਰਹਿੰਦੇ ਹਨ ਪਰ ਪਾਰਟੀ ਵਿੱਚ ਕੰਮ ਕਰਨ ਵਾਲੇ ਆਗੂਆਂ ਨੂੰ ਇੱਕ ਸਿਪਾਹੀ ਦੀ ਤਰ੍ਹਾਂ ਪਾਰਟੀ ਦੀ ਹਾਈ ਕਮਾਂਡ ਨਾਲ ਚਟਾਨ ਰਾ ਖੜੇ ਰਹਿਣਾ ਚਾਹੀਦਾ ਹੈ ਅੱਜ ਅਗਰ ਪਾਰਟੀ ਦਾ ਮਾੜਾ ਸਮਾਂ ਹੈ ਜਿਹੜੇ ਪਾਰਟੀਆਂ ਛੱਡ ਕੇ ਭੱਜ ਰਹੇ ਹਨ ਉਹ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਲਜੀਤ ਸਿੰਘ ਬਿੱਟੂ ਦੁਖੀਆ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਉਹ ਪਿਤਾ ਪੁਰਖੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵਫਾਦਾਰ ਬਣ ਕੇ ਚਲਦੇ ਰਹੇ ਹਨ ਤੇ ਅੱਗੇ ਤੋਂ ਵੀ ਉਹ ਪਾਰਟੀ ਨਾਲ ਉਸੇ ਤਰ੍ਹਾਂ ਹੀ ਖੜੇ ਰਹਿਣਗੇ ਅਗਰ ਅੱਜ ਪਾਰਟੀ ਦਾ ਕੋਈ ਮਾੜਾ ਸਮਾਂ ਹੈ ਤਾਂ ਸਮਾਂ ਪੈਣ ਤੇ ਪਾਰਟੀ ਫਿਰ ਪੈਰਾਂ ਤੇ ਖੜੀ ਹੋ ਜਾਏਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲਈ ਜੂਝਣ ਵਾਲੀ ਪਾਰਟੀ ਹੈ ਇਸ ਨੇ ਪੰਥ ਅਤੇ ਪੰਜਾਬ ਲਈ ਬੜੀਆਂ ਕੁਰਬਾਨੀਆਂ ਕੀਤੀਆਂ ਜਦਕਿ ਇਹਨਾਂ ਦੇ ਮੁਕਾਬਲੇ ਤੇ ਰਾਜ ਕਰ ਰਹੀ ਪਾਰਟੀ ਦੀ ਪੰਜਾਬ ਲਈ ਕੋਈ ਦੇਣ ਨਹੀਂ ਨਾ ਹੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਲਈ ਕੁਝ ਕੀਤਾ ਹੈ। ਇਸ ਲਈ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਤੇ ਤਾਨ ਦੀ ਤਰ੍ਹਾਂ ਖੜੇ ਰਹਿਣਗੇ ਅਤੇ ਅੰਧੀਆਂ ਨਗਰ ਨਿਗਮ ਨਗਰ ਨਿਗਮ ਦੀਆਂ ਚੋਣਾਂ ਵਿੱਚ ਉਹਨਾਂ ਵਿੱਚ ਕਹਿਦਾ ਪਾਰਟੀ ਦੀ ਤਰਹਾਂ ਜੋ ਪਾਰਟੀ ਵੱਲੋਂ ਇਲਾਕੇ ਵਿੱਚ ਉਮੀਦਵਾਰ ਹੋਏਗਾ ਉਹਦਾ ਪੂਰਾ ਸਾਥ ਦੇਣਗੇ।
