ਸ਼ਹੀਦ ਭਗਤ ਸਿੰਘ ਨਗਰ ਦੇ ਸਾਹਮਣੇ 200 ਫੁੱਟੀ ਰੋਡ ਹੋਟਲ ਕੀ'ਜ਼ ਵਾਲੇ ਚੌਂਕ ਵਿਚ ਹਰ ਵੇਲੇ ਹਾਦਸਾ ਵਾਪਰਨ ਦਾ ਬਣਿਆ ਰਹਿੰਦਾ ਹੈ ਖ਼ਤਰਾ?.

ਲੁਧਿਆਣਾ 12 ਦਸੰਬਰ (ਪ੍ਰਿਤਪਾਲ ਸਿੰਘ ਪਾਲੀ) ਸ਼ਹੀਦ ਭਗਤ ਸਿੰਘ ਨਗਰ ਦੇ ਬਾਹਰ ਵਾਰ ਬਣਿਆ 200 ਫੁੱਟ ਦਾ ਬਾਈਪਾਸ ਜਿਸ ਉੱਪਰ ਹੋਟਲ ਕੀ ਵਾਲੇ ਚੌਂਕ ਵਿੱਚ ਹਰ ਵਕਤ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ ਇਸ 200 ਫੁੱਟੀ ਰੋਡ ਤੇ ਫੁੱਲਾਂਵਾਲ ਚੌਂਕ ਅਤੇ ਭਾਈ ਰਣਧੀਰ ਸਿੰਘ ਵਾਲੇ ਪਾਸਿ�"ਂ ਭਾਰੀ ਗਿਣਤੀ ਵਿੱਚ ਵੱਡੇ ਅਤੇ ਛੋਟੇ ਵਾਹਨ ਗੁਜਰਦੇ ਜਿਨਾਂ ਦੀ ਬਹੁਤ ਸਪੀਡ ਹੁੰਦੀ ਹੈ ਹੋਟਲ ਕੀ ਦੇ ਪਿਛਲੇ ਪਾਸਿ�"ਂ ਥਰੀਕੇ ਵਾਲੇ ਸੜਕ ਤੋਂ ਵੀ ਕਾਫੀ ਗਿਣਤੀ ਵਿੱਚ ਵਾਹਨ ਇਸ ਚੌਂਕ ਦੇ ਚੋ ਵਿੱਚੋਂ ਹੋ ਕੇ ਗੁਜਰਦੇ ਹਨ ਇਸ ਚੌਂਕ ਵਿੱਚ ਨਾ ਤਾਂ ਟਰੈਫਿਕ ਕੰਟਰੋਲ ਕਰਨ ਲਈ ਕੋਈ ਬਤੀਆਂ ਨਾ ਹੀ ਕੋਈ ਪੁਲਿਸ ਕਰਮਚਾਰੀ ਇਥੇ ਆਣ ਜਾਣ ਵਾਲੀ ਟਰੈਫਿਕ ਨੂੰ ਕੰਟਰੋਲ ਕਰਨ ਲਈ ਖੜਾ ਹੁੰਦਾ ਹੈ ਇਸ ਚੌਂਕ ਤੋਂ ਜਦੋਂ ਵੈਡਿੰਗ ਵਲਾ ਵਾਲੇ ਪਾਸੇ ਨੂੰ ਜਾਣਾ ਹੋਵੇ ਤਾਂ ਇੱਕ ਛੋਟੀ ਪਾਰਕ ਬਣੀ ਹੋਈ ਹੈ ਉਹ ਵੀ ਉਧਰੋਂ ਇਧਰ ਆਉਣ ਵਾਲੀ ਟਰੈਫਿਕ ਵਿੱਚ ਇੱਕ ਖਤਰੇ ਦਾ ਕਾਰਨ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਚਕ ਵਿੱਚ ਬੱਤੀਆਂ ਲਾਈਆਂ ਜਾਣ ਜੋ ਟਰੈਫਿਕ ਨੂੰ ਕੰਟਰੋਲ ਕਰਨ ਅਤੇ ਛੋਟਾ ਜੋ ਪਾਰਕ ਹੈ ਇਸ ਚੌਂਕ ਵਿੱਚ ਉਸ ਨੂੰ ਇਥੋਂ ਹਟਾ ਕੇ ਗੋਲ ਕੀਤਾ ਜਾਵੇ ਤਾਂ ਕਿ ਹਾਦਸਾ ਵਾਪਰਨ ਦਾ ਖਤਰਾ ਟਲ ਸਕੇ।