ਅੰਮ੍ਰਿਤਾ ਵੜਿੰਗ ਨੇ ਕੀਤਾ ਵਾਰਡ ਨੰਬਰ 1 ਤੋਂ ਕਾਂਗਰਸੀ ਉਮੀਦਵਾਰ ਨੀਲਮ ਮਹਿਮੀ ਦੇ ਦਫਤਰ ਦਾ ਉਦਘਾਟਨ.
ਲੁਧਿਆਣਾ (ਇੰਦ੍ਰਜੀਤ) - ਵਾਰਡ ਨੰਬਰ ਇੱਕ ਸਿਲਵਰ ਕੁੰਜ ਭੌਰਾ ਵਿਖੇ ਕਾਂਗਰਸ ਪਾਰਟੀ ਉਮੀਦਵਾਰ ਸ਼੍ਰੀਮਤੀ ਨੀਲਮ ਮਹਿਮੀ ਦੇ ਦਫਤਰ ਦਾ ਉਦਘਾਟਨ ਕਰਨ ਲਈ ਮੁੱਖ ਮਹਿਮਾਨ ਵਜੋਂ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਪਹੁੰਚੇ। ਉਹਨਾਂ ਦੇ ਨਾਲ ਆਏ ਸਾਬਕਾ ਐਮਐਲਏ ਰਾਕੇਸ਼ ਪਾਂਡੇ ਦੇ ਸਪੁੱਤਰ ਦੁਸ਼ਿਅੰਤ ਪਾਂਡੇ ,ਵਿੱਕੀ ਦੱਤਾ, ਵਾਰਡ ਪ੍ਰਧਾਨ ਰਿੰਕੂ ਕੁਮਾਰ ਸਿੱਧੜ ਅਤੇ ਸਤਪਾਲ ਮਹਿਮੀ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਲੀਡਰ ਅਤੇ ਵੋਟਰ ਅਤੇ ਸਪੋਰਟਰ ਸਾਰੇ ਹੁਮ ਹੁਮਾ ਕੇ ਪਹੁੰਚੇ ਅਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਕਾਂਗਰਸ ਪਾਰਟੀ ਕੈਂਡੀਡੇਟ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਨਗਮ ਨਿਗਮ ਦੇ ਵਿੱਚ ਭਾਰੀ ਬਹੁਮਤ ਨਾਲ ਜਿਤਾ ਕੇ ਭੇਜਾਂਗੇ ਅਤੇ ਇਹ ਠਾਠਾਂ ਮਾਰਦਾ ਇਕੱਠ ਦੱਸ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਪ੍ਰਤੀ ਲੋਕਾਂ ਦਾ ਕਿੰਨਾ ਕੁ ਪਿਆਰ ਸਤਿਕਾਰ ਹੈ। ਇਸ ਮੌਕੇ ਸ੍ਰੀ ਅਮਰਜੀਤ ਜੀਤਾ ਵੱਲੋਂ ਇਥੇ ਆਏ ਸਾਰੇ ਹੀ ਕਾਂਗਰਸ ਪਾਰਟੀ ਲੀਡਰ ਅਤੇ ਸਪੋਟਰ ਅਤੇ ਵਰਕਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ।
