ਆਲ ਇੰਡੀਆ ਜਨਰਲ ਇੰਸ਼ੌਰੈਂਸ ਇੰਪਲਾਇਜ ਪ੍ਰੀਸ਼ਦ ਜੈਯ ਮੂਰਤੀ ਵੱਲੌਂ ਬਾਬਾ ਸਾਹਿਬ ਡਾ. ਅਬੰਡੇਕਰ ਜੀ ਦਾ 68ਵੇਂ ਮਹਾਂ ਪ੍ਰੀਨਿਰਵਾਣ ਦਿਵਸ ਸ਼ਰਧਾ ਸਹਿਤ ਸਰਕਟ ਹਾਊਸ ਵਿਖੇ ਮਨਾਇਆ.

ਲੁਧਿਆਣਾ ,16 ਦਸੰਬਰ (ਇੰਦਰਜੀਤ) --  ਸਰਕਟ ਹਾਊਸ ਵਿਖੇ ਅੱਜ ਅੰਬਡਕਰ ਸਾਹਿਬ ਦਾ 68ਵਾਂ ਮਹਾਂ ਪ੍ਰੀਨਿਰਵਾਣ ਦਿਵਸ ਬਹੁਤ ਹੀ ਸ਼ਰਧਾ ਸਤਿਕਾਰ ਨਾਲ ਜਨਰਲ ਇਨਸ਼ੌਰੈਸ਼ ਦੇ ਚਾਰੇ ਸਰਕਾਰੀ ਮਹਿਕਮਿਆਂ ਦੇ ਐਸ਼ ਸੀ/ਐਸ ਟੀ ਮੁਲਾਜ਼ਮਾਂ ਨੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ।ਇਸ ਮੌਕੇ ਆਲ ਇੰਡੀਆ ਜਨਰਲ ਸਕਤੱਰ ਸ਼੍ਰੀ ਜੈਯ ਮੂਰਤੀ ਨੇ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਆਪਣੇ ਸੰਬੋਧਨ ਵਿੱਚ ਬਾਬਾ ਸਾਹਿਬ ਅੰਬਡਕਰ ਜੀ ਨੂੰ ਆਪਣੀ ਸੱਚੀ ਸ਼ਰਧਾਂਜਲੀ ਅਰਪਣ ਕਰਦੇ ਹੋਏ ਦੇਸ਼ ਵਿੱਚ ਚੱਲ ਰਹੀਆਂ ਜਨਰਲ ਇੰਨਸ਼ਰੈਸ ਇੰਡਸਟਰੀ ਦੇ ਮੌਜੂਦਾ ਹਲਾਤਾਂ ਬਾਬਤ ਡਿਟੇਲ ਜਾਣਕਾਰੀ ਦਿੱਤੀ । ਕਲੌਸਰ ਮਰਜਰ, ਵੇਜ ਰਿਵੀਜਨ ਬਾਰੇ ਜੇ. ਐਫ. ਟੀ. ਯੂ. ਦੇ ਮਾਧਿਅਮ ਰਾਂਹੀ ਸਰਕਾਰ ਨਾਲ ਚੱਲ ਰਹੀਆਂ ਮੀਟਿੰਗਾਂ ਤੇ ਭਰਪੂਰ ਚਰਚਾ ਕੀਤੀ ।

ਐਸ ਸੀ/ਐਸ਼ ਟੀ ਜੈਯ ਮੂਰਤੀ ਪ੍ਰੀਸ਼ਦ ਦੀ ਲੁਧਿਆਣਾ ਰਿਜਨਲ ਕਮੇਟੀ (ਪੰਜਾਬ ਸਟੇਟ) ਦੀ ਨਵੇਂ ਸਿਰੇ ਤੋਂ ਸਰਬਸੰਮਤੀ ਨਾਲ ਚੌਂਣ ਕੀਤੀ ਗਈ ਅਤੇ ਨਵੇਂ ਸਿਰੇ ਤੌਂ ਥਾਪੇ ਗਏ ਰਿਜਨਲ ਜਨਰਲ ਸਕਤੱਰ ਸ਼ੀ ਮਨੋਜ ਕੁਮਾਰ ਨੈਸ਼ਨਲ ਇੰਨਸ਼ੌਂਰਸ਼ ਕੰਪਨੀ ਅਤੇ ਰਿਜਨਲ ਪ੍ਰਧਾਨ ਸ਼੍ਰੀ ਨਵਜੋਤ ਸਿੰਘ ਯੁਨਾਇਟ ਇੰਡੀਆ ਇੰਨਸ਼ਰੈਂਸ਼ ਕੰਪਨੀ ਨੂੰ ਬਾਕੀ ਅਹੁੱਦੇਦਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਰਿਜਨਲ ਕਮੇਟੀ ਨੂੰ ਬਾਕੀ ਯੂਨਿਟਾਂ ਨੂੰ ਰਿ �"ਰਆਨਿਜ ਕਰਨ ਦੇ ਇਖਤਿਆਰ ਦਿੱਤੇ ਗਏ ।


ਏਸ ਮੌਕੇ ਪ੍ਰੀਸ਼ਦ ਜੈਯ ਮੂਰਤੀ ਦੇ ਆਲ ਇੰਡੀਆ �"ਰਗਾਨਾਇਜੰਗ ਸਕਤੱਰ ਸ਼੍ਰੀ ਰੇਸ਼ਮ ਲਾਲ ਸਿੱਧੂ ਨੂੰ ਉੱਨਾਂ ਦੀ ਰਿਟਾਇਰਮੈਂਟ ਮੌਕੇ ਉੱਨਾਂ ਦੀਆਂ ਯੁਨਾਇਟ ਸ਼ਾਨਦਾਰ ਸੇਵਾਵਾਂ ਵਾਸਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।


ਸ. ਗੁਰਦੇਵ ਸਿੰਘ ਹੈੱਡ ਕਲਰਕ ਕਮਿਸ਼ਰ ਟੂ ਪੁਲਿਸ ਲੁਧਿਆਣਾ ਅਤੇ ਰਾਸ਼ਟਰਪਤੀ ਐਵਾਰਡੀ ਅਤੇ ਸ਼੍ਰੀ ਸੁਲਤਾਨ ਸਿੰਘ ਡਵਲਯੂ ਵਰਲਡ ਚੈਪਿਅਨ ਨੂੰ ਵੀ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ।


ਸਮਾਗਮ ਵਿੱਚ ਹੌਰਨਾਂ ਤੌਂ ਇਲਾਵਾ ਸਾਉਥ ਜੌਨ ਜਨਰਲ ਸਕਤੱਰ ਸ਼੍ਰੀ ਜੀ. ਆਰ ਰਵੀਚੰਦਰਨ , ਬੀ ਪੀ ਗੌਤਮ ਨੌਰਥ ਜੌਨ ਜਨਰਲ ਸਕਤੱਰ, ਆਰ ਸੀ ਸੂਦ, ਮੁਕੇਸ ਕਨੌਜੀਆ, ਕਮਲ ਕੁਮਾਰ ਚੰਡੀਗੜ, ਸੁਰਿਦੰਰ ਸਿੰਘ, ਤਰਸੇਮ ਲਾਲ ਕੈਲੇ, ਤੇਜਪਾਲ ਸਿੰਘ, ਹਰਦੇਵ ਸਿੰਘ ਆਦਿ ਵਿਸ਼ੇਸ਼ ਤੌਰ ਤੇ  ਮੌਜੂਦ ਰਹੇ ।