'ਇਲਤਿਜਾ' ਵੱਲੋਂ ਓਸ਼ੋ ਦੇ ਜਨਮਦਿਨ ਨੂੰ ਸਮਰਪਿਤ ਕਵੀ ਅਤੇ ਸੰਗੀਤ ਦਰਬਾਰ ਕਰਵਾਇਆ.
ਅਭਿਸ਼ੇਕ ਸ਼ਰਮਾ
ਲੁਧਿਆਣਾ :osho ਦੇ ਜਨਮਦਿਨ ਦੇ ਸੰਬੰਧ ਵਿੱਚ ਸਾਹਿਤਕ ਸੰਸਥਾ 'ਇਲਤਿਜਾ' ਵੱਲੋਂ ਇੱਕ ਰੰਗਾ ਰੰਗ ਸੱਭਿਆਚਾਰਕ ਸਮਾਗਮ ਅਤੇ ਕਵੀ ਦਰਬਾਰ ਸਲੇਮ ਟਾਬਰੀ ਸਥਿਤ ਗ੍ਰੈਂਡ ਲੱਕ ਸਲੇਮ ਟਾਬਰੀ ਵਿਖੇ ਕਰਵਾਇਆ ਗਿਆ, ਜਿਸ ਵਿਚ ਕਈ ਪ੍ਰਸਿੱਧ ਕਵੀਆਂ ਗੀਤਕਾਰਾਂ ਤੇ ਗਾਇਕਾਂ ਨੇ ਸ਼ਿਰਕਤ ਕੀਤੀ।ਸਮਾਗਮ ਵਿੱਚ ਪੱਤਰਕਾਰ ਅਤੇ ਸ਼ਾਇਰ ਅਸ਼ਵਨੀ ਜੇਤਲੀ ਅਤੇ ਗਾਇਕ-ਸੰਗੀਤਕਾਰ ਮਨੀ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਬੇਬੀ ਤਮੰਨਾ ਮਹਿਮੀ ਤੇ ਮਾਸਟਰ ਆਰਵ ਮਹਿਮੀ ਨੇ ਕੇਕ ਕੱਟ ਕੇ ਕੀਤੀ ਅਤੇ ਦੋਹਾਂ ਬੱਚਿਆਂ ਨੇ ਆਪਣੀਆਂ ਲਿਖੀਆਂ ਵੀ ਸੁਣਾ ਕੇ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ। ਉਪਰੰਤ ਹਰਜੀਤ ਸਿੰਘ ਅਤੇ ਸ਼ੱਬੀ ਮਹਿਮੀ Osho ਦੇ ਜੀਵਨ ਦਰਸ਼ਨ ਬਾਰੇ ਚਰਚਾ ਕੀਤੀ ਗਈ।
ਮਨੀ ਸਿੰਘ, ਬਲਵਿੰਦਰ ਦਿਲਦਾਰ (ਜਲੰਧਰ), ਸਟੀਵਨ ਪੌਲ, ਰਵੀ ਕਲੇਰ, ਅਮਨ, ਕੁਮਾਰ ਜਸ਼ਨ, ਰਿੱਕੀ ਕੌਲ (ਜਲੰਧਰ) ਨੇ ਆਪਣੇ ਸੁਰੀਲੇ ਗੀਤਾਂ ਨਾਲ ਮਹਿਫ਼ਿਲ 'ਚ ਰੰਗ ਭਰਿਆ। ਕਵੀ ਦਰਬਾਰ ਵਿਚ ਸ਼ੱਬੀ ਮਹਿਮੀ ( ਇਲਤਿਜਾ) ਸੰਨੀ ਮਹਿਤਪੁਰੀਆ (ਮੋਗਾ), ਗੁਰਸਿਮਰਨ ਸਿੰਘ ਢਿੱਲੋਂ (ਮੁਕਤਸਰ), ਹਰਜੀਤ ਸਿੰਘ ਤੇ ਜਸਪ੍ਰੀਤ ਜੱਸੀ (ਲੁਧਿਆਣਾ) ਅਤੇ ਅਸ਼ਵਨੀ ਜੇਤਲੀ ਨੇ ਆਪਣੇ ਕਲਾਮ ਨਾਲ ਹਾਜ਼ਰੀ ਲਵਾਈ। ਅਮਨ ਹੀਰ, ਪ੍ਰਿੰਸ ਜਨਾਗਲ, ਅਮਲ, ਜਸਪ੍ਰੀਤ ਜੱਸੀ, ਸ਼ੁਭਮ ਨਿਮਾਣਾ, ੳਹੀ ਸੈਮੀ, ਰੋਹਿਤ ਬੰਗੜ, ਜੱਸੀ ਚੌਹਾਨ, ਸਨੀ ਫਿਲੌਰੀਆ, ਹਰੀਸ਼, ਲਵਨਿਸ਼, ਕਰਨ ਮਲਹੋਤਰਾ, ਕਾਰਤਿਕ ਲੋਈ, ਰਿੱਕੀ ਕੌਲ, ਦੀਪ ਬੰਸਲ, ਗੌਰਾ ਮੱਟੂ, ਸਾਹਿਲ ਰੱਤੂ, ਰਾਹੁਲ ਕਵਾਤਰਾ, ਅਮਨ ਕੈਲੇ, ਪ੍ਰੀਤ ਰੰਧਾਵਾ, ਯੁੱਧਵੀਰ ਮਹਿਮੀ ਆਦਿ ਨੇ ਵੀ ਆਪੋ ਆਪਣੀਆਂ ਰਚਨਾਵਾਂ ਸੁਣਾਈਆਂ।
ਅੰਤ ਵਿਚ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
