ਆਪ ਦੀ ਵਾਰਡ ਨੰ 27 ਤੋਂ ਉਮੀਦਵਾਰ ਸੀਮਾ ਅਜੈ ਮਿੱਤਲ ਨੂੰ ਲੱਡੂਆਂ ਨਾਲ ਤੋਲਿਆ .
ਸਮੱਰਥਕਾਂ ਨੇ 21 ਦਸੰਬਰ ਨੂੰ ਝਾੜੂ ਦਾ 3 ਨੰਬਰ ਬਟਨ ਦਬਾਉਣ ਦੀ ਕੀਤੀ ਅਪੀਲ
ਲੁਧਿਆਣਾ 19 ਦਸੰਬਰ (ਹਰਸ਼ਦੀਪ ਸਿੰਘ ਮਹਿਦੂਦਾਂ) ਆਮ ਆਦਮੀਂ ਪਾਰਟੀ ਦੀ ਵਾਰਡ ਨੰ 27 ਤੋਂ ਮਜਬੂਤ ਉਮੀਦਵਾਰ ਸੀਮਾ ਅਜੈ ਮਿੱਤਲ ਧਰਮਪਤਨੀ ਅਜੈ ਮਿੱਤਲ ਸੂਬਾ ਸੰਯੁਕਤ ਸਕੱਤਰ ਦੀ ਚੋਣ ਮੁਹਿੰਮ ਲੱਗਭੱਗ ਜਿੱਤ ਵੱਲ ਵੱਧ ਚੁੱਕੀ ਹੈ। ਚੋਣ ਪ੍ਰਚਾਰ ਦੇ ਅਖੀਰਲੇ ਦਿਨ ਜਿੱਥੇ ਉਨ੍ਹਾਂ ਦੇ ਸਮੱਰਥਕਾਂ ਨੇ ਉਨ੍ਹਾਂ ਨੂੰ ਨਾਲ ਲੈਕੇ ਧੂਆਂ ਧਾਰ ਚੋਣ ਪ੍ਰਚਾਰ ਕੀਤਾ ਉੱਥੇ ਹੀ ਉਨ੍ਹਾਂ ਦੀਆਂ ਮੰਟਿੰਗਾਂ 'ਚ ਵੀ ਜਨ ਸੈਲਾਬ ਆਉਂਦਾ ਰਿਹਾ। ਉਨ੍ਹਾਂ ਨੂੰ ਕਈ ਜਗਾ ਲੱਡੂਆਂ ਨਾਲ ਵੀ ਤੋਲਿਆ ਗਿਆ। ਭਗਤ ਸਿੰਘ ਕਲੋਨੀ ਵਿੱਚ ਵੀ ਸੋਨੂ ਅਗਰਵਾਲ, ਵਿੱਕੀ ਅਗਰਵਾਲ ਅਤੇ ਰੰਗ ਲਾਲ ਵੱਲੋਂ ਰੱਖੀ ਮੀਟਿੰਗ 'ਚ ਉਨ੍ਹਾਂ ਨੂੰ ਲੱਡੂਆਂ ਨਾਲ ਤੋਲ ਕੇ ਉਨ੍ਹਾਂ ਦੀ ਵੱਡੀ ਲੀਡ ਨਾਲ ਹੋਣ ਜਾ ਰਹੀ ਜਿੱਤ ਦਾ ਐਲਾਨ ਕੀਤਾ। ਸੋਨੂ ਅਗਰਵਾਲ, ਵਿੱਕੀ ਅਗਰਵਾਲ ਅਤੇ ਰੰਗ ਲਾਲ ਅਤੇ ਹੋਰਨਾਂ ਸਮੱਰਥਕਾਂ ਨੇ ਲੋਕਾਂ ਨੂੰ 21 ਦਸੰਬਰ ਨੂੰ ਝਾੜੂ ਦਾ 3 ਨੰਬਰ ਬਟਨ ਦਬਾਉਣ ਦੀ ਅਪੀਲ ਕੀਤੀ। ਲੋਕਾਂ ਵੱਲੋਂ ਮਿਲ ਰਹੇ ਪਿਆਰ ਸਤਿਕਾਰ ਦੇ ਕਾਇਲ ਹੋਏ ਸੀਮਾ ਅਜੈ ਮਿੱਤਲ ਅਤੇ ਅਜੈ ਮਿੱਤਲ ਨੇ ਸਾਂਝੇ ਤੌਰ 'ਤੇ ਕਿਹਾ ਕਿ ਏਨ੍ਹਾਂ ਜਿਆਦਾ ਪਿਆਰ ਸਤਿਕਾਰ ਦੇਣ ਲਈ ਉਹ ਲੋਕਾਂ ਦੇ ਕਰਜਦਾਰ ਹੋ ਗਏ। ਹਲਕਾ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦਾ ਟਿਕਟ ਦੇਣ 'ਤੇ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸੀਟ ਵੱਡੀ ਲੀਡ ਨਾਲ ਜਿੱਤ ਕੇ ਅਸੀਂ ਏਨ੍ਹਾਂ ਦੀ ਝੋਲੀ ਪਾਵਾਂਗੇ। ਉਨ੍ਹਾਂ ਲੋਕਾਂ ਤੋਂ ਮਿਲ ਰਹੇ ਭਰਭੂਰ ਸਮੱਰਥਨ 'ਤੇ ਸਾਰੇ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕਰਦਿਆਂ ਵੱਡੀ ਲੀਡ ਨਾਲ ਜਿੱਤਣ ਦਾ ਦਾਅਵਾ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਉਹ 21 ਦਸੰਬਰ ਨੂੰ ਸੱਭ ਤੋਂ ਪਹਿਲਾਂ ਜਾ ਕੇ ਚੋਣ ਨਿਸ਼ਾਨ ਝਾੜੂ ਦਾ ਬਟਨ ਦਬਾ ਕੇ ਉਨ੍ਹਾਂ ਨੂੰ ਕਾਮਯਾਬ ਬਣਾਉਣ ਤਾਂ ਜੋ ਉਹ ਹਲਕਾ ਵਿਧਾਇਕਾ ਰਾਜਿੰਦਰ ਕੌਰ ਛੀਨਾ ਦੇ ਸਹਿਯੋਗ ਨਾਲ ੁਵਿਕਾਸ ਕਾਰਜਾਂ 'ਚ ਕੋਈ ਕਮੀਂ ਬਾਕੀ ਨਾ ਛੱਡਣ। ਇਸ ਮੌਕੇ ਵੱਡੀ ਗਿਣਤੀ 'ਚ ਲੋਕ ਹਾਜਰ ਸਨ।
