ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦਾ ਦੇ*ਹਾਂਤ .
ਵਾਸੂ ਜੇਤਲੀ
ਲੁਧਿਆਣਾ - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ, ਪੁਲਿਸ ਅਨੁਸਾਰ ਇਹ ਉਹਨਾਂ ਦੀ ਆਪਣੀ ਲਾਇਸੈਂਸੀ ਪਿਸਤੌਲ ਤੋਂ ਅਚਨਚੇਤ ਗੋਲੀ ਚੱਲ ਜਾਣ ਦਾ ਮਾਮਲਾ ਹੋ ਸਕਦਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਸੀ.ਪੀ.ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਅਨੁਸਾਰ ਉਹਨਾਂ ਵਲੋਂ ਆਪਣੇ ਲਾਇਸੈਂਸੀ ਰਿਵਾਲਵਰ ਨੂੰ ਸਾਫ ਕਰਦਿਆਂ ਗਲਤੀ ਨਾਲ ਗੋਲੀ ਚਲ ਗਈ ਅਤੇ ਗੋਲੀ ਉਹਨਾਂ ਦੇ ਸਿਰ ਵਿਚ ਲੱਗ ਗਈ। ਉਹਨਾਂ ਨੂੰ ਤੁਰੰਤ ਡੀ ਐਮ ਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਵਿਧਾਇਕ ਗੋਗੀ ਦੀ ਮ੍ਰਿਤਕ ਦੇਹ ਨੂੰ DMC ਹਸਪਤਾਲ ਦੀ ਮੌਰਚਰੀ ਵਿਚ ਰਖਿਆ ਗਿਆ ਹੈ ।
ਡੀਸੀਪੀ ਤੇਜਾ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਬਾਰੇ ਕੁਝ ਸਪਸ਼ਟ ਹੋ ਸਕੇਗਾ। ਵਿਧਾਇਕ ਦੀ ਮੌਤ ਬਾਰੇ ਖਬਰ ਮਿਲਦਿਆਂ ਹੀ ਪਾਰਟੀ ਦੇ ਕਈ ਸੀਨੀਅਰ ਆਗੂ ਅਤੇ ਪੁਲਿਸ ਅਧਿਕਾਰੀ ਹਸਪਤਾਲ ਪਹੁੰਚੇ।
