ਐਸਐਸਪੀ ਵਿਜੀਲੈਂਸ ਰੁਪਿੰਦਰ ਸਿੰਘ ਨੇ ਜਿੱਤੀ ਆਲ ਇੰਡੀਆ ਪੁਲਿਸ ਗੋਲਫ਼ ਚੈਂਪੀਅਨਸ਼ਿਪ ਟਰਾਫ਼ੀ.

 

ਲੁਧਿਆਣਾ (ਵਾਸੂ ਜੇਤਲੀ) - ਰੁਪਿੰਦਰ ਸਿੰਘ ਐਸ.ਐਸ.ਪੀ ਵਿਜੀਲੈਂਸ ਈ�"ਡਬਲਯੂ ਪੰਜਾਬ ਨੇ ਗੁਜਰਾਤ ਪੁਲਿਸ ਦੀ ਮੇਜ਼ਬਾਨੀ ਵਿੱਚ ਅਹਿਮਦਾਬਾਦ ਵਿਖੇ ਆਯੋਜਿਤ ਆਲ ਇੰਡੀਆ ਪੁਲਿਸ ਗੋਲਫ ਟੂਰਨਾਮੈਂਟ 2024-25 ਵਿੱਚ �"ਵਰਆਲ ਚੈਂਪੀਅਨਸ਼ਿਪ ਜਿੱਤੀ।  ਟੂਰਨਾਮੈਂਟ ਵਿੱਚ ਸਾਰੇ ਰਾਜ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਗਜ਼ਟਡ ਅਫਸਰਾਂ ਨੇ ਭਾਗ ਲਿਆ।  ਕਲਹਾਰ ਬਲੂਜ਼ ਅਤੇ ਗ੍ਰੀਨਜ਼ ਦੇ ਸਖ਼ਤ ਕੋਰਸ ਵਿੱਚ ਹੋਏ 3 ਦਿਨਾਂ ਮੁਕਾਬਲੇ ਤੋਂ ਬਾਅਦ ਰੁਪਿੰਦਰ ਸਿੰਘ ਨੇ ਵਧੀਆ ਸਕੋਰ ਕੀਤਾ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਨਾਮ ਵੰਡੇ।