ਸੰਯੁਕਤ ਕਿਸਾਨ ਮੋਰਚਾ 26 ਜਨਵਰੀ ਨੂੰ ਤਹਿਸੀਲਾਂ, ਬਲਾਕਾਂ, ਕਸਬਿਆਂ ਵਿੱਚ ਟਰੈਕਟਰ ਮਾਰਚ ਕਰੇਗਾ.

 

ਲੁਧਿਆਣਾ 16 ਜਨਵਰੀ (ਰਾਕੇਸ਼ ਅਰੋੜਾ ) -  ਸੰਯੁਕਤ ਕਿਸਾਨ ਮੋਰਚਾ ਹੰਗਾਮੀ ਮੀਟਿੰਗ ਹਰਿੰਦਰ ਸਿੰਘ ਲੱਖੋਵਾਲ, ਕਿਰਨਜੀਤ ਸਿੰਘ ਸੇਖੋਂ ਤੇ ਨਛੱਤਰ ਸਿੰਘ ਜੈਤੋਂ ਦੀ ਪ੍ਰਧਾਨਗੀ ਹੇਠ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਹੋਈ ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਪੰਜਾਬ ਨੇ ਦੱਸਿਆ ਕਿ 26 ਜਨਵਰੀ ਨੂੰ ਸਾਰੇ ਦੇਸ਼ ਵਿੱਚ ਕਿਸਾਨਾਂ, ਮਜ਼ਦੂਰਾਂ ਦੀਆਂ ਮੰਗਾਂ ਲਈ ਪਿਛਲੇ ਸਾਲ ਦੀ ਤਰ੍ਹਾਂ ਤਹਿਸੀਲਾਂ, ਬਲਾਕਾਂ ਅਤੇ ਕਸਬਿਆਂ ਵਿੱਚ ਕਿਸਾਨਾਂ ਦੁਆਰਾਂ ਕੇਂਦਰ ਦੀ ਸਰਕਾਰ ਖਿਲਾਫ਼ ਟਰੈਕਟਰ ਮਾਰਚ ਕੱਢਿਆਂ ਜਾਵੇਗਾ ਜਿਸ ਦਾ ਸਮਾਂ 12 ਵਜੇ ਤੋਂ 3 ਵਜੇ ਤੱਕ ਦਾ ਹੋਵੇਗਾ ਇਹ ਟਰੈਕਟਰ ਮਾਰਚ ਪੂਰਨ ਤੌਰ ਤੇ ਸ਼ਾਂਤਮਈ ਤਰੀਕੇ ਨਾਲ ਕੱਢਿਆਂ ਜਾਵੇਗਾ ਕਿਸਾਨਾਂ ਦੀਆਂ ਮੁੱਖ ਮੰਗਾਂ ਕੇਂਦਰ ਸਰਕਾਰ ਵੱਲੋਂ ਜ਼ਾਰੀ ਖੇਤੀ ਮੰਡੀਕਰਨ ਖਰੜੇ ਦਾ ਵਿਰੋਧ,ਐੱਮ.ਐੱਸ.ਪੀ ਤੇ ਸਾਰੀਆਂ ਫਸਲਾਂ ਤੇ ਖਰੀਦ ਗਰੰਟੀ ਕਾਨੂੰਨ ਲਾਗੂ ਕਰਨਾ,ਕਿਸਾਨਾਂ ਦੇ ਸਮੁੱਚੇ ਕਰਜ਼ੇ ਮਾਫ ਕਰਨੇ,ਬੁਢਾਪਾ ਪੈਂਨਸ਼ਨ, ਲਖੀਮਪੁਰ ਖੀਰੀ ਦੀ ਘਟਨਾਂ ਦਾ ਇਨਸਾਫ ਅਤੇ ਖੇਤੀ ਬੀਮਾ ਯੋਜਨਾਂ ਵਰਗੀਆਂ ਮੰਗਾਂ ਜੋ ਕਿਸਾਨ ਕੇਂਦਰ ਸਰਕਾਰ ਕੋਲੋਂ ਲੰਮੇ ਸਮੇਂ ਤੋਂ ਮੰਗ ਕਰਦੇ ਆਂ ਰਹੇ ਹਨ ਸਰਕਾਰ ਦੁਆਰਾਂ ਲਾਗੂ ਕਰਵਾਉਣ ਲਈ ਕੀਤਾ ਜਾਵੇਗਾ।

ਦੂਜਾ  ਮੀਟਿੰਗ ਵਿੱਚ ਫੈਸਲਾ ਹੋਇਆ ਕਿ ਐੱਸ.ਕੇ.ਐੱਮ ਦੀਆਂ ਸਾਰੀਆਂ ਜਥੇਬੰਦੀਆਂ ਵਿੱਚ ਏਕਤਾ ਲਈ ਗੱਲਬਾਤ ਜ਼ਾਰੀ ਰੱਖੀ ਜਾਵੇਗੀ ਅਤੇ ਨਾਲ ਹੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਫੌਰੀ ਤੌਰ ਤੇ ਡੱਲੇਵਾਲ ਸਾਹਿਬ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਤੇ ਉਨ੍ਹਾਂ ਦੀ ਜਾਨ ਬਚਾਈ ਜਾਵੇ ਤੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨਿੱਜੀ ਦਿਲਚਸਪੀ ਲੈ ਕੇ ਕੇਂਦਰ ਸਰਕਾਰ ਨਾਲ ਇਸ ਮਸਲੇ ਤੇ ਗੱਲਬਾਤ ਕਰਕੇ ਇਸ ਨੂੰ ਸੁਲਝਾਵੇ ਅਤੇ 18 ਜਨਵਰੀ ਨੂੰ ਪਾਤੜਾ ਵਿਖੇ ਐੱਸ.ਕੇ.ਐੱਮ ਪੰਜਾਬ ਦੀ ਮੀਟਿੰਗ ਹੋਵੇਗੀ ਤੇ 24-25 ਜਨਵਰੀ ਨੂੰ ਐੱਸ.ਕੇ.ਐੱਮ ਭਾਰਤ ਦੀ ਦਿੱਲੀ ਵਿੱਖੇ ਮੀਟਿੰਗ ਹੋਵੇਗੀ ਜਿਸ ਵਿੱਚ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਅੱਜ ਦੀ ਮੀਟਿੰਗ ਵਿੱਚ ਹਰਿੰਦਰ ਸਿੰਘ ਲੱਖੋਵਾਲ, ਬਲਵੀਰ ਸਿੰਘ ਰਾਜੇਵਾਲ,ਬੂਟਾ ਸਿੰਘ ਬੁਰਜ਼ਗਿੱਲ,ਰੁਲਦੂ ਸਿੰਘ,ਬੋਘ ਸਿੰਘ ਮਾਨਸਾ, ਬਲਦੇਵ ਸਿੰਘ ਨਿਹਾਲਗੜ,ਰੂਪ ਬਸੰਤ ਸਿੰਘ, ਨਛੱਤਰ ਸਿੰਘ ਜੈਤੋਂ,ਜੋਗਿੰਦਰ ਸਿੰਘ ਉਗਰਾਹਾਂ,ਮਨਜੀਤ ਸਿੰਘ ਧਨੇਰ,ਦਰਸ਼ਨਪਾਲ,ਭੁਪਿੰਦਰ ਸਿੰਘ ਡਾਲੇਕੇ,ਗੁਰਵਿੰਦਰ ਸਿੰਘ, ਰਮਿੰਦਰ ਪਟਿਆਲਾ, ਸਤਨਾਮ ਅਜਨਾਲਾ,ਕਿਰਨਜੀਤ ਸਿੰਘ ਸੇਖੋਂ, ਸੁਖਦੇਵ ਸਿੰਘ,ਹਰਵਿੰਦਰ ਸਿੰਘ, ਵੀਰਪਾਲ ਢਿੱਲੋਂ, ਹਰਦੇਵ ਸੰਧੂ,ਜਤਿੰਦਰਪਾਲ ਜਿੰਦੂ ਆਦਿ ਹਾਜ਼ਰ ਸਨ।