ਚੀਫ਼ ਗੈਸਟ ਕੌਂਸਲਰ ਕੋਮਲਪ੍ਰੀਤ ਕੌਰ ਨੇ ਵੰਡੇ ਜੇਤੂਆਂ ਨੂੰ ਇਨਾਮ.
ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ 40 ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਲਿਆ ਭਾਗ
ਲੁਧਿਆਣਾ 15 ਜਨਵਰੀ (ਵਾਸੂ ਜੇਤਲੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਾ. ਅੰਬੇਦਕਰ ਨਗਰ ਵਿਖੇ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ 40 ਸਰਕਾਰੀ ਸਕੂਲਾਂ ਦੇ ਵਿਦਆਰਥੀਆਂ ਨੇ ਭਾਗ ਲਿਆ । ਇਸ ਪ੍ਰਦਰਸ਼ਨੀ ਵਿਚ ਸਾਇੰਸ ਦੇ 7 ਵਿਸ਼ਿਆਂ 'ਤੇ ਬੱਚਿਆਂ ਨੇ ਮਾਡਲ ਬਣਾ ਕੇ ਲਿਆਂਦੇ, ਜਿਸ ਵਿਚ ਪਹਿਲੀਆਂ 3 ਪੋਜੀਸ਼ਨਾਂ ਦੇ ਸਕੂਲਾਂ ਦੇ ਵਿਦਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਸਮਾਗਮ ਵਿਚ ਚੀਫ ਗੈਸਟ ਦੇ ਤੌਰ 'ਤੇ ਕੌਂਸਲਰ ਮੈਡਮ ਕੋਮਲਪ੍ਰੀਤ ਕੌਰ ਵਾਰਡ ਨੰਬਰ 51 ਹਾਜ਼ਰ ਹੋਏ ਅਤੇ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਪਹਿਲਾ ਸਥਾਨ ਫੂਡ, ਹੈਲਥ ਅਤੇ ਹਾਈਜੀਨ ਥੀਮ ਵਿਚ ਸੀਨੀਅਰ ਸੈਕੰਡਰੀ ਸਕੂਲ ਡਾ. ਅੰਬੇਦਕਰ ਨਗਰ ਦੇ ਵਿਦਆਰਥੀਆਂ ਨੇ ਪ੍ਰਾਪਤ ਕੀਤਾ। ਸਕੂਲ ਵਿਦਆਰਥਣ ਰਾਸ਼ੀ ਨੇ ਆਪਣੇ ਗੀਤਾਂ ਰਾਹੀਂ ਪ੍ਰੋਗਰਾਮ ਨੂੰ ਰੰਗੀਨ ਬਣਾਇਆ।
ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਡਾ. ਸੁਰਜੀਤ ਸਿੰਘ ਅਤੇ ਪ੍ਰਿੰਸੀਪਲ ਜਗਦੀਸ਼ ਸਿੰਘ ਨੇ ਆਪਣਾ ਯੋਗਦਾਨ ਪਾਇਆ । ਇਸ ਮੌਕੇ ਸ਼੍ਰੀਮਤੀ ਪਰਵਿੰਦਰ ਕੌਰ, ਹਰੀਸ਼ ਕੁਮਾਰ, ਖੁਸ਼ਵੰਤ ਸਿੰਘ ਨੇ ਜੱਜਮੈਂਟ ਕਮੇਟੀ ਦੀ ਭੂਮਿਕਾ ਨਿਭਾਈ ਅਤੇ ਸਮੁੱਚੇ ਪ੍ਰਬੰਧ ਵਿਚ ਪ੍ਰਿੰਸੀਪਲ ਜਗਦੀਸ਼ ਸਿੰਘ ਤੋਂ ਇਲਾਵਾ ਅਮਨਦੀਪ ਸਿੰਘ, ਅੰਜੂ ਬਾਲਾ, ਵਰਿੰਦਰ ਕੁਮਾਰ, ਸੋਨੀਆ ਗੋਇਲ ਅਤੇ ਸ਼੍ਰੀਮਤੀ ਚਾਰੂ ਸੈਣੀ ਨੇ ਯੋਗਦਾਨ ਪਾਇਆ। ਇਸ ਮੌਕੇ ਬੋਲਦਿਆਂ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਡਾ. ਸੁਰਜੀਤ ਸਿੰਘ ਵੱਲੋਂ ਚੀਫ ਗੈਸਟ ਕੌਂਸਲਰ ਮੈਡਮ ਕੋਮਲਪ੍ਰੀਤ ਕੌਰ ਉਚੇਚੇ ਤੌਰ 'ਤੇ ਪਹੁੰਚੇ ਸੋਸ਼ਲ ਵਰਕਰ ਸੀਨੀਅਰ ਲੀਡਰ ਆਮ ਆਦਮੀ ਪਾਰਟੀ ਕਵਲਜੀਤ ਸਿੰਘ ਸਚਦੇਵਾ, ਜਸਵਿੰਦਰ ਸਿੰਘ ਨਾਗਪਾਲ, ਮੈਡਮ ਹਰਕੰਵਲਪ੍ਰੀਤ ਕੌਰ, ਮੈਡਮ ਨਿਸ਼ਾ ਨਾਗਪਾਲ, ਦਰਸ਼ਨ ਸਿੰਘ, ਤਰਸੇਮ ਭਗਤ, ਅਜੇ ਵੜੈਚ ਅਤੇ ਗੌਰਮਿੰਟ ਪ੍ਰਾਈਮਰੀ ਸਕੂਲ 1-ਬੀ ਦੇ ਹੈਡ ਟੀਚਰ ਮੈਡਮ ਗੁਰਮੀਤ ਚੌਹਾਨ ਨੂੰ ਜੀ ਆਇਆਂ ਕਿਹਾ। ਅੰਤ ਵਿੱਚ ਪ੍ਰਿੰਸੀਪਲ ਜਗਦੀਸ਼ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
