ਗਾਇਕ ਜਗਦੇਵ ਖਾਨ ਦਾ ਨਵਾਂ ਸਿੰਗਲ ਟ੍ਰੈਕ 'ਤੂੰ ਮੇਰੀ ਲੱਕੀ' ਰਿਲੀਜ਼.
ਲੁਧਿਆਣਾ 19 ਜਨਵਰੀ : ਪੰਜਾਬੀ ਸੰਗੀਤ ਜਗਤ ਵਿੱਚ ਆਪਣੇ ਅਨੇਕਾਂ ਸਭਿਆਚਾਰਿਕ ਗੀਤਾਂ ਰਾਹੀਂ ਵਿਸ਼ੇਸ ਮੁਕਾਮ ਬਣਾਉਣ ਵਾਲੇ ਲੋਕ ਗਾਇਕ ਜਗਦੇਵ ਖਾਨ ਦਾ ਸੱਜਰਾ ਸਿੰਗਲ ਟ੍ਰੈਕ 'ਤੂੰ ਮੇਰੀ ਲੱਕੀ' ਜ਼ੀਆ ਪ੍ਰੋਡਕਸ਼ਨ ਕੰਪਨੀ ਵੱਲੋਂ ਰਿਲੀਜ਼ ਕਰ ਦਿੱਤਾ ਗਿਆ ਹੈ । ਇਸ ਸੰਬੰਧੀ ਅੱਜ ਇਥੇ ਹੋਏ ਇੱਕ ਰਸਮੀ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਸ਼੍ਰੀ ਖਾਨ ਨੇ ਕਿਹਾ ਜ਼ਿੰਦਗੀ ਦਾ ਹਰੇਕ ਰਿਸ਼ਤਾ ਆਪਣੇ ਆਪਣੇ ਵਿੱਚ ਵੱਖਰਾ ਵੱਖਰਾ ਵਿਲੱਖਣ ਨਿੱਘ ਰੱਖਦਾ ਹੈ ਅਤੇ ਇਹਨਾਂ ਹੀ ਰਿਸ਼ਤਿਆਂ ਦੀ ਮਿਠਾਸ ਨੂੰ ਸੁੰਦਰ ਸ਼ਬਦਾਂ ਵਿੱਚ ਬਿਆਨਦੇ ਗੀਤ ਨੂੰ ਗੀਤਕਾਰ ਕੁਲਦੀਪ ਸਿੰਘ ਦੁੱਗਲ ਤੇ ਬਿੰਦਰ ਝਾਂਡੇ ਨੇ ਸਾਂਝੇ ਤੌਰ 'ਤੇ ਲਿਖਿਆ ਹੈ ਜਿਸ ਨੂੰ ਮਨਮੋਹਕ ਸੰਗੀਤਕ ਧੁਨਾਂ ਨਾਲ ਸੰਗੀਤਕਾਰ ਅਮਰਿੰਦਰ ਕਾਹਲੋਂ ਨੇ ਸ਼ਿੰਗਾਰਿਆ ਹੈ। ਉਹਨਾਂ ਦੱਸਿਆ ਕਿ ਇਸ ਗੀਤ ਦਾ ਵੀਡੀ�" ਫ਼ਿਲਮਾਂਕਣ ਉੱਘੇ ਵੀਡੀ�" ਡਾਇਰੈਕਟਰ ਅਵਤਾਰ ਵਰਮਾ ਦੀ ਨਿਰਦੇਸ਼ਨਾ ਵਿੱਚ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਗਾਇਕ ਯੁਧਵੀਰ ਮਾਣਕ, ਫ਼ਿਲਮੀ ਅਦਾਕਾਰਾ ਅਮਨਪ੍ਰੀਤ ਕੌਰ, ਕੁਲਦੀਪ ਸਿੰਘ ਦੁੱਗਲ, ਮਿਸ ਮਨੀਸ਼ਾ, ਸੁਧੀਰ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਉਹਨਾਂ ਪੰਜਾਬੀ ਸੰਗੀਤ ਸ੍ਰੋਤਿਆਂ ਤੋਂ ਆਸ ਜ਼ਾਹਿਰ ਕੀਤੀ ਕਿ ਉਹ ਉਹਨਾਂ ਪਹਿਲੇ ਗੀਤਾਂ ਦੀ ਤਰ੍ਹਾਂ ਇਸ ਗੀਤ ਨੂੰ ਵੀ ਭਰਵਾਂ ਸਹਿਯੋਗ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਾਇਕ ਪਰਗਟ ਖਾਨ, ਜਗਜੀਤ ਸਿੰਘ ਸੇਖੋਂ, ਗਾਇਕ ਹਰਜੀਤ ਸਿੱਧੂ ਫੂਲਕਾ, ਜਸ਼ਨਦੀਪ ਸਿੰਘ ਦੁੱਗਲ, ਵੰਸ਼ਵੀਰ ਗੌਤਮ, ਵਿੱਕੀ ਅਜਨੌਹਾ ਆਦਿ ਸਮੇਤ ਕਈ ਸ਼ਖਸ਼ੀਅਤਾਂ ਮੌਜੂਦ ਸਨ।
