ਵਿਨੋਦ ਦੇਵੀ ਸੁਰਾਣਾ ਪਰਿਵਾਰ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ.
ਲੁਧਿਆਣਾ,19 ਜਨਵਰੀ, (ਇੰਦਰਜੀਤ) - ਭਗਵਾਨ ਮਹਾਂਵੀਰ ਸੇਵਾ ਸੰਸਥਾਨ ਦੇ ਪ੍ਰਧਾਨ ਰਾਕੇਸ਼ ਜੈਨ ਦੀ ਪ੍ਰੇਰਨਾ ਸਦਕਾ ਸਕੱਤਰ ਅਤੇ ਮਹਿਲਾ ਵਿੰਗ ਭਗਵਾਨ ਮਹਾਂਵੀਰ ਸੇਵਾ ਸੁਸਾਇਟੀ ਦੇ ਪ੍ਰਧਾਨ ਸਮਾਜ ਸੇਵੀ, ਅਧਿਆਤਮਿਕ ਗੁਣਾਂ ਨਾਲ ਭਰਪੂਰ ਵਿਨੋਦ ਦੇਵੀ ਸੁਰਾਣਾ, ਵਿਜੇ ਰਾਜ ਸੁਰਾਣਾ, ਮਮਤਾ ਜੈਨ, ਚਿਰਾਗ ਜੈਨ, ਦਿਵਿਆ ਜੈਨ, ਪੀਹੂ ਜੈਨ, ਅੱਜ ਪਿੰਡ ਚੂਹੜਪੁਰ, ਲਾਦੀਆਂ ਰੋਡ, ਹੈਬੋਵਾਲ ਤੋਂ ਝੁੱਗੀ-ਝੌਂਪੜੀ ਇਲਾਕੇ ਵਿੱਚ ਰਹਿੰਦੇ ਗੁੱਜਰਾਂ ਦੇ ਪਰਿਵਾਰਾਂ ਅਤੇ ਸਕੂਲੀ ਬੱਚਿਆਂ ਨੂੰ ਰਾਸ਼ਨ ਕਿੱਟਾਂ, ਕੱਪੜੇ, ਖਾਣ-ਪੀਣ ਦੀਆਂ ਵਸਤੂਆਂ, ਰਿ�"ੜੀਆਂ, ਮੂੰਗਫਲੀ ਆਦਿ ਅਤੇ ਹੋਰ ਲੋੜੀਂਦੀਆਂ ਵਸਤਾਂ ਵੰਡੀਆਂ ਅਤੇ ਉਨ੍ਹਾਂ ਦੀ ਤੰਦਰੁਸਤੀ ਅਤੇ ਲੰਬੀ ਉਮਰ ਦੀ ਕਾਮਨਾ ਕਰਦਿਆਂ ਕਿਹਾ ਕਿ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ ਜਿਹੜੇ ਰੋਜ਼ੀ-ਰੋਟੀ ਲਈ ਮਿਹਨਤ ਕਰਦੇ ਹਨ ਪਰ ਫਿਰ ਵੀ ਨਾ ਤਾਂ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਹਨ ਅਤੇ ਨਾ ਹੀ ਚੰਗਾ ਜੀਵਨ ਬਤੀਤ ਕਰ ਰਹੇ ਹਨ, ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਖੇਤਰ ਦੇ ਭਗਵਾਨ ਮਹਾਂਵੀਰ ਸੇਵਾ ਸੰਸਥਾਨ ਨੇ ਸਮਾਜ ਸੇਵਿਕਾ ਮੀਨਾ ਦੇਵੀ ਦੇ ਯਤਨਾਂ ਸਦਕਾ ਵਿੱਦਿਆ ਕੇਂਦਰ ਖੋਲ ਕੇ ਇੱਕ ਅਦਭੁਤ ਮਾਨਵ ਸੇਵਾ ਦੀ ਸ਼ੁਰੂਆਤ ਕੀਤੀ ਹੈ। ਇਸ ਮੋਕੇ ਸਾਡਾ ਪਰਿਵਾਰ ਵੀ ਇਸੇ ਤਰਾਂ ਦੇ ਸਮਾਜ ਸੇਵੀ ਕਾਰਜ ਕਰਦਾ ਰਹੇਗਾ। ਇਸ ਮੌਕੇ ਮਹਾਵੀਰ ਸੇਵਾ ਸੰਸਥਾਨ ਦੇ ਪ੍ਰਧਾਨ ਰਾਕੇਸ਼ ਜੈਨ, ਨੰਦਿਨੀ, ਮੋਨਿਕਾ, ਸੀਮਾ, ਜੋਤੀ, ਆਰਤੀ, ਜਾਨਵੀ, ਸੰਤੋਸ਼, ਸ਼ਿਵਾ ਆਦਿ ਹਾਜ਼ਰ ਸਨ।
