ਬਾਵਾ ਤੇ ਰੰਧਾਵਾ ਨੇ ਧੀਆਂ ਦੇ ਲੋਹੜੀ ਮੇਲੇ ਵਿੱਚ ਯੋਗਦਾਨ ਪਾਉਣ ਵਾਲੇ ਆਹੁਦੇਦਾਰਾਂ ਦਾ ਕੀਤਾ ਸਨਮਾਨ.

 

ਰਕਬਾ ਭਵਨ ਵਿਖੇ ਪਹੁੰਚੇ ਬਰਾੜ, ਗਾਬਾ, ਕਰਮਜੀਤ, ਮਣੀ, ਸਰਬਜੀਤ, ਗਰੀਬ ਨੂੰ "ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ" ਪੁਸਤਕ ਬਾਵਾ ਨੇ ਕੀਤੀ ਭੇਂਟ


ਮੁੱਲਾਂਪੁਰ ਦਾਖਾ, 20 ਜਨਵਰੀ (ਇੰਦਰਜੀਤ)- ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਨੁਸਾਰ "ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।" ਧੀਆਂ ਦੀ ਲੋਹੜੀ ਮਨਾਉਣ ਵਾਲੇ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਸਮੂਹ ਅਹੁਦੇਦਾਰਾਂ ਦਾ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਗੁਰਜਤਿੰਦਰ ਸਿੰਘ ਰੰਧਾਵਾ ਯੂ.ਐੱਸ.ਏ., ਸਰਪ੍ਰਸਤ ਮਲਕੀਤ ਸਿੰਘ ਦਾਖਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਜਰਨਲ ਸਕੱਤਰ ਜਸਵੰਤ ਸਿੰਘ ਛਾਪਾ ਨੇ ਪ੍ਰਵਾਸੀ ਪੰਜਾਬੀ (ਐਨ.ਆਰ.ਆਈਜ਼) ਅਤੇ ਅਹੁਦੇਦਾਰਾਂ ਦਾ ਸਨਮਾਨ ਕੀਤਾ ਜਿਨਾਂ ਵਿੱਚ ਰਤਨ ਸਿੰਘ ਬਰਾੜ, ਸੰਦੀਪ ਸ਼ਰਮਾ ਰਿਟਾ. ਡੀ.ਸੀ.ਪੀ., ਰਿਸਮਜੀਤ ਸਿੰਘ ਗਾਬਾ ਸਮਾਜ ਸੇਵੀ, ਕਰਮਜੀਤ ਕੌਰ ਛੰਦੜਾਂ ਜਿਨਾਂ ਨੂੰ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦਾ ਮਹਿਲਾਂ ਵਿੰਗ ਦੀ ਕਨਵੀਨਰ ਨਿਯੁਕਤ ਕੀਤਾ ਗਿਆ, ਰਣਜੀਤ ਮਣੀ ਪ੍ਰਸਿੱਧ ਗੀਤਕਾਰ, ਸਰਬਜੀਤ ਸਿੰਘ ਮੰਨੂ ਸਮਾਜ ਸੇਵੀ ਅਤੇ ਜਗਜੀਵਨ ਸਿੰਘ ਗਰੀਬ ਨੂੰ "ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ" ਪੁਸਤਕ ਭੇਂਟ ਕੀਤੀ ਗਈ। ਇਸ ਸਮੇਂ ਸਮੂਹ ਆਈਆਂ ਸ਼ਖਸ਼ੀਅਤਾਂ ਨੇ "ਸ਼ਬਦ ਪ੍ਰਕਾਸ਼ ਅਜਾਇਬ ਘਰ" ਦੇ ਦਰਸ਼ਨ ਕੀਤੇ। ਉਨ੍ਹਾਂ ਕਿਹਾ ਕਿ ਬਾਵਾ ਵੱਲੋਂ ਗੌਰਵਮਈ ਇਤਿਹਾਸ ਨੂੰ ਸਾਂਭਣ ਦਾ ਉਪਰਾਲਾ ਸ਼ਲਾਘਾਯੋਗ ਹੈ ਅਤੇ ਅਜਾਇਬ ਘਰ ਦੇ ਦਰਸ਼ਨ ਕਰਕੇ ਮਨ ਨੂੰ ਸਕੂਨ ਅਤੇ ਸ਼ਾਂਤੀ ਮਹਿਸੂਸ ਹੋਈ ਹੈ।


                              ਇਸ ਸਮੇਂ ਮੰਚ ਦੇ ਸਮੂਹ ਅਹੁਦੇਦਾਰ ਜਸਵੀਰ ਸਿੰਘ ਰਾਣਾ ਝਾਂਡੇ ਪ੍ਰਧਾਨ ਮੰਚ ਪੰਜਾਬ, ਇੰਦਰਜੀਤ ਕੌਰ ਉਬਰਾਏ, ਖੁਸ਼ਦੀਪ ਕੌਰ ਗਰੇਵਾਲ, ਰਾਹੁਲ ਜਿੰਦਲ (ਜਿੰਦਲ ਸਵੀਟਸ), ਯੂਥ ਨੇਤਾ ਰਣਵੀਰ ਸਿੰਘ ਹੰਬੜਾਂ, ਅਸ਼ੋਕ ਵਰਮਾਨੀ, ਕਿਰਨ ਧਾਲੀਵਾਲ ਯੂ.ਐੱਸ.ਏ., ਸੋਨੀਆ ਅਲੱਗ, ਕੁਲਦੀਪ ਬਾਵਾ, ਦੀਪਕ ਬਾਂਸਲ, ਲੋਕੇਸ਼ ਜੈਨ, ਯੂਥ ਨੇਤਾ ਸੋਨੂੰ ਨੂੰ ਬੇਟੀ ਦਿਲਰੋਜ ਦੀ ਫੋਟੋ ਵਾਲੇ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਜਿਸ ਬੇਟੀ ਦਾ ਨਿਰਦਈ ਗੁਆਂਢਣ ਨੇ ਕਤਲ ਕਰ ਦਿੱਤਾ ਸੀ।