ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਵੱਲੋਂ ਮੁਫ਼ਤ ਅੰਗਦਾਨ ਕੈਂਪ ਲਗਾਇਆ ਗਿਆ.

 

ਲੁਧਿਆਣਾ 21 ਜਨਵਰੀ (ਰਾਕੇਸ਼ ਅਰੋੜਾ) - ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਪੰਜਾਬ ਵੱਲੋਂ ਨੌਹਰੀਆ ਪਰਿਵਾਰ ਦੇ ਸਹਿਯੋਗ ਨਾਲ ਵਿਕਲਾਂਗ ਸਹਾਇਤਾ ਕੇਂਦਰ ਰਿਸ਼ੀ ਨਗਰ ਲੁਧਿਆਣਾ ਵਿਖੇ ਮੁਫਤ ਬਨਾਵਟੀ ਅੰਗ ਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਸਵਰਗੀ ਸ਼੍ਰੀ ਕ੍ਰਿਸ਼ਨ ਨੌਹਰੀਆ ਦੀ ਯਾਦ ਵਿੱਚ ਲਗਾਇਆ ਗਿਆ। ਇਸ ਕੈਂਪ ਵਿੱਚ 25 ਅੰਗਹੀਣਾਂ ਨੂੰ ਬਨਾਵਟੀ ਅੰਗ, ਬਾਹਾਂ, ਕੈਲੀਪਰ, ਬੈਸਾਖੀਆਂ, ਟ੍ਰਾਈਸਾਈਕਲ ਅਤੇ ਸੁਣਨ ਸ਼ਕਤੀ ਵਾਲੇ ਅੰਗ ਮੁਫਤ ਦਿੱਤੇ ਗਏ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਪੰਜਾਬ ਦੇ ਚੇਅਰਮੈਨ ਪੰਕਜ ਜਿੰਦਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ 1996 ਤੋਂ ਹੁਣ ਤੱਕ 1687 ਕੈਂਪ ਲਗਾ ਕੇ ਅੰਗਹੀਣ ਵਿਅਕਤੀਆਂ ਨੂੰ ਨਕਲੀ ਅੰਗ ਮੁਹੱਈਆ ਕਰਵਾਏ ਜਾ ਚੁੱਕੇ ਹਨ, ਜਿਸ ਵਿੱਚ 68536 ਦੇ ਕਰੀਬ ਲੋੜਵੰਦਾਂ ਨੂੰ ਬਨਾਵਟੀ ਅੰਗ, ਬਾਹਾਂ, ਕੈਲੀਪਰ, ਬੈਸਾਖੀਆਂ, ਟਰਾਈਸਾਈਕਲ ਅਤੇ ਸੁਣਨ ਵਾਲੀਆਂ ਮਸ਼ੀਨਾਂ ਦਿੱਤੀਆਂ ਗਈਆਂ ਹਨ।  ਇਸ ਦੇ ਨਾਲ ਹੀ 2007 ਤੋਂ ਲੈ ਕੇ ਹੁਣ ਤੱਕ 3043 ਪੋਲੀ�" ਮਰੀਜ਼ਾਂ ਦੇ ਸਫ਼ਲ ਆਪਰੇਸ਼ਨ ਕੀਤੇ ਜਾ ਚੁੱਕੇ ਹਨ। ਟਰੱਸਟ ਦੇ ਚੇਅਰਮੈਨ ਨੇ ਇਹ ਵੀ ਦੱਸਿਆ ਕਿ ਕੇਂਦਰ ਵਿਚ ਜਲਦੀ ਹੀ ਡਾਇਲਸਿਸ ਸੈਂਟਰ ਸ਼ੁਰੂ ਕਰਨ ਦੀ ਯੋਜਨਾ ਹੈ।ਇਸ ਮੌਕੇ ਰਾਜੇਸ਼ ਨੌਹਰੀਆ ਸਕੱਤਰ  ਨੇ ਦੱਸਿਆ ਕਿ ਨੌਹਰੀਆ ਪਰਿਵਾਰ ਟਰੱਸਟ ਪਿਛਲੇ ਕਈ ਸਾਲਾਂ ਤੋਂ ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਪੰਜਾਬ ਰਾਹੀਂ ਇਹ ਕੈਂਪ ਲਗਾ ਰਿਹਾ ਹੈ ਅਤੇ ਇਸ ਨੇਕ ਕਾਰਜ ਲਈ ਉਨ੍ਹਾਂ ਨੂੰ ਟਰੱਸਟ ਦਾ ਪੂਰਾ ਸਹਿਯੋਗ ਮਿਲਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਭਵਿੱਖ ਵਿੱਚ ਵੀ ਨੇਕ ਕੰਮਾਂ ਵਿੱਚ ਸਹਿਯੋਗ ਦਿੰਦੀ ਰਹੇਗੀ ਇਸ ਮੌਕੇ ਸ਼੍ਰੀਮਤੀ ਅਰੁਣਾ ਪੁਰੀ, ਸ਼੍ਰੀਮਤੀ ਸੁਨੀਤਾ ਚੇਤਲੀ ਵਿੱਤ ਸਕੱਤਰ, ਸ਼੍ਰੀਮਤੀ ਸੁਨੀਤਾ ਨੌਹਰੀਆ, ਸ਼੍ਰੀ ਰਜਿੰਦਰ ਬਾਂਸਲ, ਸ. ਮਨੋਰਾਜ ਅਗਰਵਾਲ, ਸ੍ਰੀ ਵਿਸ਼ਾਲ ਭਾਟੀਆ, ਸ੍ਰੀ ਪਵਨ ਬਾਂਸਲ, ਸ੍ਰੀ ਅਸ਼ੋਕ ਸ਼ਰਮਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਹੋਰ ਮੈਂਬਰ  ਵੀ ਹਾਜ਼ਰ ਸਨ।