ਓਮੈਕਸ ਰੋਇਲ ਰੈਜੀਡੈਂਸੀ ਵਿਖੇ ਦੂਸਰੀ ਰੱਥ ਯਾਤਰਾ ਕੱਢੀ ਗਈ.
ਲੁਧਿਆਣਾ 22 ਜਨਵਰੀ (ਰਾਕੇਸ਼ ਅਰੋੜਾ) - ਅੱਜ ਲੁਧਿਆਣਾ ਦੇ ਪੱਖੋਵਾਲ ਰੋਡ �"ਮਿਕਸ ਰੋਇਲ ਰੈਜੀਡੈਂਸੀ ਵਿਖੇ ਸ਼੍ਰੀ ਰਾਮ ਸੇਵਾ ਸੀਮਿਤ ਦੇ ਵੱਲੋਂ ਪ੍ਰਭੂ ਸ਼੍ਰੀ ਰਾਮ ਜੀ ਦੀ ਅਗਵਾਈ ਵਿੱਚ ਦੂਸਰੀ ਸਾਲਨਾਂ ਰੱਥ ਯਾਤਰਾ ਕੱਢੀ ਗਈ ਜਿਸ ਵਿਚ ਲੁਧਿਆਣਾ ਸ਼ਹਿਰ ਦੀਆਂ ਸਮਾਜਿਕ ਰਾਜਨੀਤਕ ਅਤੇ ਧਾਰਮਿਕ ਆਗੂਆਂ ਨੇ ਸ਼ਿਰਕਤ ਕਰ ਪ੍ਰੁਭ ਸ਼੍ਰੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੂਸਰੀ ਸਾਲਨਾਂ ਰੱਥ ਯਾਤਰਾ ਕੱਢੀ ਗਈ ਅਤੇ ਅਸੀ ਭਗਵਾਨ ਸ਼੍ਰੀ ਰਾਮ ਜੀ ਦੇ ਚਰਨਾਂ ਵਿਚ ਇਹ ਅਰਦਾਸ ਕਰਦੇ ਹਾਂ ਕੀ ਉਹ ਇਸ ਤਰ੍ਹਾਂ ਹੀ ਲੁਧਿਆਣਾ ਸ਼ਹਿਰ ਅਤੇ ਆਪਣੇ ਭਗਤਾਂ ਦੇ ਉਪਰ ਆਪਣਾ ਅਸ਼ੀਰਵਾਦ ਬਣਾਈ ਰੱਖਣ ਇਸ ਮੌਕੇ ਤੇ ਵਿਕਾਸ ਹਾਂਡਾ, ਅਸ਼ੋਕ ਸਿੰਘਲਾ, ਪ੍ਰਦੀਪ ਜੈਰਥ, ਪ੍ਰੀਤ ਗਰੇਵਾਲ, ਪੂਜਾ ਛਾਬੜਾ, ਗੁੰਜਨ ਰਾਜਦੇਵ ,ਨਵਨੀਤ ਛਾਬੜਾ, ਆਸ਼ੀਸ਼ ਮਿੱਤਲ ,ਪੰਕਜ ਸਕਸੇਨਾ, ਵਿਕਾਸ ਰਾਜਦੇਵ , ਅਜੇ ਆਦੀ ਸ਼ਰਧਾਲੂ ਮੌਜੂਦ ਸਨ
