*ਡੀਸੀਐਮ ਯੈਸ ਵਿੱਚ ਸਫਲਤਾਪੂਰਵਕ ਹੋਇਆ ਆਈਡਿਏਟ ਫੈਸਟ- 4.0 ਦਾ ਆਯੋਜਨ.

 

*ਲੁਧਿਆਣਾ, 25 ਜਨਵਰੀ (ਵਾਸੂ ਜੇਤਲੀ)– ਡੀਸੀਐਮ ਯੰਗ ਐਂਟਰਪ੍ਰਿਨਿਊਰਜ਼ ਸਕੂਲ (ਡੀਸੀਐਮ ਯਸ) ਵੱਲੋਂ ਆਈਡਿਏਟ ਫੈਸਟ- 4.0 ਦੇ ਗ੍ਰੈਂਡ ਫਿਨਾਲੇ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਹ ਗੱਲ ਦੱਸਣਯੋਗ ਹੈ ਕਿ ਆਈਡਿਏਟ ਫੈਸਟ- 4.0 ਉੱਤਰੀ ਭਾਰਤ ਦੇ ਯੁਵਾ ਇਨੋਵੇਟਰਜ਼ ਅਤੇ ਐਂਟਰਪ੍ਰਿਨਿਊਰਜ਼ ਲਈ ਪ੍ਰੇਰਣਾਦਾਇਕ ਮੰਚ ਦਾ ਕੰਮ ਕਰ ਰਿਹਾ ਹੈ। ਇਸ ਪ੍ਰੋਗ੍ਰਾਮ ਵਿੱਚ 100 ਤੋਂ ਵੱਧ ਟੀਮਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਦੂਰਦ੍ਰਿਸ਼ੀ ਵਿਚਾਰਾਂ ਅਤੇ ਐਂਟਰਪ੍ਰਿਨਿਊਰਸ਼ਿਪ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ।


ਪ੍ਰੋਗ੍ਰਾਮ ਦਾ ਮੁੱਖ ਆਕਰਸ਼ਣ ਇਹ ਵੀ ਸੀ ਕਿ ਵਧੀਆ ਪ੍ਰੋਜੈਕਟਾਂ ਨੂੰ 1.5 ਲੱਖ ਰੁਪਏ ਤੱਕ ਦੀ ਸਟਾਰਟਅਪ ਫੰਡਿੰਗ ਪ੍ਰਦਾਨ ਕੀਤੀ ਗਈ, ਜਿਸ ਦਾ ਉਦੇਸ਼ ਯੁਵਾਵਾਂ ਨੂੰ ਪ੍ਰੋਤਸਾਹਿਤ ਕਰਨਾ ਅਤੇ ਨਵੀਨਤਾ ਨੂੰ ਵਧਾਵਾ ਦੇਣਾ ਸੀ।


ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਾ. ਜੀ. ਗੋਪਾਨ ਗੋਪਾਲਕ੍ਰਿਸ਼ਨਨ, ਡਿਪਟੀ ਸੀਈ�" (ਅਕਾਦਮਿਕ), ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਇੱਕ ਸਟਾਰਟਅਪ ਪ੍ਰਦਰਸ਼ਨੀ ਵੀ ਸ਼ਾਮਲ ਸੀ, ਜਿਸ ਵਿੱਚ ਯੁਵਾਂ ਇਨੋਵੇਟਰਜ਼ ਅਤੇ ਲੁਧਿਆਣਾ-ਅਧਾਰਿਤ ਸਟਾਰਟਅਪਸ ਨੇ ਆਪਣੇ ਅੱਧੁਨਿਕ ਪ੍ਰੋਟੋਟਾਈਪ ਅਤੇ ਬਿਜ਼ਨਸ ਆਈਡੀਆਜ਼ ਪੇਸ਼ ਕੀਤੇ। 


ਇਸ ਸਮਾਗਮ ਵਿੱਚ ਕੇਸ਼ਵ ਅਤਰੀ (ਪੰਜਾਬ ਐਂਜਲਜ਼ ਨੈਟਵਰਕ), ਆਦੀਰਾਜ ਅਹਲੂਵਾਲੀਆ (ਇਨੋਵੇਸ਼ਨ ਮਿਸ਼ਨ ਪੰਜਾਬ) ਅਤੇ ਚੰਡੀਗੜ੍ਹ ਐਂਜਲਜ਼ ਨੈਟਵਰਕ, ਮੈਂਟਰ ਐਕਸ ਅਤੇ ਟੀਆਈਈ ਚੰਡੀਗੜ੍ਹ ਦੇ ਪ੍ਰਤਿਨਿਧੀਆਂ ਵਰਗੇ ਮਸ਼ਹੂਰ ਜਜਾਂ ਨੇ ਕੀਮਤੀ ਫੀਡਬੈਕ ਦਿੱਤਾ।


ਪ੍ਰਿੰਸੀਪਲ ਮੀਨੂ ਚੋਪੜਾ ਨੇ ਕਿਹਾ, “ਡੀਸੀਐਮ ਯਸ ਵਿੱਚ ਅਸੀਂ ਆਪਣੇ ਵਿਦਿਆਰਥੀਆਂ ਵਿੱਚ ਇਨੋਵੇਸ਼ਨ, ਐਂਟਰਪ੍ਰਿਨਿਊਰਸ਼ਿਪ ਦੀ ਸੋਚ ਅਤੇ ਲੀਡਰਸ਼ਿਪ ਦੀਆਂ ਕੌਸ਼ਲਤਾਵਾਂ ਨੂੰ ਪ੍ਰੋਤਸਾਹਿਤ ਕਰਨ ਲਈ ਸੰਕਲਪਬੱਧ ਹਾਂ। ਆਈਡਿਏਟ ਫੈਸਟ- 4.0 ਇਹ ਸਾਬਤ ਕਰਦਾ ਹੈ ਕਿ ਜੇਕਰ ਯੁਵਾਵਾਂ ਨੂੰ ਸਹੀ ਮੰਚ ਅਤੇ ਸਰੋਤ ਪ੍ਰਦਾਨ ਕੀਤੇ ਜਾਣ, ਤਾਂ ਉਹ ਆਪਣੀ ਅਸਲੀ ਸਮਰੱਥਾ ਨੂੰ ਦਰਸਾ ਸਕਦੇ ਹਨ। ਉਹਨਾਂ ਕਿਹਾ ਕਿ ਇਹ ਪ੍ਰੋਗ੍ਰਾਮ ਸਿਰਫ਼ ਮੁਕਾਬਲੇ ਲਈ ਨਹੀਂ, ਸਗੋਂ ਮੌਕੇ ਪੈਦਾ ਕਰਨ, ਯੁਵਾਵਾਂ ਦੇ ਸੁਪਨਿਆਂ ਨੂੰ ਸਹਾਰਾ ਦੇਣ ਅਤੇ ਉਨ੍ਹਾਂ ਨੂੰ ਅਗਲੀ ਪੀੜ੍ਹੀ ਦੇ ਸਫਲ ਐਂਟਰਪ੍ਰਿਨਿਊਰ ਬਣਨ ਲਈ ਪ੍ਰੇਰਿਤ ਕਰਨ ਲਈ ਹੈ।