ਲੁਧਿਆਣਾ ਭੱਠਾ ਮਾਲਕ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ .
ਲੁਧਿਆਣਾ, 26 ਜਨਵਰੀ (ਇੰਦਰਜੀਤ)-ਲੁਧਿਆਣਾ ਭੱਠਾ ਮਾਲਕ ਐਸੋਸੀਏਸ਼ਨ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ 'ਚ ਐਸੋਸੀਏਸ਼ਨ ਦੇ ਰਾਜਗੁਰੂ ਨਗਰ ਸਥਿਤ ਦਫਤਰ 'ਚ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਭੱਠਾ ਕਾਰੋਬਾਰੀਆਂ ਵੱਲੋਂ ਕਈ ਮਹੱਤਵਪੂਰਨ ਮਾਮਲਿਆਂ 'ਤੇ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਰਾਜ ਵਿਚ ਇੱਟ ਭੱਠਾ ਉਦਯੋਗ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।
ਭੱਠਾ ਉਦਯੋਗ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਜ਼ਰੂਰਤ ਹੈ, ਜਿਸ ਨਾਲ ਨਾ ਸਿਰਫ ਪੰਜਾਬ ਦੇ ਹਜ਼ਾਰਾਂ ਭੱਠਾ ਕਾਰੋਬਾਰੀਆਂ ਦੇ ਰੋਜ਼ਗਾਰ ਬੰਦ ਹੋਣ ਤੋਂ ਬਚ ਸਕਣਗੇ ਸਗੋਂ ਭੱਠਿਆਂ 'ਤੇ ਕੰਮ ਕਰਨ ਵਾਲੇ ਲੱਖਾਂ ਮਜ਼ਦੂਰ ਪਰਿਵਾਰ ਵੀ ਬੇਰੋਜ਼ਗਾਰੀ ਦੀ ਮਾਰ ਤੋਂ ਬਚ ਸਕਣਗੇ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਮਿੱਟੀ ਦੀ ਮਾਈਨਿੰਗ ਨੂੰ ਲੈ ਕੇ ਵੀ ਐਸੋਸੀਏਸ਼ਨ ਦਾ ਮਾਮਲਾ ਮਾਣਯੋਗ ਅਦਾਲਤ 'ਚ ਪੈਂਡਿੰਗ ਚੱਲ ਰਿਹਾ ਹੈ, ਜਿਸ 'ਚ ਕਾਰੋਬਾਰੀਆਂ ਨੂੰ ਜਲਦ ਹੀ ਸਹੀ ਫੈਸਲਾ ਆਉਣ ਦੀ ਉਮੀਦ ਹੈ, ਜਿਸ ਨਾਲ ਕਿ ਪੰਜਾਬ ਦਾ ਭੱਠਾ ਉਦਯੋਗ ਇਕ ਵਾਰ ਫਿਰ ਤੋਂ ਸੁਰਜੀਤ ਹੋ ਸਕੇਗਾ।
ਇਸ ਦੌਰਾਨ ਸਥਿਤੀ ਉਸ ਵੇਲੇ ਤਣਾਵਪੂਰਨ ਬਣ ਗਈ, ਜਦੋਂ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਇੰਦਰਪਾਲ ਸਿੰਘ ਵਾਲੀਆ ਗਰੁੱਪ ਦੇ ਮੈਂਬਰਾਂ ਨੇ ਮੌਕੇ 'ਤੇ ਪੁੱਜ ਕੇ ਭੱਠਾ ਕਾਰੋਬਾਰੀਆਂ ਵੱਲੋਂ ਕੀਤੀ ਜਾ ਰਹੀ ਪ੍ਰੈੱਸ ਕਾਨਫਰੰਸ ਦਾ ਵਿਰੋਧ ਕਰਦੇ ਹੋਏ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ 'ਤੇ ਸਵਾਲ ਚੁੱਕਦਿਆਂ ਭੱਠਾ ਕਾਰੋਬਾਰੀਆਂ ਦੀ ਵੋਟਿੰਗ ਕਰਵਾਉਣ ਦੀ ਮੰਗ ਕੀਤੀ।
ਇਸ ਦੇ ਜਵਾਬ 'ਚ ਪ੍ਰਧਾਨ ਅਸ਼ਵਨੀ ਸ਼ਰਮਾ, ਹਰਦੀਪ ਸਿੰਘ ਟੈਡੀ ਜਨਰਲ ਸਕੱਤਰ ਪੰਜਾਬ, ਪ੍ਰਧਾਨ ਰਮੇਸ਼ ਮੋਹੀ, ਸਰਬਜੀਤ ਸਿੰਘ ਢਿੱਲੋਂ, ਨਾਜਰ ਸਿੰਘ, ਸਕੱਤਰ ਪ੍ਰਵੀਨ ਜਿੰਦਲ ਆਦਿ ਨੇ ਸਖਤ ਰੁਖ ਅਖਤਿਆਰ ਕਰਦਿਆਂ ਸਾਫ ਕੀਤਾ ਕਿ ਲੱਗਭਗ 7 ਮਹੀਨੇ ਪਹਿਲਾਂ ਐਸੋਸੀਏਸ਼ਨ ਵੱਲੋਂ ਵੱਡੇ ਪੱਧਰ 'ਤੇ ਪੰਜਾਬ ਭਰ ਦੇ ਕਾਰੋਬਾਰੀਆਂ ਵੱਲੋਂ ਸਰਬਸੰਮਤੀ ਨਾਲ ਅਸ਼ਵਨੀ ਸ਼ਰਮਾ ਨੂੰ ਜ਼ਿਲਾ ਪ੍ਰਧਾਨ ਦਾ ਤਾਜ ਪਹਿਨਾਇਆ ਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਐਸੋਸੋਸੀਏਸ਼ਨ ਵੱਲੋਂ ਇੰਦਰਪਾਲ ਸਿੰਘ ਵਾਲੀਆ ਨੂੰ 6 ਸਾਲਾਂ ਲਈ ਐਸੋਸੀਏਸ਼ਨ ਤੋਂ ਬਾਹਰ ਕੱਢਿਆ ਗਿਆ ਹੈ ਅਤੇ ਮੌਜੂਦਾ ਸ਼ਰਮਾ ਅਤੇ ਮੋਹੀ ਗਰੁੱਪ ਦੇ ਨਾਲ ਪੰਜਾਬ ਦੇ 90 ਫੀਸਦੀ ਭੱਠਾ ਕਾਰੋਬਾਰੀ ਚਟਾਨ ਦੀ ਤਰ੍ਹਾਂ ਖੜ੍ਹੇ ਹਨ। ਮਜ਼ਦੂਰ ਨੇਤਾ ਅਤੇ ਸਾਬਕਾ ਤਰਸੇਮ ਸਿੰਘ ਜੋਧਾਂ ਨੇ ਬੰਧੂਆ ਮਜ਼ਦੂਰੀ ਖਿਲਾਫ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਇਸ ਸਮੇਂ ਦੇ ਸਰਪ੍ਰਸਤ ਅਵਤਾਰ ਸਿੰਘ ਮਾਨ, ਹਰਪਾਲ ਸਿੰਘ ਪ੍ਰਧਾਨ ਖੰਨਾ ਤਹਿਸੀਲ, ਜਗਜੀਤ ਸਿੰਘ ਪ੍ਰਧਾਨ ਰਾਏਕੋਟ, ਜਗਦੀਪ ਸਿੰਘ ਜੱਗੀ ਪਾਇਲ, ਮਿਸਟਰ ਸੋਨੀ ਕੁਲਦੀਪ ਖੁੱਲਰ ਜਗਰਾ�"ਂ, ਹਰਜੀਤ ਸਿੰਘ ਲਾਡੀ, ਬੱਬੂ ਸਾਹਨੇਵਾਲ, ਜਗਜੀਤ ਸੂਦ, ਕੁਲਵੰਤ ਪੁਰੀ, ਪ੍ਰੇਮ ਭੂਟਾਨੀ, ਕੇਵਲ ਅਰੋੜਾ, ਭਾਰਤ ਭੂਸ਼ਣ ਗੋਪੀ, ਵਿਨੋਦ ਬਾਂਸਲ, ਰੌਸ਼ਨ ਲਾਲ ਆਦਿ ਮੁੱਖ ਤੌਰ 'ਤੇ ਮੌਜੂਦ ਰਹੇ।
