ਸ਼੍ਰੀ ਮਾਨ ਸੰਤ ਬਾਬਾ ਨਰੈਣ ਸਿੰਘ ਜੀ ਤਪਾ ਦਰਾਜ਼ ( ਮੁਹਾਲੀ ਵਾਲੇ ) ਦੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ 29 ਨੂੰ .
ਲੁਧਿਆਣਾ 26 ਜਨਵਰੀ ( ਕੁਲਦੀਪ ਸਿੰਘ ਦੁੱਗਲ ) ਸਥਾਨਿਕ ਧਾਂਦਰਾ ਰੋਡ ਸਥਿਤ ਮਾਣਕਵਾਲ ਵਿਖ਼ੇ ਸੱਚਖੰਡ ਵਾਸੀ ਸ਼੍ਰੀ ਮਾਨ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਤਪਾ ਦਰਾਜ਼ ( ਮੁਹਾਲੀ ਵਾਲਿਆਂ ) ਦੀ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 29 ਜਨਵਰੀ ਨੂੰ ਸ਼ਰਧਾ ਸਹਿਤ ਕਰਵਾਏ ਜਾ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਮੁੱਖ ਸੇਵਾਦਾਰ ਸੰਤ ਬਾਬਾ ਗੁਰਮੇਲ ਸਿੰਘ ਜੀ ਲਲਤੋਂ ਵਾਲਿਆਂ ਨਾ ਦੱਸਿਆ ਕਿ ਸ਼੍ਰੀ ਮਾਨ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਤਪਾ ਦਰਾਜ਼ ਮੁਹਾਲੀ ਵਾਲਿਆਂ ਨੂੰ ਸੱਚਖੰਡ ਗਿਆਂ ਨੂੰ ਵੀਹ ਸਾਲ ਹੋ ਗਏ ਹਨ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਦੇ ਸਹਿਯੋਗ ਨਾਲ ਵੀਹਵਾਂ ਮਹਾਨ ਗੁਰਮਤਿ ਸਮਾਗਮ 29 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਦੌਰਾਨ ਪੰਜ ਪਾਵਨ ਸ਼੍ਰੀ ਅਖੰਡ ਪਾਠ ਸਾਹਿਬਾਨਾਂ ਦੇ ਭੋਗ ਪਾਏ ਜਾਣਗੇ ਜਦਕਿ ਸਮਾਗਮਾਂ ਦੌਰਾਨ ਜਥੇਦਾਰ ਰਘਵੀਰ ਸਿੰਘ ਜੀ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ, ਸੰਤ ਬਾਬਾ ਰਣਜੀਤ ਸਿੰਘ ਜੀ ਮੁਹਾਲੀ ਵਾਲੇ, ਸੰਤ ਬਾਬਾ ਰਜਨੀਸ਼ ਸਿੰਘ ਜੀ ਨੱਥੂ ਮਾਜਰੇ ਵਾਲੇ, ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ, ਸੰਤ ਬਾਬਾ ਜੋਗਿੰਦਰ ਸਿੰਘ ਜੀ ਲੱਲਾਂ ਵਾਲੇ, ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਆਦਿ ਕਈ ਮਹਾਂ ਪੁਰਖ ਵਿਸ਼ੇਸ਼ ਸਿਰਕਤ ਕਰਕੇ ਗੁਰਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਗਿੱਲ ਦੇ ਸੀਨੀਅਰ ਆਗੂ ਸੂਬੇਦਾਰ ਰਣਜੀਤ ਸਿੰਘ ਗਰੇਵਾਲ ਲਲਤੋਂ ਨੇ ਕਿਹਾ ਕਿ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਵਰਗੇ ਮਹਾਂ ਪੁਰਖ ਵਿਰਲੇ ਹੀ ਇਸ ਸੰਸਾਰ ਵਿੱਚ ਆਉਂਦੇ ਹਨ ਜਿਹਨਾਂ ਦੀਆਂ ਅਨਮੋਲ ਸਿੱਖਿਆਵਾਂ ਰਹਿੰਦਾ ਦੁਨੀਆਂ ਤੱਕ ਸਮੁੱਚੀ ਮਾਨਵਤਾ ਦਾ ਰਾਹ ਦਸੇਰਾ ਬਣੀਆਂ ਰਹਿਣਗੀਆਂ। ਉਹਨਾਂ ਸਮੂਹ ਗੁਰੂ ਸੰਗਤਾਂ ਨੂੰ ਇਹਨਾਂ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਜੀਵਨ ਦਾ ਲਾਹਾ ਲੈਣ ਦੀ ਅਪੀਲ ਕੀਤਾ। ਇਸ ਮੌਕੇ ਸੀਨੀਅਰ ਆਗੂ ਹਰਜਿੰਦਰ ਸਿੰਘ ਬੌਬੀ ਗਰਚਾ, ਮਾਸਟਰ ਮਨਜੀਤ ਸਿੰਘ ਗਰੇਵਾਲ ਲਲਤੋਂ ( ਡੀ ਪੀ, ਪੀ ਏ ਯੂ ) ਬਿੱਕਰ ਸਿੰਘ ਨੱਤ ਨੇ ਵੀ ਸਾਂਝੇ ਤੌਰ 'ਤੇ ਗੁਰਸੰਗਤਾਂ ਨੂੰ ਸਮਾਗਮਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਕੇ ਬਾਣੀ ਤੇ ਬਾਣੇ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਦਵਿੰਦਰ ਸਿੰਘ ਢਿਲੋਂ ਇਯਾਲੀ ਖੁਰਦ, ਕਸ਼ਮੀਰਾ ਸਿੰਘ ਜੋਗਾ, ਮਨਧੀਰ ਸਿੰਘ ਡੇਹਲੋਂ, ਕੁਲਵਿੰਦਰ ਸਿੰਘ ਕਿੰਦਾ, ਭਾਈ ਹਰਪ੍ਰੀਤ ਸਿੰਘ, ਕੰਵਰਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਪਰਗਟ ਸਿੰਘ ਬੱਲੇ, ਗੁਰਪ੍ਰੀਤ ਸਿੰਘ, ਸਾਹਿਬਜੀਤ ਸਿੰਘ, ਗੁਰਫ਼ਤਿਹ ਸਿੰਘ ਸੁੱਖੀ, ਹਰਦੀਪ ਸਿੰਘ ਹੈਪੀ, ਪ੍ਰਦੀਪ ਸਿੰਘ ਇੰਗਲੈਂਡ, ਕੁਲਦੀਪ ਸਿੰਘ, ਬਹਾਦਰ ਸਿੰਘ ਗਿੱਲ, ਜਸਵਿੰਦਰ ਸਿੰਘ, ਅਰਸ਼ਦੀਪ ਸਿੰਘ ਇਟਲੀ ਆਦਿ ਸਮੇਤ ਕਈ ਸਖਸ਼ੀਅਤਾਂ ਹਾਜ਼ਰ ਸਨ।
