ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ.
ਲੁਧਿਆਣਾ 27 ਜਨਵਰੀ (ਵਾਸੂ ਜੇਤਲੀ) - ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ, ਸਿਟੀ ਇਨਕਲੇਵ, ਦੁੱਗਰੀ ਧਾਂਦਰਾ ਰੋਡ ਵਿਖੇ ਧਾਰਮਿਕ ਸਮਾਗਮ ਮੁੱਖ ਸੇਵਾਦਾਰ ਭਗਵਿੰਦਰ ਪਾਲ ਸਿੰਘ ਗੋਲਡੀ ਦੀ ਅਗਵਾਈ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਜਿਸ ਵਿਚ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਈਆਂ। ਇਸ ਮੌਕੇ ਭਾਈ ਅਮਨਦੀਪ ਸਿੰਘ (ਲੁਧਿਆਣਾ ਵਾਲੇ) ਭਾਈ ਰਵਨੂਰ ਸਿੰਘ (ਲੁਧਿਆਣਾ ਵਾਲੇ) ਭਾਈ ਬਲੇਸ਼ਵਰ ਸਿੰਘ ਤੇ
ਇਲਾਕਾ ਨਿਵਾਸੀਆਂ ਦੀਆਂ ਇਸਤਰੀ ਸਤਿਸੰਗ ਜੱਥੇ ਨੇ ਰਸਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆਂ ਅਤੇ ਬਾਬਾ ਜੀ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਤੇ ਚੱਲਦਿਆਂ ਆਪਣਾ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਅਤੇ ਸੰਗਤਾਂ ਨੂੰ ਦੱਸਿਆ ਕਿ ਬਾਬਾ ਦੀਪ ਸਿੰਘ ਜੀ ਬੜੇ ਉੱਚੇ-ਲੰਮੇ ਬਲਵਾਨ ਤੇ ਦਲੇਰ ਸੂਰਮੇ ਸਨ। ਆਪ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ। ਬੰਦਾ ਸਿੰਘ ਬਹਾਦਰ ਵਲੋਂ ਮੁਗਲ ਹਕੂਮਤ ਵਿਰੁੱਧ ਕੀਤੇ ਸੰਘਰਸ਼ ‘ਚ ਆਪ ਨੇ ਭਰਪੂਰ ਸ਼ਮੂਲ਼ੀਅਤ ਕੀਤੀ।
ਇਸ ਮੌਕੇ ਤੇ ਮੁੱਖ ਸੇਵਾਦਾਰ ਭਗਵਿੰਦਰ ਪਾਲ ਸਿੰਘ ਗੋਲਡੀ ਵਲੋ ਮੁਹੱਲਾ ਨਿਵਾਸੀਆਂ ਅਤੇ
ਆਈਆਂ ਪ੍ਰਮੁੱਖ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਸਨਮਾਨਿਤ ਵੀ ਕੀਤਾ
ਗਿਆ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋ ਗੁਰੂ ਘਰ ਨਤਮਸਤਕ ਹੋਣ
ਆਈਆਂ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਲੰਗਰ ਦੇ ਵਿਸ਼ੇਸ਼ ਪ੍ਰਬੰਧ
ਕੀਤੇ ਗਏ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਕਰਮਜੀਤ ਸਿੰਘ , ਸਰਪੰਚ ਗੋਲਡੀ ਮਹਿਮੂਦਪੁਰਾ, ਬਲਬੀਰ ਸਿੰਘ ਮੱਲ, ਮਨਪ੍ਰੀਤ ਸਿੰਘ,ਮਹਿੰਦਰ ਸਿੰਘ,ਮਨਜੀਤ ਸਿੰਘ, ਦਲਜੀਤ ਸਿੰਘ, ਅਮਰਜੀਤ ਸਿੰਘ ਸੂਰੀ, ਵਿਕਰਮਜੀਤ ਸਿੰਘ ਧਾਲੀਵਾਲ, ਸੰਦੀਪ ਆਹੂਜਾ,ਖੁਸ਼ਵਿੰਦਰ ਸਿੰਘ, ਜਗਪ੍ਰੀਤ ਸਿੰਘ, ਕੁਲਦੀਪ ਸਿੰਘ, ਹਰਭਜਨ ਕੌਰ, ਸਤਵੀਰ ਕੌਰ ਬੇਦੀ, ਕਮਲਜੀਤ ਕੌਰ , ਬਲਬੀਰ ਕੌਰ,ਪਰਮਜੀਤ ਕੌਰ,ਹਰਬੀਰ ਕੌਰ,ਮਨਜਿੰਦਰ ਕੌਰ, ਪਰਮਜੀਤ ਕੌਰ, ਮਨਜੀਤ ਕੌਰ,ਗੁਰਪ੍ਰੀਤ ਕੌਰ,ਸਰੋਜ ਬਾਲਾ,ਰਜਨੀ ਤੇ ਹੋਰ ਵੀ ਸ਼ਾਮਲ ਸਨ |
