Poem by Sharandeep UK.
** ਤਾਰੀਫ਼ **
ਕਿੰਝ ਕਰਾਂ ਮੈਂ ਤਾਰੀਫ,
ਤੇਰੇ ਹੁਸਨੋ ਸ਼ਬਾਬ ਦੀ,
ਕਲਾ ਦਾ ਨਮੂਨਾ ਲੱਗੇ,
ਕਦੇ ਰੱਬ ਦੀ ਸੌਗਾਤ ਜਿਹੀ
ਜ਼ੁਲਫ਼ਾਂ ਦਾ ਧੱਬਾ ਤੇਰਾ,
ਪੰਡ ਜੋ ਕਪਾਸ ਦੀ,
ਗੁੰਦਵੀਂ ਗੁੱਤ ਲੱਗੇ,
ਬਣਾਈ ਜੋ ਸੁਨਾਰ ਦੀ।
ਜੋ ਬੁੱਲੇ ਸ਼ਾਹ ਸੀ ਗਾਉਂਦਾ, ਉਸ ਹੀਰ ਦੇ ਤੂੰ ਹਾਣ ਦੀ।
ਮੱਥਾ ਤੇਰਾ ਸੋਹਣਾ,
ਜਿਵੇਂ ਧਰਤੀ ਪਰਲੇ ਪੰਜਾਬ ਦੀ,
ਸੋਚ ਤੋਂ ਡੂੰਘੀ ਲੱਗੇ,
ਪਾਣੀ ਪੰਜਾਬ ਦੀ,
ਪਿੱਪਲਾਂ ਦੀ ਛਾਂ,
ਤੇਰੀ ਪਲਕਾਂ ਦੇ ਨਾਲ ਦੀ,
ਕਦੇ ਮੈਨੂੰ ਲੱਗੇ ਸ਼ਿਵ ਦੀ ਮਹਿਬੂਬਾ ਦੇ ਹਾਣ ਦੀ।
ਨੱਕ ਤੇਰਾ ਤਿੱਖਾ,
ਜਿਵੇਂ ਤਿੱਖੀ ਧੁੱਪ ਜੇਠ ਹਾੜ ਦੀ,
ਇਕੱਲਾ ਇੱਕਲਾ ਦੰਦ ਲੱਗੇ,
ਜੋੜੀ ਮੋਤੀਆਂ ਦੇ ਨਾਲ ਦੀ,
ਰੰਗ ਤੇਰਾ ਸੋਹਣਾ,
ਜਿਵੇਂ ਝਲਕ ਸੁਰਮੇ ਦੀ ਮਾਰਦੀ,
ਇਕੱਲੀ ਸੂਰਤ ਹੀ ਨਹੀਂ ਸੋਹਣੀ,
ਸੋਹਣੀ ਸੀਰਤ ਮੁਟਿਆਰ ਦੀ।
- ਸ਼ਰਨਦੀਪ ਯੂ.ਕੇ