ਦੀ ਰੈੱਡ ਫਾਊਂਡੇਸ਼ਨ ਐਨਜੀਓ ਅਤੇ ਫਿਟ ਬਾਡੀ ਜਿਮ ਵਲੋਂ ਖੂਨਦਾਨ ਕੈਂਪ ਦਾ ਆਯੋਜਨ.
ਲੁਧਿਆਣਾ (ਤਮੰਨਾ ਬੇਦੀ) - ਰੈੱਡ ਫਾਊਂਡੇਸ਼ਨ ਐਨਜੀ�" ਅਤੇ ਫਿਟ ਬਾਡੀ ਜਿਮ ਦੇ ਸਾਂਝੇ ਉਪਰਾਲੇ ਨਾਲ ਇੱਕ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ ਦੀਪ ਹਸਪਤਾਲ ਦੀ ਟੀਮ ਨੇ ਭਾਗ ਲਿਆ ਅਤੇ 60 ਯੂਨਿਟ ਰਕਤ ਇਕੱਠਾ ਕੀਤਾ।
ਰੈੱਡ ਫਾਊਂਡੇਸ਼ਨ ਐਨਜੀ�" ਦੇ ਸੰਸਥਾਪਕ ਪ੍ਰਧਾਨ ਨਿਪੁਣ ਸ਼ਰਮਾ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਟੀਮ ਵਲੋਂ ਆਯੋਜਿਤ 66ਵਾਂ ਖੂਨਦਾਨ ਕੈਂਪ ਸੀ। "ਖੂਨਦਾਨ ਮਹਾਦਾਨ" ਦਾ ਸੰਦੇਸ਼ ਦਿੰਦਿਆਂ, ਨਿਪੁਣ ਸ਼ਰਮਾ ਨੇ ਸਭ ਨੂੰ ਅਪੀਲ ਕਰਦਿਆ ਹਰ ਵਿਅਕਤੀ ਨੂੰ ਨਿਯਮਿਤ ਤੌਰ ‘ਤੇ ਰਕਤਦਾਨ ਕਰਨ ਲਈ ਪ੍ਰੇਰਿਤ ਕੀਤਾ। �"ਹਨਾਂ ਅੱਗੇ ਦੱਸਿਆ ਕਿ �"ਹਨਾਂ ਦੀ ਸੰਸਥਾ ਦਾ ਉਦੇਸ਼ "ਰੇਡ ਰੈਵਲੂਸ਼ਨ" ਨੂੰ ਫੈਲਾਉਣ ਦਾ ਹੈ, ਤਾਂ ਜੋ ਹਰ ਵਿਅਕਤੀ ਸਵੈਛਿਕ ਰਕਤਦਾਨ ਦੀ ਲੋੜ ਨੂੰ ਸਮਝੇ ਅਤੇ ਰਕਤਦਾਨ ਕਰਨ ਲਈ ਪ੍ਰੇਰਿਤ ਹੋਵੇ। ਉਨ੍ਹਾਂ ਨੇ ਕਿਹਾ ਕਿ 18 ਤੋਂ 65 ਸਾਲ ਦੀ ਉਮਰ ਦੇ ਲੋਕ ਹਰੇਕ ਤਿੰਨ ਮਹੀਨੇ ਵਿੱਚ ਰਕਤਦਾਨ ਕਰ ਸਕਦੇ ਹਨ।
ਫਿਟ ਬਾਡੀ ਜਿਮ ਦੇ ਡਾਇਰੈਕਟਰ, ਕਮਲਦੀਪ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਇਹ ਪਹਿਲਾ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਮਨੁੱਖੀ ਸਰੀਰ ਨੂੰ ਤੰਦਰੁਸਤ ਰਹਿਣ ਲਈ ਕਸਰਤ ਦੀ ਲੋੜ ਹੁੰਦੀ ਹੈ, ਠੀਕ ਉਸੀਂ ਤਰ੍ਹਾਂ ਰਕਤਦਾਨ ਵੀ ਸਿਹਤਮੰਦ ਜੀਵਨ ਲਈ ਲਾਭਦਾਇਕ ਹੈ। ਉਨ੍ਹਾਂ ਵਾਅਦਾ ਕੀਤਾ ਕਿ ਉਨ੍ਹਾਂ ਦੀ ਟੀਮ ਭਵਿੱਖ ਵਿੱਚ ਵੀ ਰੈੱਡ ਫਾਊਂਡੇਸ਼ਨ ਐਨਜੀ�" ਦੇ ਨਾਲ ਮਿਲ ਕੇ ਹੋਰ ਖੂਨਦਾਨ ਕੈਂਪ ਲਗਾਉਂਦੀ ਰਹੇਗੀ।
ਅੰਤ ਵਿੱਚ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਯੁਵਾ ਪੀੜ੍ਹੀ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਖੂਨਦਾਨੀਆਂ ਨੂੰ ਮੈਡਲ ਅਤੇ ਪ੍ਰਮਾਣ-ਪੱਤਰ ਵੰਡ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਕੈਂਪ ਨੂੰ ਸਫਲ ਬਣਾਉਣ ਲਈ ਕਮਲਦੀਪ, ਅਸ਼ਵਨੀ ਕੁਮਾਰ, ਪਰਮਿੰਦਰ ਗਿੱਲ, ਹਰਜੀਤ, ਫਿਟ ਬਾਡੀ ਜਿਮਨੇਜ਼ੀਅਮ ਤੋਂ ਰਜਿੰਦਰ ਸਿੰਘ ਸੋਹੀ ਅਤੇ ਰੇਡ ਫਾਊਂਡੇਸ਼ਨ ਤੋਂ ਨਿਪੁਨ ਸ਼ਰਮਾ, ਨਵਨੀਤ ਸਿੰਘ, ਸ਼ੌਰਿਤ ਆਹੂਜਾ, ਲਕਸ਼ੈ ਸਚਦੇਵਾ, ਦੀਪਕ ਅਰੋੜਾ ਨੇ ਭਰਪੂਰ ਸਹਿਯੋਗ ਦਿੱਤਾ।
