ਡਾਕਟਰ ਮਨਮੋਹਨ ਸਿੰਘ ਦੀ ਯਾਦ ਵਿੱਚ ਗੁਰਮਤ ਸਮਾਗਮ 1 ਫਰਵਰੀ ਨੂੰ .

 ਲੁਧਿਆਣਾ 29 ਜਨਵਰੀ (ਪ੍ਰਿਤਪਾਲ ਸਿੰਘ ਪਾਲੀ) - ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਵਰਗੀ ਡਾਕਟਰ ਮਨਮੋਹਨ ਸਿੰਘ ਦੀ ਯਾਦ ਵਿੱਚ ਇੱਕ ਵਿਸ਼ੇਸ਼ ਗੁਰਮਤ ਸਮਾਗਮ ਇੱਕ ਫਰਵਰੀ ਰਾਤ 8 ਵਜ ਕੇ 30 ਮਿੰਟ ਤੋਂ ਲੈ ਲੈ ਕੇ 9 ਵਜ 30 ਮਿੰਟ ਤੱਕ ਗੁਰਦੁਆਰਾ ਭਾਈ ਰਣਧੀਰ ਸਿੰਘ ਨਗਰ ਈ ਬਲਾਕ ਵਿਖੇ ਹੋਵੇਗਾਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜੱਥਾ ਭਾਈ ਇੰਦਰਜੀਤ ਸਿੰਘ ਬੰਬੇ ਵਾਲੇ ਹਜੂਰੀ ਕੀਰਤਨੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਉਣਗੇ ਗੁਰੂ ਘਰ ਦੇ ਪ੍ਰਬੰਧਕ ਸਰਦਾਰ ਪ੍ਰਭਜੋਤ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੇ ਮਹਾਨ ਪ੍ਰਧਾਨ ਮੰਤਰੀ ਰਹੇ ਡਾਕਟਰ ਮਨਮੋਹਨ ਸਿੰਘ ਜਿਨਾਂ ਨੇ ਦੁਨੀਆ ਵਿੱਚ ਸਿੱਖਾਂ ਦਾ ਨਾਂ ਰੋਸ਼ਨ ਕੀਤਾ ਅਤੇ ਇੱਕ ਮਿਸਾਲ ਕਾਇਮ ਕੀਤੀ ਉਹਨਾਂ ਨੂੰ ਸਤਿਕਾਰ ਦੇਣ ਲਈ ਭਾਈ ਰਣਧੀਰ ਸਿੰਘ ਨਗਰ ਦੇ ਈ ਬਲਾਕ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਆਪਣੀ ਸ਼ਰਧਾ ਅਤੇ ਪਿਆਰ ਅਰਪਣ ਕਰੋ।