ਭੱਠਲ ਦੀ ਅਗਵਾਈ ਵਿੱਚ ਸਮੂਹ ਹਾਜ਼ਰੀਨ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਮਜਬੂਤੀ ਲਈ ਕੀਤੀ ਪ੍ਰਤਿਗਿਆ- ਮਹਾਤਮਾ ਗਾਂਧੀ ਜੀ ਨੂੰ ਯਾਦ ਕਰਨਾ ਉਹਨਾਂ ਦੀ ਸੋਚ ਅਤੇ ਵਿਚਾਰਧਾਰਾ 'ਤੇ ਪਹਿਰਾ ਦੇਣਾ ਹੈ .

 


ਭਾਰਤ ਦੀ ਆਜ਼ਾਦੀ ਲਈ ਸ਼ਹਾਦਤਾਂ ਦੇਣ ਵਾਲੇ, ਜੇਲਾਂ ਕੱਟਣ ਵਾਲੇ, ਤਸੀਹੇ ਝੱਲਣ ਵਾਲੇ ਦੇਸ਼ ਭਗਤਾਂ ਦੀ ਆਤਮਾ ਦੀ ਆਵਾਜ਼ ਨੂੰ ਹਿਰਦੇ ਅੰਦਰ ਵਸਾਉਣ ਦੀ ਲੋੜ ਤਦ ਹੀ ਉਹਨਾਂ ਦੇ ਸੁਪਨਿਆਂ ਦਾ ਭਾਰਤ ਬਣੇਗਾ- ਭੱਠਲ


ਕੱਪੜਿਆਂ ਦੀ ਤਰ੍ਹਾਂ ਪਾਰਟੀਆਂ ਬਦਲਣ ਵਾਲੇ ਕਈ ਨੇਤਾ ਅੱਜ ਵੱਡੇ ਕਾਂਗਰਸੀ ਨੇਤਾ ਕਹਾਉਂਦੇ ਹਨ- ਬਾਵਾ


ਬਾਵਾ ਦੀ ਬੇਨਤੀ ਪ੍ਰਵਾਨ ਕਰਦਿਆਂ ਭੱਠਲ ਨੇ ਦੇਸ਼ ਭਗਤ ਯਾਦਗਾਰੀ ਸੁਸਾਇਟੀ ਦੇ ਮੁੱਖ ਸਰਪ੍ਰਸਤ ਹੋਣਾ ਦਾ ਅਹੁਦਾ ਕਬੂਲਿਆ


ਲੁਧਿਆਣਾ, 30 ਜਨਵਰੀ (ਇੰਦਰਜੀਤ)- ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ 78ਵਾਂ ਬਲਿਦਾਨ ਦਿਵਸ ਸਰਕਟ ਹਾਊਸ ਲੁਧਿਆਣਾ ਵਿਖੇ ਸੂਬਾ ਪੱਧਰੀ ਸਮਾਗਮ ਕਰਕੇ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਜੋਗਿੰਦਰ ਸਿੰਘ ਜੰਗੀ, ਬੀਬੀ ਕਰਮਜੀਤ ਕੌਰ, ਗੁਰਬਚਨ ਸਿੰਘ ਸ਼ੌਂਕੀ, ਪਾਰਿਕ ਸ਼ਰਮਾ, ਦਲਜੀਤ ਸਿੰਘ ਯੂ.ਐੱਸ.ਏ, ਵੀ.ਕੇ. ਰਾਮਪਾਲ, ਰਜਿੰਦਰ ਬਾਜਵਾ, ਮੱਖਣ ਸਿੰਘ ਸ਼ੀਂਹ, ਸਿਕੰਦ ਸਿੰਘ ਯੂ.ਐੱਸ.ਏ, ਸਰਬਜੀਤ ਸਿੰਘ ਸਰਹਾਲੀ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ ਜਦ ਕਿ ਸਮਾਗਮ ਵਿੱਚ ਉੱਘੇ ਸੁਤੰਤਰਤਾ ਸੰਗਰਾਮੀ ਬਾਬਾ ਹੀਰਾ ਸਿੰਘ ਭੱਠਲ ਦੀ ਸਪੁੱਤਰੀ ਅਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਮੁੱਖ ਤੌਰ 'ਤੇ ਸਮਾਗਮ ਵਿੱਚ ਹਾਜ਼ਰ ਹੋਏ। ਇਸ ਸਮੇਂ ਉਹਨਾਂ ਨਾਲ ਸਾਬਕਾ ਮੰਤਰੀ ਡਾ. ਮਾਲਤੀ ਥਾਪਰ ਮੋਗਾ ਅਤੇ ਰਾਕੇਸ਼ ਪਾਂਡੇ ਹਾਜ਼ਰ ਹੋਏ।


                   ਇਸ ਸਮੇਂ ਬੋਲਦੇ ਬੀਬੀ ਭੱਠਲ ਨੇ ਕਿਹਾ ਕਿ ਕਾਂਗਰਸ ਪਾਰਟੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਸੋਚ 'ਤੇ ਪਹਿਰਾ ਦੇਣ ਵਾਲੀ ਪਾਰਟੀ ਹੈ। ਇਹ ਦੇਸ਼ ਭਗਤਾਂ, ਆਜ਼ਾਦੀ ਘੁਲਾਟੀਆਂ ਦੀ ਪਾਰਟੀ ਹੈ। ਲੋੜ ਹੈ ਉਹਨਾਂ ਦੀ ਸੋਚ 'ਤੇ ਪਹਿਰਾ ਦਿੰਦੇ ਹੋਏ ਮਹਾਨ ਦੇਸ਼ ਭਗਤਾਂ ਦੇ ਸੁਪਨਿਆਂ ਦਾ ਭਾਰਤ ਬਣਾਈਏ। ਉਨਾਂ ਕਿਹਾ ਕਿ ਭਾਰਤ ਦੇ ਗੁਲਦਸਤੇ ਵਿੱਚ ਹਿੰਦੂ, ਮੁਸਲਿਮ, ਸਿੱਖ, ਇਸਾਈ ਸਭ ਬਰਾਬਰ ਹਨ। ਸਭ ਦੀ ਖੁਸ਼ਬੋ ਇੱਕੋ ਜਿਹੀ ਹੈ। ਡਾ. ਭੀਮ ਰਾ�" ਅੰਬੇਦਕਰ ਜੀ ਨੇ ਭਾਰਤ ਦੇ ਸਭ ਵਸਨੀਕਾਂ ਨੂੰ ਬਰਾਬਰ ਦੇ ਹੱਕ ਦਿੱਤੇ ਹਨ ਪਰ ਅਸੀਂ ਕਿਤੇ ਨਾ ਕਿਤੇ ਆਪਣੇ ਫਰਜ਼ ਭੁੱਲ ਗਏ ਹਾਂ। ਉਨਾਂ ਕਿਹਾ ਕਿ ਅੱਜ ਰੌਇਲ (ਧਨਾੜ) ਨਹੀਂ ਲੋਇਲ (ਵਫਾਦਾਰਾਂ) ਦੀ ਲੋੜ ਹੈ ਜਿੰਨਾਂ ਅੰਦਰ ਦੇਸ਼ਭਗਤੀ ਦਾ ਦੀਵਾ ਜਗਦਾ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਹਰ ਹੀਲਾ-ਵਸੀਲਾ ਵਰਤਕੇ ਕਾਂਗਰਸ ਹਾਈਕਮਾਂਡ ਤੱਕ ਸੱਚੇ ਸੁੱਚੇ ਵਰਕਰਾਂ ਦੇ ਹੱਕਾਂ ਦੀ ਪਹਿਰੇਦਾਰੀ ਕਰਦੇ ਰਹਾਂਗੇ। ਇਸ ਸਮੇਂ ਬਾਵਾ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਸ਼੍ਰੀਮਤੀ ਭੱਠਲ ਨੇ ਦੇਸ਼ ਭਗਤ ਯਾਦਗਾਰੀ ਸੁਸਾਇਟੀ ਦੇ ਮੁੱਖ ਸਰਪ੍ਰਸਤ ਹੋਣ ਦਾ ਅਹੁਦਾ ਕਬੂਲਿਆ।


                   ਇਸ ਸਮੇਂ ਬੀਬੀ ਮਾਲਤੀ ਥਾਪਰ ਅਤੇ ਰਾਕੇਸ਼ ਪਾਂਡੇ ਨੇ ਕਿਹਾ ਕਿ ਦੇਸ਼ ਭਗਤ ਪਰਿਵਾਰ ਹੀ ਭਾਰਤ ਨੂੰ ਆਜ਼ਾਦੀ ਦਿਵਾਉਣ ਵਾਲੇ ਮਜਬੂਤ ਥੰਮ ਹਨ। ਇਹਨਾਂ ਦੀ ਪਾਰਟੀ ਅੰਦਰ ਸਤਿਕਾਰ ਵਿੱਚ ਕਮੀ ਆਉਣਾ ਕਾਂਗਰਸ ਪਾਰਟੀ ਦੀਆਂ ਉੱਚੀਆਂ ਸੁੱਚੀਆਂ ਰਵਾਇਤਾਂ ਅਤੇ ਪਰੰਪਰਾਵਾਂ ਨੂੰ ਕਲੰਕਿਤ ਕਰਦਾ ਹੈ।


                   ਇਸ ਸਮੇਂ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਜਿੰਨੀ ਮਜਬੂਤ ਹੋਵੇਗੀ, ਉਨਾਂ ਦੇਸ਼ ਮਜਬੂਤ ਹੋਵੇਗਾ ਅਤੇ ਭਾਈਚਾਰਕ ਸਾਂਝ ਮਜਬੂਤੀ ਹੋਵੇਗੀ। ਲੋੜ ਹੈ ਫਿਰਕਾਪ੍ਰਸਤੀ ਪਾਰਟੀਆਂ ਤੋਂ ਦੇਸ਼ ਨੂੰ ਬਚਾਈਏ। ਉਹਨਾਂ ਕਿਹਾ ਕਿ ਕਾਂਗਰਸ ਵਿੱਚ ਦਲ-ਬਦਲੂਆਂ ਦੀ ਭਰਮਾਰ ਅਤੇ ਪਾਰਟੀ ਛੱਡ ਕੇ ਗਏ ਲੋਕਾਂ ਨੂੰ ਹਾਰ ਪਾ ਕੇ ਲਿਆਉਣਾ ਅਤੇ ਟਿਕਟਾਂ ਨਾਲ ਨਿਵਾਜਣਾ ਇਹ ਗੱਲ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਹਜਮ ਨਹੀਂ ਹੋ ਰਿਹਾ ਪਰ ਉਹ ਬੇਵਸ ਹਨ। ਕੱਪੜਿਆਂ ਦੀ ਤਰ੍ਹਾਂ ਪਾਰਟੀਆਂ ਬਦਲਣ ਵਾਲਿਆਂ ਨੂੰ ਵਰਕਰਾਂ ਦੇ ਸਿਰ 'ਤੇ ਬਿਠਾਉਣਾ ਕਿੱਥੋਂ ਦਾ ਅਸੂਲ ਹੈ..? ਉਨਾ ਕਿਹਾ ਕਿ ਉਹ ਸਾਥੀਆਂ ਸਮੇਤ ਮਹਾਤਮਾ ਗਾਂਧੀ ਜੀ ਦੀ ਸਮਾਧੀ 'ਤੇ ਜਾ ਕੇ ਪਛਤਾਵਾ ਕਰਨਗੇ ਕਿ ਜੋ ਸੋਚ ਵਰਕਰਾਂ 'ਤੇ ਹਾਵੀ ਹੋ ਰਹੀ ਹੈ, ਉਹ ਪਾਰਟੀ ਦੀਆਂ ਗੌਰਵਮਈ ਰਵਾਇਤਾਂ ਨੂੰ ਕਲੰਕਿਤ ਕਰਦੀ ਹੈ। ਲੋੜ ਹੈ ਟਿਕਟਾਂ ਦੀ ਵੰਡ ਸਮੇਂ ਕੰਮ, ਕੁਰਬਾਨੀ, ਸਨਿ�"ਰਟੀ, ਦੇਸ਼ ਭਗਤੀ ਨੂੰ ਆਧਾਰ ਬਣਾਇਆ ਜਾਵੇ। ਕਈ ਵਾਰ ਟਿਕਟਾਂ ਦੀ ਵੰਡ ਸਮੇਂ ਵਰਤੇ ਜਾ ਰਹੇ ਮਾਪਦੰਡ ਹੀ ਪਾਰਟੀ ਨੂੰ ਨੁਕਸਾਨ ਕਰਦੇ ਹਨ।


                   ਇਸ ਸਮੇਂ ਡਾ. ਪਵਨ ਥਾਪਰ, ਗੁਰਪ੍ਰੀਤ ਸਿੰਘ, ਐਡਵੋਕੇਟ ਰਜਿੰਦਰ ਚੋਪੜਾ, ਰੋਸ਼ਨ ਲਾਲ ਸ਼ਰਮਾ, ਸੰਪੂਰਨ ਸਿੰਘ ਸੰਮਣ, ਰਜਿੰਦਰ ਸਿੰਘ ਸਰਹਾਲੀ, ਰਜਿੰਦਰ ਸੱਗੜ, ਰਾਕੇਸ਼ ਭੰਡਾਰੀ, ਤਰਸੇਮ ਜਸੂਜਾ, ਨਵਦੀਪ ਕੌਰ, ਡਾ. ਸੋਨੀ ਜੋਧਾਂ, ਆਸ਼ਾ ਕੈਂਥ, ਤਜਿੰਦਰ ਕੌਰ ਸੱਗੂ ਰਕਬਾ, ਕਮਲਜੀਤ ਹਿੱਸੋਵਾਲ, ਰਣਜੀਤ ਸਿੰਘ ਸਾਹਨੇਵਾਲ, ਰਾਮਨਾਥ, ਕੁਲਦੀਪ ਸਿੰਘ, ਅਜੇ ਗੁਪਤਾ, ਰਾਜੇਸ਼ ਰੱਜ਼ਾ, ਰਜਿੰਦਰ ਸਿੰਘ ਖੁਰਲ, ਮਨਜੀਤ ਸਿੰਘ ਠੇਕੇਦਾਰ, ਸੰਜੇ ਸ਼ਰਮਾ, ਇੰਦਰਜੀਤ ਸ਼ਰਮਾ, ਅਸ਼ੋਕ ਵਰਮਾਨੀ, ਦਿਲਬਾਗ ਸਿੰਘ ਲਾਲੀ,ਵਿਜੇ ਸ਼ਰਮਾ ਆਦਿ ਹਾਜ਼ਰ ਸਨ।