ਵਿਧਾਇਕ ਸਿੱਧੂ ਦੀ ਅਗਵਾਈ 'ਚ ਧੀਆਂ ਦੀ ਲੋਹੜੀ ਮਨਾਈ.

ਲੁਧਿਆਣਾ, 30 ਜਨਵਰੀ (ਤਮੰਨਾ ਬੇਦੀ) - ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਹੇਠ ਸਥਾਨਕ ਅਕਾਲ ਪਬਲਿਕ ਸਕੂਲ, ਨਿਊ ਜਨਤਾ ਨਗਰ ਵਿਖੇ ਬੇਟੀ ਬਚਾ�", ਬੇਟੀ ਪੜ੍ਹਾ�" ਮੁਹਿੰਮ ਤਹਿਤ ਧੀਆਂ ਦੀ ਲੋਹੜੀ ਮਨਾਈ ਗਈ।


ਇਸ ਮੌਕੇ ਸਰਤਾਜ ਸਿੰਘ ਸਿੱਧੂ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ।


ਜ਼ਿਲ੍ਹਾ ਪ੍ਰੋਗਾਮ ਅਫਸਰ ਲੁਧਿਆਣਾ ਗੁਲਬਹਾਰ ਸਿੰਘ ਤੂਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਬਾਲ ਵਿਕਾਸ ਪ੍ਰੋਜੈਕਟ ਅਫਸਰ ਲੁਧਿਆਣਾ ਅਰਬਨ-3 ਅਰਵਿੰਦਰ ਸਿੰਘ ਭੱਟੀ ਦੀ ਰਹਿਨੁਮਾਈ ਹੇਠ ਧੀਆ ਦੀ ਲੋਹੜੀ ਸਮਾਗਮ ਮੌਕੇ 21 ਨਵ-ਜੰਮੀਆ ਬੱਚੀਆਂ ਨੂੰ ਕੰਬਲ, ਮੂੰਗਫਲੀ ਰੇਵੜੀਆਂ, ਗੱਚਕ ਦੇ ਪੈਕੇਟ ਵੀ ਵੰਡੇ। 


ਸਮਾਗਮ ਦੋਰਾਨ, ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਲੜਕੀਆਂ ਦਾ ਮੈਡਲ ਨਾਲ ਵੀ ਸਨਮਾਨ ਕੀਤਾ।