ਮਨੁੱਖੀ ਅਧਿਕਾਰ ਮੰਚ ਵੱਲੋਂ ਗੁਰਦੀਪ ਸਿੰਘ ਚੇਅਰਮੈਨ ਮੈਡੀਕਲ ਸੈੱਲ ਨਿਯੁਕਤ.

ਖਰੜ - ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਦੀ ਇੱਕ ਮਹੀਨਾਵਾਰ ਮੀਟਿੰਗ ਕਟਾਣੀ ਰੈਸਟੋਰੈਂਟ ਖਰੜ ਵਿਖੇ ਗੁਰਪ੍ਰੀਤ ਸਿੰਘ ਝਾਮਪੁਰ ਪੰਜਾਬ ਚੇਅਰਮੈਨ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਮੁੱਖ ਸਕੱਤਰ ਇਸਤਰੀ ਵਿੰਗ ਬਲਵਿੰਦਰ ਕੌਰ, ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ ਅਤੇ ਪਿੰਕੀ ਸ਼ਰਮਾ ਪ੍ਰਧਾਨ ਇਸਤਰੀ ਵਿੰਗ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਡਾਕਟਰ ਗੁਰਦੀਪ ਸਿੰਘ ਨੂੰ ਚੇਅਰਮੈਨ ਮੈਡੀਕਲ ਸੈੱਲ, ਵਿਜੇ ਕੁਮਾਰ ਘਈ ਉਪ ਚੇਅਰਮੈਨ, ਨਿਰਮਲ ਸਿੰਘ ਨੂੰ ਅਡਵਾਈਜ਼ਰ ਜ਼ਿਲ੍ਹਾ ਮੋਹਾਲੀ ਲਗਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਪਿਛਲੇ ਸਾਲਾਂ ਦੀਆਂ ਤਰਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਲਈ ਮੀਟਿੰਗ ਵਿੱਚ ਵਿਚਾਰਾਂ ਕੀਤੀਆਂ ਗਈਆਂ। ਜ਼ਿਲ੍ਹਾ ਮੁੱਖ ਅਹੁਦੇਦਾਰਾਂ ਨੇ ਕਿਹਾ ਕਿ ਇਸਤਰੀ ਵਰਗ ਲਈ ਪੂਰੀ ਟੀਮ ਤਨੋਂ,ਮਨੋ ਅਤੇ ਧੰਨੋ ਹਰ ਤਰ੍ਹਾਂ ਨਾਲ ਖੜ੍ਹੀ ਹੈ। ਇਸ ਵਾਰ ਹੋਣਹਾਰ ਔਰਤਾਂ ਨੂੰ ਐੱਚ ਆਰ ਐਮ ਅਵਾਰਡ 2025 ਨਾਲ ਸਨਮਾਨਿਤ ਕਰਨ ਲਈ ਵੀ ਪ੍ਰੋਗਰਾਮ ਉਲੀਕਿਆ ਜਾਵੇਗਾ। ਨਵੇਂ ਚੁਣੇ ਅਹੁਦੇਦਾਰਾਂ ਨੇ ਬੋਲਦਿਆਂ ਕਿਹਾ ਕਿ ਜੋ ਸਾਨੂੰ ਸੰਸਥਾ ਵੱਲੋਂ ਜ਼ੁਮੇਵਾਰੀ ਦਿੱਤੀ ਗਈ ਹੈ ਅਸੀਂ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ। ਹੋਰਨਾਂ ਤੋਂ ਇਲਾਵਾ ਜਸਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ, ਰਮਲਾ ਸੂਦ ਚੇਅਰਪਰਸਨ ਇਸਤਰੀ ਵਿੰਗ, ਗੁਰਪਾਲ ਸਿੰਘ ਚੇਅਰਮੈਨ, ਇੰਦਰਜੀਤ ਕੌਰ ਜ਼ਿਲ੍ਹਾ ਮੀਤ ਪ੍ਰਧਾਨ, ਹਰਵਿੰਦਰ ਕੌਰ ਮਾਵੀ ਮੀਤ ਪ੍ਰਧਾਨ, ਰਾਜੇਸ਼ ਕੁਮਾਰ ਚੇਅਰਮੈਨ ਐਡਵਾਇਜ਼ਰੀ ਕਮੇਟੀ ਚੰਡੀਗੜ੍ਹ, ਕਿਰਨ ਮਸੀਹ ਉਪ ਪ੍ਰਧਾਨ ਇਸਤਰੀ ਵਿੰਗ, ਦਲਜੀਤ ਸਿੰਘ ਅਤੇ ਮਲਕੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।