*ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਮੁੰਡੀਆਂ ਕਲ੍ਹਾ ਤੋਂ ਨਿਕਲਿਆ ਨਗਰ ਕੀਰਤਨ*.

*ਮਹਿਦੂਦਾਂ ਪਰਿਵਾਰ ਵੱਲੋਂ ਕੇਲਿਆਂ ਦਾ ਲੰਗਰ ਲਗਾ ਪ੍ਰਕਾਸ਼ ਪੁਰਬ ਦੀ ਦਿੱਤੀ ਗਈ ਵਧਾਈ*

  ਲੁਧਿਆਣਾ 9 ਫਰਵਰੀ (ਭਾਂਬਰੀ) : ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਿੰਡ ਮੁੰਡੀਆਂ ਕਲ੍ਹਾ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਤੋਂ ਵਿਸ਼ਾਲ ਨਗਰ ਕੀਰਤਨ ਨਿਕਲਿਆ। ਨਗਰ ਕੀਰਤਨ ਦਾ ਥਾਂ ਥਾਂ ਤੇ ਫੁੱਲਾਂ ਦੀ ਵਰਖਾ ਕਰਦਿਆਂ ਜਿੱਥੇ ਭਰਵਾਂ ਸਵਾਗਤ ਕੀਤਾ ਗਿਆ ਉਥੇ ਹੀ ਸ਼ਰਧਾਲੂਆਂ ਵੱਲੋਂ ਨਗਰ ਕੀਰਤਨ ਦੀ ਸੰਗਤ ਲਈ ਲੰਗਰ ਵੀ ਲਗਾਏ ਗਏ। ਬੀਬੀ ਸਰਬਜੀਤ ਕੌਰ ਖਾਲਸਾ ਨਕੋਦਰ ਵਾਲੇ ਕੀਰਤਨੀ ਜੱਥੇ ਨੇ ਜਿੱਥੇ ਗੁਰੂ ਰਵਿਦਾਸ ਜੀ ਦੇ ਜੀਵਨ ਨਾਲ ਸਬੰਧਤਇਤਿਹਾਸ ਨੂੰ ਵਾਰਾਂ ਦੇ ਰੂਪ ਵਿੱਚ ਗਾ ਕੇ ਸੁਣਾਇਆ ਉਥੇ ਹੀ ਸੁਖਮਨੀ ਸੇਵਾ ਸੋਸਾਇਟੀ ਖਾਲਸਾ ਗੁਰਦੁਆਰਾ ਸਾਹਿਬ ਦੀਆਂ ਬੀਬੀਆਂ ਨੇ ਵੀ ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਮਹਿਦੂਦਾਂ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤ ਲਈ ਕੇਲਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਗੁਰਿੰਦਰ ਕੌਰ ਮਹਿਦੂਦਾਂ, ਗੁਰਪ੍ਰੀਤ ਸਿੰਘ ਮਹਿਦੂਦਾਂ, ਜਗਤਾਰ ਸਿੰਘ ਕੈਂਥ, ਕਮਾਂਡਰ ਬਲਬੀਰ ਸਿੰਘ, ਬਲਜੀਤ ਸਿੰਘ ਬੱਲੀ ਵੱਲੋਂ ਪੰਜ ਪਿਆਰਿਆਂ, ਪ੍ਰਧਾਨ ਤਰਸੇਮ ਸਿੰਘ ਸਮੇਤ ਹੋਰਨਾਂ ਮੋਹਤਬਰਾਂ ਦਾ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ ਤੇ ਪ੍ਰਕਾਸ਼ ਪੁਰਬ ਦੀ ਦਿੱਤੀ ਗਈ ਵਧਾਈ। ਨਗਰ ਕੀਰਤਨ ਬਾਰੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤਰਸੇਮ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਦਾ ਡੇਰਾ ਬਾਬਾ ਕੇਹਰ ਦਾਸ ਕੂਕਰਾਂ ਵਾਲੇ, ਕੌਂਸਲਰ ਗੁਰਮੀਤ ਸਿੰਘ ਮੁੰਡੀਆਂ, ਡੇਰਾ ਬਾਬਾ ਸ਼੍ਰੀ ਚੰਦ ਜੀ, ਗੁਰਪ੍ਰੀਤ ਸਿੰਘ ਮਹਿਦੂਦਾਂ ਦੇ ਪਰਿਵਾਰ ਅਤੇ ਨਿਊ ਸੁੰਦਰ ਨਗਰ ਦੀ ਸੰਗਤ, ਸ਼ਾਮ ਨਗਰ ਦੀ ਸੰਗਤ, ਹਰਜਾਪ ਕਲੋਨੀ ਦੀ ਸੰਗਤ, ਗੁਰਦੁਆਰਾ ਚੜ੍ਹਦੀ ਕਲਾ ਸਾਹਿਬ, ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਸ਼੍ਰੀ ਚੰਦ ਕਲੋਨੀ, ਪਿੰਡ ਮੁੰਡੀਆਂ ਦੇ ਵੱਖ ਵੱਖ ਪਰਿਵਾਰਾਂ ਅਤੇ ਖਾਲਸਾ ਗੁਰਦੁਆਰਾ ਸਾਹਿਬ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੰਗਤ ਲਈ ਲੰਗਰ ਵੀ ਲਗਾਏ ਗਏ। ਉਨ੍ਹਾਂ ਸਾਰੀ ਸੰਗਤ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆ ਦੱਸਿਆ ਕਿ 12 ਫਰਵਰੀ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ ਗੁਰਦੁਆਰਾ ਸਾਹਿਬ ਵਿਖੇ ਰਖਾਏ ਪਾਠ ਦੇ ਭੋਗ ਪੈਣ ਉਪਰੰਤ ਸਮਾਗਮ ਕੀਤਾ ਜਾਵੇਗਾ। ਉਨ੍ਹਾਂ ਨਗਰ ਕੀਰਤਨ ਦੀ ਸੰਗਤ ਅਤੇ ਸਹਿਯੋਗ ਦੇਣ ਵਾਲੇ ਸਾਰੇ ਸ਼ਰਧਾਲੂਆਂ ਦਾ ਧੰਨਵਾਦ ਕਰਦਿਆਂ ਸਾਰਿਆਂ ਨੂੰ 12 ਫਰਵਰੀ ਦੇ ਸਮਾਗਮਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਮੌਕੇ ਰਿੰਕੂ ਸਿੰਘ, ਵਿਸਾਖਾ ਸਿੰਘ, ਸੁਖਦੇਵ ਸਿੰਘ ਸੁੱਖਾ, ਤੇਜਿੰਦਰ ਪਾਲ ਸਿੰਘ, ਜਗਤਾਰ ਸਿੰਘ, ਗ੍ਰੰਥੀ ਜਗਪਾਲ ਸਿੰਘ, ਪਰਮਜੀਤ ਸਿੰਘ ਐਨ ਆਰ ਆਈ, ਪਰਮਜੀਤ ਸਿੰਘ ਰਵੀ, ਅਮਨ ਬਿੰਦਰਾ, ਗੁਰਜੀਤ ਕੌਰ ਰਾਣੀ, ਸਰਬਜੀਤ ਸਿੰਘ ਸੈਣੀ, ਤੇਜਿੰਦਰ ਸਿੰਘ ਮਿੱਠੂ, ਪੀਏ ਰਛਪਾਲ ਸਿੰਘ, ਬਿੱਟੂ ਮੁੰਡੀਆਂ, ਅਰਵਿੰਦਰ ਸਿੰਘ ਜੌਲੀ, ਬਾਬਾ ਚਮਕੌਰ ਸਿੰਘ, ਗੁਰਦੀਪ ਸਿੰਘ, ਇੰਦਰਜੀਤ ਸਿੰਘ, ਅਮਰਜੀਤ ਸਿੰਘ ਦੂਆ, ਜਸਪਾਲ ਸਿੰਘ, ਸੁਖ ਰਾਮ ਮੱਲਣ, ਦਰਸ਼ਨਾਂ ਸ਼੍ਰੀ ਚੰਦ ਕਲੋਨੀ, ਵਰਿੰਦਰ ਸਿੰਘ, ਕੁਲਵਿੰਦਰ ਸਿੰਘ, ਮਨਦੀਪ ਸਿੰਘ ਗੁੱਲੀ, ਹਰੀ ਓਮ ਸਿੰਘ, ਗੁਰਚਰਨ ਸਿੰਘ, ਪ੍ਰਿਥੀ ਸਿੰਘ, ਮਹਿੰਦਰ ਸਿੰਘ, ਸੀਪਾ, ਅਰਸ਼ਦੀਪ ਸਿੰਘ ਆਸ਼ੂ, ਸਤਵੀਰ ਸਿੰਘ ਸੀਰਾ, ਰਾਜਵੀਰ ਸਿੰਘ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ ਬੰਟੀ, ਜੀਵਨ ਸਿੰਘ, ਕੁਲਦੀਪ ਸਿੰਘ, ਗੁਰਮੀਤ ਸਿੰਘ ਕਾਲੀਆ, ਪੱਪੀ, ਰਾਜੂ ਹਲਵਾਈ, ਵੀਰ ਸਿੰਘ, ਸੱਬਾ, ਬਲਵਿੰਦਰ ਸਿੰਘ, ਸਿੰਦਰੀ, ਨਿੱਕਾ, ਬੂਟਾ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਕੌਰ, ਜੋਤੀ ਕੌਰ, ਕਿਰਨਦੀਪ ਕੌਰ ਨਾਫਰੇ, ਹਰਸ਼ਦੀਪ ਸਿੰਘ ਮਹਿਦੂਦਾਂ, ਜਗਜੀਤ ਜੱਗਾ, ਅਸਲਮ, ਗੁਰਦੀਪ ਭਾਮੀਆਂ, ਹਰਦੀਪ ਸਿੰਘ ਭੈਣੀ, ਗੁਰਦੀਪ ਸਿੰਘ ਭੈਣੀ, ਜਸਵੀਰ ਸਿੰਘ ਸਾਂਪਲਾ, ਸਰਬਜੀਤ ਸਿੰਘ ਮਠਾੜੂ, ਹੈਪੀ ਮੁੰਡੀਆਂ, ਭੁਪਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।