ਫੋਰਟਿਸ ਲੁਧਿਆਣਾ ਅਤੇ ਐਸਕੋਰਟਸ ਅੰਮ੍ਰਿਤਸਰ ਵੱਲੋਂ 'ਫੋਰਟਿਸ ਗੋਲਡਨ ਟੈਂਪਲ ਰਾਈਡ' ਕੈਂਸਰ ਜਾਗਰੂਕਤਾ ਲਈ ਇਕ ਅਹਿਮ ਪਹਿਲ.
ਫੋਰਟਿਸ ਲੁਧਿਆਣਾ ਅਤੇ ਫੋਰਟਿਸ ਐਸਕੋਰਟਸ ਅੰਮ੍ਰਿਤਸ ਟਨਰ ਵੱਲੋਂ 'ਫੋਰਟਿਸ ਗੋਲਡਨ ਟੈਂਪਲ ਰਾਈਡ' ਰਾਹੀਂ ਕੈਂਸਰ ਜਾਗਰੂਕਤਾ ਵਧਾਉਣ ਦੀ ਮੁਹਿੰਮ ਫੋਰਟਿਸ ਹਸਪਤਾਲ ਲੁਧਿਆਣਾ ਤੋਂ ਸ਼ੁਰੂ ਹੋ ਕੇ ਫੋਰਟਿਸ ਐਸਕੋਰਟਸ ਅੰਮ੍ਰਿਤਸਰ ਰਾਹੀਂ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਤਕ ਪਹੁੰਚੀ ਸਾਈਕਲ ਰੈਲੀ
ਲੁਧਿਆਣਾ 14 ਫਰਵਰੀ (ਰਾਕੇਸ਼ ਅਰੋੜਾ) : ਕੈਂਸਰ ਬਾਰੇ ਜਾਗਰੂਕਤਾ ਵਧਾਉਣ ਲਈ, ਫੋਰਟਿਸ ਹਸਪਤਾਲ ਲੁਧਿਆਣਾ ਅਤੇ ਫੋਰਟਿਸ ਐਸਕੋਰਟਸ ਅੰਮ੍ਰਿਤਸਰ ਨੇ ਮਿਲ ਕੇ 'ਫੋਰਟਿਸ ਗੋਲਡਨ ਟੈਂਪਲ ਰਾਈਡ' ਦਾ ਆਯੋਜਨ ਕੀਤਾ। ਇਸ ਖ਼ਾਸ ਸਾਈਕਲ ਰੈਲੀ ਵਿੱਚ 100 ਤੋਂ ਵੱਧ ਉਤਸ਼ਾਹੀ ਹਿਸੇਦਾਰਾਂ ਨੇ ਭਾਗ ਲਿਆ। ਰੈਲੀ ਫੋਰਟਿਸ ਹਸਪਤਾਲ ਲੁਧਿਆਣਾ, ਮਾਲ ਰੋਡ ਤੋਂ ਸ਼ੁਰੂ ਹੋਈ, ਫੋਰਟਿਸ ਐਸਕੋਰਟਸ ਅੰਮ੍ਰਿਤਸਰ ਰਾਹੀਂ ਗੋਲਡਨ ਟੈਂਪਲ, ਅੰਮ੍ਰਿਤਸਰ 'ਤੇ ਸਮਾਪਤ ਹੋਈ। ਇਸ ਮੁਹਿੰਮ ਦਾ ਉਦੇਸ਼ ਕੈਂਸਰ ਦੀ ਜਲਦੀ ਪਛਾਣ, ਰੋਕਥਾਮ ਅਤੇ ਇਲਾਜ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਸੀ। 172 ਕਿਲੋਮੀਟਰ ਦੀ ਇਹ ਸਾਈਕਲ ਯਾਤਰਾ ਕੈਂਸਰ ਤੋਂ ਬਚੇ ਮਰੀਜ਼ਾਂ (ਸਰਵਾਈਵਰ) ਅਤੇ ਸਾਈਕਲਿੰਗ ਪ੍ਰੇਮੀਆਂ ਵਲੋਂ ਕੀਤੀ ਗਈ, ਜਿਸ ਵਿੱਚ ਨਿਯਮਤ ਜਾਂਚ ਅਤੇ ਤੰਦਰੁਸਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕੀਤਾ ਗਿਆ।ਰੈਲੀ ਦਾ ਉਦਘਾਟਨ ਫੋਰਟਿਸ ਲੁਧਿਆਣਾ ਤੋਂ ਡਾ. ਵਿਸ਼ਵਦੀਪ ਗੋਯਲ (ਜ਼ੋਨਲ ਹੈਡ, ਫੋਰਟਿਸ ਅੰਮ੍ਰਿਤਸਰ ਅਤੇ ਲੁਧਿਆਣਾ) ਅਤੇ ਗੁਰਦਰਸ਼ਨ ਸਿੰਘ ਮੰਗਟ (ਯੂਨਿਟ ਹੈਡ, ਫੋਰਟਿਸ ਹਸਪਤਾਲ, ਮਾਲ ਰੋਡ, ਲੁਧਿਆਣਾ) ਵਲੋਂ ਕੀਤਾ ਗਿਆ। ਉਨ੍ਹਾਂ ਦੇ ਨਾਲ, ਅਨੁਭਵੀ ਕੈਂਸਰ ਵਿਸ਼ੇਸ਼ਗਿਆਨ ਦੀ ਟੀਮ ਵੀ ਮੌਜੂਦ ਸੀ, ਜਿਸ ਵਿੱਚ ਸ਼ਾਮਲ ਸਨ - ਡਾ. ਦਵਿੰਦਰ ਪਾਲ (ਪ੍ਰਿੰਸੀਪਲ ਕੰਸਲਟੈਂਟ, ਮੈਡੀਕਲ ਆਂਕੋਲੋਜੀ), ਡਾ. ਹਰੀਸ਼ ਮੱਟਾ (ਡਾਇਰੈਕਟਰ, ਜਨਰਲ ਅਤੇ ਆਂਕੋ ਸਰਜਰੀ), ਡਾ. ਅਨੀਸ਼ ਭਾਟੀਆ (ਕਨਸਲਟੈਂਟ, ਸਰਜਿਕਲ ਆਂਕੋਲੋਜੀ), ਡਾ. ਅਨਮੋਲ ਰਤਨ ਕਥ (ਕਨਸਲਟੈਂਟ, ਹੈਡ ਐਂਡ ਨੈਕ ਆਂਕੋ ਸਰਜਰੀ), ਅਤੇ ਡਾ. ਸ਼ਾਲਿਨੀ ਵਰਮਾ (ਅਸੋਸੀਏਟ ਕੰਸਲਟੈਂਟ, ਮੈਡੀਕਲ ਆਂਕੋਲੋਜੀ)। ਇਸ ਤੋਂ ਇਲਾਵਾ, ਫਿਟ ਕਲੱਬ ਦੇ ਜਸਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ, ਅਤੇ ਸਾਈਕਲਿੰਗ ਪ੍ਰੇਮੀ ਰਾਜਨੀਸ਼ ਸ਼ਰਮਾ ਅਤੇ ਹਰਜੀਤ ਗਿੱਲ ਨੇ ਵੀ ਸ਼ਮੂਲੀਅਤ ਕੀਤੀ।
ਫੋਰਟਿਸ ਐਸਕੋਰਟਸ ਅੰਮ੍ਰਿਤਸਰ ਤੋਂ ਗੋਲਡਨ ਟੈਂਪਲ ਵੱਲ ਦੂਸਰੇ ਪੜਾਅ ਦੀ ਸਮਾਗਮਿਕ ਸ਼ੁਰੂਆਤ ਯੋਗੇਸ਼ ਜੋਸ਼ੀ (ਫੈਸਿਲਟੀ ਡਾਇਰੈਕਟਰ, ਫੋਰਟਿਸ ਐਸਕੋਰਟਸ ਅੰਮ੍ਰਿਤਸਰ) ਅਤੇ ਡਾ. ਹਕੀਮ ਅੰਸਾਰ (ਕੰਸਲਟੈਂਟ, ਮੈਡੀਕਲ ਆਂਕੋਲੋਜੀ) ਵਲੋਂ ਕੀਤੀ ਗਈ।
ਇਹ ਯਾਤਰਾ ਇਕਤਾ, ਹੌਂਸਲੇ ਅਤੇ ਕੈਂਸਰ ਖ਼ਿਲਾਫ਼ ਸਮੂਹਿਕ ਸੰਘਰਸ਼ ਦਾ ਪ੍ਰਤੀਕ ਬਣੀ। ਡਾ. ਵਿਸ਼ਵਦੀਪ ਗੋਯਲ ਨੇ ਕਿਹਾ, "ਕੈਂਸਰ ਬਾਰੇ ਜਾਗਰੂਕਤਾ ਵਧਾਉਣਾ ਬਹੁਤ ਜ਼ਰੂਰੀ ਹੈ। ਇਹ ਸਾਈਕਲ ਰੈਲੀ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਅਸੀਂ ਕੈਂਸਰ ਦੀ ਜਲਦੀ ਪਛਾਣ ਅਤੇ ਇਲਾਜ ਵੱਲ ਵਧ ਰਹੇ ਹਾਂ । ਸਮੇਂ-ਸਿਰ ਜਾਂਚ ਕਰਵਾਉਣਾ ਅਤੇ ਕੈਂਸਰ ਤੋਂ ਬਚਾਅ ਸਭ ਤੋਂ ਵੱਡਾ ਹਥਿਆਰ ਹੈ।
