ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ ਮਿਲਣ ਤੇ ਭਾਜਪਾ ਦੇ ਸੀਨੀਅਰ ਆਗੂਆਂ ਦਾ ਕੀਤਾ ਸਨਮਾਨ.
ਲੁਧਿਆਣਾ (ਇੰਦ੍ਰਜੀਤ) - ਦੰਗਾ ਪੀੜ੍ਹਤ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸ. ਸੁਰਜੀਤ ਸਿੰਘ, ਪ੍ਰਧਾਨ ਬੀਬੀ ਗੁਰਦੀਪ ਕੌਰ ਦੀ ਸਮੁੱਚੀ ਵਰਕਿੰਗ ਕਮੇਟੀ ਨੇ ਭਾਜਪਾ ਦੇ ਸੀਨੀਅਰ ਨੇਤਾ ਅਵਿਨਾਸ਼ ਰਾਏ ਖੰਨਾ, ਹਰਜੀਤ ਸਿੰਘ ਗਰੇਵਾਲ, ਗੁਰਦੀਪ ਸਿੰਘ ਗੋਸ਼ਾ, ਰਾਜ ਕੁਮਾਰ ( ਕਾਉਸਲਰ ਵਾਰਡ ਨੰਬਰ 49 ) ਦਾ ਸੋਸਾਇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਤੇ ਭਾਜਪਾ ਦੀ ਲੀਡਸ਼ਿਪ ਨੂੰ ਮੰਗ ਕੀਤੀ ਕਿ ਸਜੱਣ ਕੁਮਾਰ, ਜਗਦੀਸ਼ ਟਾਈਟਲਰ, ਕਮਲਨਾਥ, ਅਜੈ ਮਾਕਨ ਅਤੇ 1984 ਸਿੱਖ ਕਤਲੇਆਮ ਵਿੱਚ ਹਜ਼ਾਰਾਂ ਕਾਂਗਰਸੀ ਆਗੂ ਸ਼ਾਮਲ ਸਨ ਇਸ ਕਿ ਇਹਨਾਂ ਦੇ ਖ਼ਿਲਾਫ਼ ਇੱਕ ਤਰੁੱਥ ਕਮਿਸ਼ਨ ਬਣਾਇਆ ਜਾਵੇ। ਪੰਜਾਬ ਵਿੱਚ 25,000 ਦੇ ਤਕਰੀਬਨ 1984 ਪੀੜ੍ਹਤ ਪਰਿਵਾਰ ਰਹਿ ਰਹੇ ਹਨ ਓਹਨਾਂ ਦਾ ਮੁੜ ਵਸੇਬਾ ਕਰਵਾਇਆ ਜਾਵੇ ਅਤੇ ਸੁਸਾਇਟੀ ਨੇ ਇਹ ਵੀ ਮੰਗ ਕੀਤੀ ਕਿ ਸੁਸਾਇਟੀ ਦੇ ਆਗੂਆਂ ਦੀ ਜਲਦ ਤੋਂ ਜਲਦ ਪ੍ਰਧਾਨ ਮੰਤਰੀ ਜੀ ਨਾਲ ਇੱਕ ਮੀਟਿੰਗ ਕਰਵਾਈ ਜਾਵੇ ਤਾਂ 1984 ਪੀੜ੍ਹਤ ਪਰਿਵਾਰਾਂ ਦੇ ਸਾਰੇ ਮਸਲਿਆਂ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਤੇ ਗੁਰਦੇਵ ਸਿੰਘ ਚੇਅਰਮੈਨ, ਦਲਜੀਤ ਸਿੰਘ ਸੋਨੀ ਸਕੱਤਰ, ਸਤਿਨਾਮ ਸਿੰਘ, ਇੰਦਰਪਾਲ ਸਿੰਘ ਵਿੱਕੀ, ਅਮਰਜੀਤ ਸਿੰਘ ਧਵਨ, ਧਰਮਿੰਦਰ ਸਿੰਘ, ਹਰਮੀਤ ਸਿੰਘ, ਬੀਬੀ ਗੁਰਪ੍ਰੀਤ ਕੌਰ, ਸਤਿੰਦਰ ਕੌਰ, ਹਰਦੀਪ ਕੌਰ, ਮਨਜੀਤ ਕੌਰ, ਗੁਰਦੇਵ ਕੌਰ ਅਤੇ ਹੋਰ ਪੀੜ੍ਹਤ ਪਰਿਵਾਰ ਮੌਜੂਦ ਸਨ।
