ਖਜਾਨਾ ਮੰਤਰੀ ਦੇ ਹਲਕੇ ਚ’ 20 ਫਰਵਰੀ ਨੂੰ ਕਰੇਗੀ ਰੋਸ ਪ੍ਰਦਰਸ਼ਨ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ - ਵਿਕਾਸ ਸਾਹਨੀ.

 

19 ਫਰਵਰੀ ਦੀ ਸਬ-ਕਮੇਟੀ ਮੀਟਿੰਗ ਚ’ ਕੋਈ ਸਾਰਥਕ ਹੱਲ ਨਹੀ ਤਾਂ 20 ਨੂੰ ਰੋਸ-ਵਿਕਾਸ ਸਾਹਨੀ

ਲੁਧਿਆਣਾ 16 ਫਰਵਰੀ  – ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਜਾਰੀ ਪ੍ਰੈਸ ਨੋਟ ਰਾਹੀ ਦੱਸਿਆਂ ਕਿ ਰੁਜਗਾਰ ਦੇਣ ਦਾ ਸਹਾਰਾ ਲੈ ਕੇ ਸੱਤਾ ਚ’ ਆਈ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆ ਤੋ ਭੱਜਦੀ ਪ੍ਰਤੀਤ ਹੋ ਰਹੀ ਹੈ, ਸਾਡੀ ਜਥੇਵੰਦੀ ਵੱਲੋ 26 ਨਵੰਬਰ ਨੂੰ ਸਿੱਖਿਆ ਸਕੱਤਰ ਨਾਲ ਮੀਟਿੰਗ ਕਰਕੇ ਉਹਨਾਂ ਸਾਨੂੰ ਜਲਦ ਹੀ ਸਿੱਖਿਆ ਵਿਭਾਗ ਚ ਮੁੜ ਬਹਾਲ ਕਰਨ ਦਾ ਵਿਸ਼ਵਾਸ ਜਤਾਇਆ ਸੀ ਪਰ ਉਹ ਵਿਸ਼ਵਾਸ ਵੀ ਇੱਕ ਲਾਰਾ ਜਿਹਾ ਹੀ ਬਣ ਕੇ ਰਹਿ ਗਿਆ ਹੈ ਜੇਕਰ 19 ਫਰਵਰੀ ਦੀ ਹੋਣ ਵਾਲੀ ਸਬ-ਕਮੇਟੀ ਨਾਲ ਮੀਟਿੰਗ ਚ’ ਕੋਈ ਸਾਰਥਕ ਹੱਲ ਨਹੀ ਨਿਕਲਦਾ ਤਾਂ ਰੋਸ ਵਜੋਂ ਸਾਡੀ ਜਥੇਬੰਦੀ ਵੱਲੋ 20 ਫਰਵਰੀ ਨੂੰ ਸੂਬਾ ਪੱਧਰ ਇਕੱਠ ਕਰਕੇ ਖਜਾਨਾ ਮੰਤਰੀ ਹਰਪਾਲ ਚੀਮਾ ਦੇ ਹਲਕੇ ਚ’ ਰੋਸ ਮਾਰਚ ਕੀਤਾ ਜਾਵੇਗਾ ਜਿਸਦੀ ਪੂਰਨ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।ਜ਼ਿਕਰਯੋਗ ਹੈ ਕਿ ਰਾਜ ਦੇ ਸਰਕਾਰੀ ਸਕੂਲਾਂ ਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਈ ਜੀ ਐਸ/ਆਈ ਈ ਵੀ/ਏ ਆਈ ਈ/ਐਸ ਟੀ ਆਰ/ਸਿੱਖਿਆ ਪ੍ਰੋਵਾਇਡਰਾਂ ਆਪਣੀ ਜਿੰਦਗੀ ਦੇ ਅਣਮੁੱਲੇ ਸਾਲ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਦੇ ਤੋਰ ਤੇ ਸੇਵਾਵਾ ਨਿਭਾ ਚੁੱਕੇ ਹਨ, ਤੇ ਹੁਣ ਸਰਕਾਰਾਂ ਨੇ ਉਹਨਾਂ ਨੂੰ ਬੇਰੁਜਗਾਰ ਕਰ ਦਿੱਤਾ ਅਤੇ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਜੋ ਕਿ ਕਾਫੀ ਲੰਬੇ ਸਮੇ ਤੋ ਸਿੱਖਿਆ ਵਿਭਾਗ ਵਿੱਚ ਬਹਾਲੀ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ।ਪਰ ਲੰਬਾ ਸਮਾ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋ ਸਿਰਫ ਲਾਰੇ ਤੇ ਲਾਰੇ ਹੀ ਦਿੱਤੇ ਗਏ। ਸੰਘਰਸ਼ ਨੂੰ ਦਬਾਉਣ ਲਈ ਸਰਕਾਰ ਦੁਆਰਾ ਪਰਚੇ ਵੀ ਪਾਏ ਗਏ ਹਨ ।