ਸੀਟੀ ਯੂਨੀਵਰਸਿਟੀ ਵੱਲੋਂ "ਇੰਟਰਨੈਸ਼ਨਲ ਕਾਨਫਰੰਸ ਆਨ ਮਲਟੀਡਿਸ਼ਿਪਲਿਨਰੀ ਐਪ੍ਰੋਚਜ਼ ਫਾਰ ਡਿਵੈਲਪਮੈਂਟ ਦਾ ਸਫਲ ਆਯੋਜਨ .
ਲੁਧਿਆਣਾ 21 ਫਰਵਰੀ (ਰਾਕੇਸ਼ ਅਰੋੜਾ) + ਫਿਰੋਜ਼ਪੁਰ ਰੋਡ ਸਥਿਤ ਸਿਟੀ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਇੱਕ ਕਾਨਫਰੰਸ ਵਿੱਚ ਵਪਾਰ ਦੇ ਉਭਰਦੇ ਰੁਝਾਨ, ਹੋਟਲ ਅਤੇ ਟੂਰਿਜ਼ਮ ਪ੍ਰਬੰਧਨ, ਇੰਜੀਨੀਅਰਿੰਗ ਨਵੀਨਤਾ, ਸਤਤ ਵਾਤਾਵਰਨ ਅਤੇ ਖੇਤੀਬਾੜੀ ਲਈ ਹਰਿਤ ਸਮੱਗਰੀ, ਸਿਹਤ ਵਿਗਿਆਨ ਅਤੇ ਫਾਰਮਾਸਿਊਟਿਕਲ ਇਨੋਵੇਸ਼ਨ, ਨੀਤੀ, ਸਰਕਾਰ ਅਤੇ ਸਿੱਖਿਆ ਵਿਭਾਗ ਸਮੇਤ ਕਈ ਵਿਭਿੰਨ ਵਿਸ਼ਿਆਂ 'ਤੇ ਗਹਿਰਾਈ ਨਾਲ ਚਰਚਾ ਕੀਤੀ ਗਈ। ਇਸ ਤੋਂ ਪਹਿਲਾਂ ਮਤਲਬ ਸੰਮੇਲਨ ਵਿੱਚ 348 ਖੋਜ ਸਾਰ ਪੇਸ਼ ਕੀਤੇ ਗਏ ਅਤੇ 200 ਤੋਂ ਵੱਧ ਖੋਜ ਪੇਪਰਾਂ ਨੂੰ ਸਪੋਕਸ ਇੰਡੈਕਸ ਅਤੇ
ਪੀਅਰ ਰੀਵਿਊਡ ਜਰਨਲਾ ਵਿੱਚ ਪ੍ਰਕਾਸ਼ਿਤ ਕਰਨ ਲਈ ਮਨਜ਼ੂਰੀ ਮਿਲੀ ਇਸ ਮੌਕੇ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਅਤੇ ਆਮ ਆਦਮੀ ਪਾਰਟੀ, ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
ਡਾ. ਜਸਪਾਲ ਸਿੰਘ ਸੰਧੂ, ਕੁੱਲਪਤੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਡਾ. ਮਨਪ੍ਰੀਤ ਸਿੰਘ ਮੰਨਾ, ਕੁੱਲਪਤੀ, ਚੰਡੀਗੜ੍ਹ ਯੂਨੀਵਰਸਿਟੀ, ਪੰਜਾਬ, ਡਾ. ਡੀ.ਡੀ. ਸ਼ਰਮਾ, ਪੂਰਵ ਕੁੱਲਪਤੀ, ਸਰਦਾਰ ਪਟੇਲ ਯੂਨੀਵਰਸਿਟੀ, ਮੰਡੀ, ਹਿਮਾਚਲ ਪ੍ਰਦੇਸ਼,
ਡਾ. ਦਲਵਿੰਦਰ ਕੌਰ ਢਿਲਲੋ, ਪ੍ਰੋਗਰਾਮ ਡਾਇਰੈਕਟਰ, ਸਕੂਲ ਆਫ ਐਜੂਕੇਸ਼ਨ, ਮਣੀਪਾਲ ਗਲੋਬਲ ਯੂਨੀਵਰਸਿਟੀ, ਮਲੇਸ਼ੀਆ,ਡਾ. ਗੁਰਨਾਮ ਸਿੰਘ, ਯੂਨੀਵਰਸਿਟੀ ਆਫ ਵਾਰਵਿਕ, ਯੂ.ਕੇ,
ਸਰਵਜੀਤ ਕੌਰ ਮਾਣੁਕੇ, ਵਿਧਾਇਕ, ਆਮ ਆਦਮੀ ਪਾਰਟੀ, ਪੰਜਾਬ,
ਸੀਟੀ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਵਿੱਚ ਵਾਈਸ ਚਾਂਸਲਰ ਡਾ. ਅਭਿਸੇਕ ਤ੍ਰਿਪਾਠੀ, ਪ੍ਰੋ-ਵਾਈਸ ਚਾਂਸਲਰ ਡਾ. ਨਿਤਿਨ ਟੰਡਨ, ਰਜਿਸਟਰਾਰ ਸ੍ਰੀ ਸੰਜੈ ਖੰਡੂਰੀ, ਡੀਨ ਇਕਾਡਮਿਕਸ ਡਾ. ਸਿਮਰਨਜੀਤ ਕੌਰ ਗਿਲ ਅਤੇ ਡਾਇਰੈਕਟਰ ਸਟੂਡੈਂਟ ਵੈਲਫੇਅਰ ਇੰਜੀ. ਦਵਿੰਦਰ ਸਿੰਘ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਸਨ।ਚਾਂਸਲਰ ਸਰਦਾਰ ਚਰਨਜੀਤ ਸਿੰਘ ਚੰਨੀ ਅਤੇ ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ ਨੇ ਸਤਤ ਵਿਕਾਸ ਅਤੇ ਸਿੱਖਿਆ ਦੀ ਭੂਮਿਕਾ ਨੂੰ ਰੇਖਾਂਕਿਤ ਕਰਦਿਆਂ ਇਸਨੂੰ ਭਵਿੱਖ ਲਈ ਮਹੱਤਵਪੂਰਨ ਦੱਸਿਆ।
