ਸ਼੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਆਯੋਜਿਤ.

 

ਲੁਧਿਆਣਾ 22 ਫਰਵਰੀ(ਰਾਕੇਸ਼ ਅਰੋੜਾ)  - ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ  ਦੀ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਸਾਹਿਬ ਵਿਖੇ ਸਾਕਾ ਸ਼੍ਰੀ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ  ਦੋ ਰੋਜ਼ਾ ਮਹਾਨ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਦੇ ਨਾਲ ਆਯੋਜਿਤ ਕੀਤਾ ਗਿਆ। ਜਿਸ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਹਰਵਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ, ਭਾਈ ਵਰਿੰਦਰ ਸਿੰਘ ਕੰਗ ਲੁਧਿਆਣੇ ਵਾਲੇ ਤੇ ਭਾਈ ਇੰਦਰਜੀਤ ਸਿੰਘ ਨਾਦਰ ਦੇ ਕੀਰਤਨੀ ਜੱਥਿਆਂ ਨੇ ਜਿੱਥੇ ਆਪਣੀਆਂ ਹਾਜ਼ਰੀਆਂ ਭਰਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀ ਨਿਹਾਲ ਕੀਤਾ ਉੱਥੇ ਮਹਾਨ ਗੁਰਮਤਿ ਸਮਾਗਮ ਅੰਦਰ ਇਕੱਤਰ ਹੋਈਆਂ ਸੰਗਤਾਂ ਦੇ ਨਾਲ  ਸਾਕਾ ਸ਼੍ਰੀ ਨਨਕਾਣਾ ਸਾਹਿਬ ਦੇ ਇਤਿਹਾਸ ਉਪਰ ਖੋਜ ਭਰਪੂਰ ਜਾਣਕਾਰੀ ਦੇਦਿਆ ਹੋਇਆ

ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਬਚਿੱਤਰ ਸਿੰਘ ਨੇ  ਨੇ ਕਿਹਾ ਕਿ ਗੁਰਦੁਆਰਾ ਸੁਧਾਰ ਲਹਿਰ ਦੀ ਆਰੰਭਤਾ ਦਾ ਮੁੱਢ ਬੰਨਣ ਵਾਲਾ ਉਕਤ ਸ਼ਹੀਦੀ ਸਾਕਾ ਸਾਨੂੰ  ਸਿੱਖੀ ਸਿੱਦਕ, ਸਬਰ,ਸਾਹਸ ਤੇ ਸ਼ਹਾਦਤ ਦੇ ਸਕੰਲਪ ਨਾਲ ਜੁੜਨ ਦੀ ਪ੍ਰੇਣਾ ਦੇਦਾ ਹੈ।ਉਨ੍ਹਾਂ ਨੇ ਕਿਹਾ ਕਿ ਸ਼੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਇੱਕ ਅਜਿਹਾ ਇਤਿਹਾਸਕ ਸਾਕਾ ਸੀ। ਜਿਸ ਨੇ ਸਮੁੱਚੇ ਪੰਥ ਨੂੰ ਕੌਮੀਅਤ ਦਾ ਪੈਗਾਮ ਦੇਦਿਆ ਹੋਇਆ ਗੁਰਦੁਆਰਾ ਪ੍ਰਬੰਧਾਂ ਵਿੱਚ ਗੁਰਮਤਿ ਮਰਯਾਦਾ ਦੀ ਇੱਕਸੁਰਤਾ ਦਾ ਮੁੱਢ ਬੰਨਿਆ। ਇਸ ਲਈ ਸਾਕੇ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਕੁਰਬਾਨੀ ਸਾਨੂੰ  ਸਿੱਖੀ ਅਣਖ,ਗੈਰਤ,ਪ੍ਰੰਪਰਾਵਾਂ ਤੇ ਸਿਧਾਂਤਾਂ ਦੀ ਰਾਖੀ ਕਰਨ ਦੀ ਪ੍ਰੇਣਾ ਦੇਦੀ ਹੈ। ਜਿਸ ਤੋ ਸਮੁੱਚੀ ਸਿੱਖ ਨੌਜਵਾਨ ਪੀੜ੍ਹੀ ਤੇ ਬੱਚਿਆਂ  ਨੂੰ ਸੇਧ ਲੈਣੀ ਚਾਹੀਦੀ ਹੈ।ਉਨ੍ਹਾਂ ਨੇ ਕਿਹਾ ਕਿ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਨੂੰ ਸਦੀਵੀ ਤੌਰ ਤੇ ਕਾਇਮ ਰੱਖਣ ਦੇ ਉਦੇਸ਼ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋ  ਸਥਾਪਤ ਕੀਤਾ ਗਿਆ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਅੱਜ ਵੀ  ਸਾਨੂੰ ਸ਼ਹੀਦਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਨਾਲ ਜੁੜਨ ਦਾ ਅਹਿਸਾਸ ਕਰਵਾਉਦਾ ਹੋਇਆ ਨਜ਼ਰ ਆਉਦਾ ਹੈ।ਗੁਰਮਤਿ ਸਮਾਗਮ ਅੰਦਰ  ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇਂਦਰਜੀਤ ਸਿੰਘ ਮੱਕੜ,ਗੁਰਦੁਆਰਾ ਪ੍ਰਬੰਧਕ ਕਮੇਟੀ ਦੇ  ਮੈਬਰ,ਮਹਿੰਦਰ ਸਿੰਘ ਡੰਗ,ਅਤੱਰ ਸਿੰਘ ਮਕੱੜ ਰਜਿੰਦਰ ਸਿੰਘ ਡੰਗ ,ਸੁਖਵਿੰਦਰ ਸਿੰਘ ਹੈਪੀ ਕੋਚਰ, ਬਲਬੀਰ ਸਿੰਘ ਭਾਟੀਆ , ਰਣਜੀਤ ਸਿੰਘ ਖਾਲਸਾ ,ਸੁਰਿੰਦਰਪਾਲ ਸਿੰਘ ਭੁਟੀਆਨੀ ,ਹਰਪਾਲ ਸਿੰਘ ਖਾਲਸਾ,ਹਰਮੀਤ ਸਿੰਘ ਡੰਗ,,ਭੁਪਿੰਦਰ ਸਿੰਘ ਜੁਨੇਜਾ, ਗੁਰਦੀਪ ਸਿੰਘ ਡੀਮਾਰਟੇ, ਨਰਿੰਦਰਪਾਲ ਸਿੰਘ ਕਥੂਰੀਆ,ਇੰਦਰਬੀਰ ਸਿੰਘ ਬੱਤਰਾ ,ਹਰਪਾਲ ਸਿੰਘ ਬੱਤਰਾ ,ਅਵਤਾਰ ਸਿੰਘ ਬੀ.ਕੇ, ਪਰਮਜੀਤ ਸਿੰਘ ਸੇਠੀ,,ਪ੍ਰੇਮ ਸਿੰਘ ਅਵਤਾਰ ਸਿੰਘ ਮਿੱਡਾ, ਮਨਮੋਹਨ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।