ਡਾ਼ ਅਮਨਪ੍ਰੀਤ ਸਿੰਘ ਸਾਹਿਤ ਸੇਵਾ ਚੌਥਾ ਯਾਦਗਾਰੀ ਸਮਾਗਮ - ਪੰਜ ਖੋਜਾਰਥੀਆਂ ਨੂੰ ਦਿੱਤੇ ਐਵਾਰਡ.

 

 

ਲੁਧਿਆਣਾ (ਵਾਸੂ ਜੇਤਲੀ)   - ਡਾ਼ ਅਮਨਪ੍ਰੀਤ ਸਿੰਘ ਯੰਗ ਸਿੱਖ ਸਕਾਲਰਸ ਵੈਲਫੇਅਰ ਸੁਸਾਇਟੀ (ਰਜਿ:) ਲੁਧਿਆਣਾ ਵਲੋਂ ਸਹਿਜ ਪਾਠ ਸੇਵਾ ਅਮ੍ਰਿਤਸਰ ਅਤੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਨਿੱਘੇ ਸਹਿਯੋਗ ਨਾਲ ਅਕਾਲ ਕਾਲਜ ਆਫ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਡਾ਼ ਅਮਨਪ੍ਰੀਤ ਸਿੰਘ ਸਾਹਿਤ ਸੇਵਾ ਚੌਥਾ ਯਾਦਗਾਰੀ ਸਮਾਗਮ ਕੀਤਾ ਗਿਆ। ਇਸ ਸਮੇਂ ਅਕਾਲ ਕਾਲਜ਼ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ ਜਸਵੰਤ ਸਿੰਘ ਹੋਰਾਂ  ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ 5 ਖੋਜਾਰਥੀਆਂ ਨੂੰ ਜੋ ਧਰਮ ਅਧਿਐਨ ਦੇ ਵੱਖ ਵੱਖ ਵਿਸ਼ਿਆਂ ਤੇ ਖੋਜ (ਪੀ ਐੱਚ ਡੀ) ਕਰ ਰਹੇ ਨੇ, ਨੂੰ ਆਪਣੇ ਕਰ ਕਮਲਾਂ ਨਾਲ ਡਾ਼ ਅਮਨਪ੍ਰੀਤ ਸਿੰਘ ਯੰਗ ਸਿੱਖ ਸਕਾਲਰ ਐਵਾਰਡ ਪ੍ਰਦਾਨ ਕੀਤੇ। 

 ਐਵਾਰਡ ਪ੍ਰਾਪਤ ਕਰਨ ਵਾਲਿਆਂ ਦੇ ਨਾਮ ਇਸ ਤਰ੍ਹਾਂ ਹਨ -: ਚੜ੍ਹਤ ਸਿੰਘ , ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ,   ਸੁਰਜੀਤ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ , ਬੀਬੀ ਹਰਪ੍ਰੀਤ ਕੌਰ ਤੇ ਬੀਬੀ ਸੰਦੀਪ ਕੌਰ  ਪੰਜਾਬੀ ਯੂਨੀਵਰਸਿਟੀ ਪਟਿਆਲਾ, ਪਰਮਵੀਰ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ। ਡਾ ਮਨਪ੍ਰੀਤ ਸਿੰਘ ਦਿੱਲੀ ਅਤੇ ਡਾ ਤਰਨਜੀਤ ਸਿੰਘ ਜਲੰਧਰ ਨੇ ਪੀ ਐਚ ਡੀ ਕਰਨ ਦੌਰਾਨ ਡਾ ਅਮਨਪ੍ਰੀਤ ਸਿੰਘ ਨਾਲ ਬਿਤਾਏ ਸੁਨਹਿਰੀ ਪਲਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਡਾ ਅਮਨਪ੍ਰੀਤ ਸਿੰਘ ਭਾਈ ਵੀਰ ਸਿੰਘ ਦੇ ਅਧੂਰੇ ਕਾਰਜਾਂ ਨੂੰ ਹੱਥ ਪਾਉਣਾ ਚਾਹੁੰਦੇ ਸਨ, ਪਰ ਵਾਹਿਗੁਰੂ ਨੂੰ ਕੁੱਝ ਹੋਰ ਮਨਜ਼ੂਰ ਸੀ। ਸ ਜਸਵੰਤ ਸਿੰਘ ਸਕੱਤਰ ਅਕਾਲ ਕੌਂਸਲ,  ਸ ਰਾਜਪਾਲ ਸਿੰਘ ਸਹਿਜ ਪਾਠ ਸੇਵਾ ਅਮ੍ਰਿਤਸਰ, ਪ੍ਰਿੰਸੀਪਲ ਰਾਜਵਿੰਦਰ ਸਿੰਘ ਗੁਰਮਤਿ ਕਾਲਜ ਮਸਤੂਆਣਾ ਸਾਹਿਬ, ਡਾ ਇਕਬਾਲ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਸ ਸੁਰਿੰਦਰਪਾਲ ਸਿੰਘ ਸਿਦਕੀ, ਸ ਸਚਿਨਜੀਤ ਸਿੰਘ ਅਬੋਹਰ, ਸ ਅਮਨਦੀਪ ਸਿੰਘ ਦਰਦੀ ਸਾਹਿਤਕਾਰ, ਸ ਹਰਵਿੰਦਰ ਸਿੰਘ ਸੁਸਾਇਟੀ ਆਫ ਗੁਰੂ ਨਾਨਕ ਸਟੱਡੀਜ਼ ਚੰਡੀਗੜ੍ਹ, ਸ ਰਾਜਵਿੰਦਰ ਸਿੰਘ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ, ਸ ਅਵਤਾਰ ਸਿੰਘ ਫਤਹਿਗੜ ਪੰਜਤੂਰ ਖੋਜਾਰਥੀ , ਸ ਗੁਰਿੰਦਰ ਸਿੰਘ ਧਨੀ ਅਮ੍ਰਿਤਸਰ ਨੇ ਐਵਾਰਡ ਪ੍ਰਾਪਤ ਕਰਤਾਵਾਂ ਨੂੰ ਵਧਾਈ ਦਿੰਦਿਆਂ, ਸੁਸਾਇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਸੁਸਾਇਟੀ ਦੇ ਪ੍ਰਧਾਨ ਸ ਸਤਨਾਮ ਸਿੰਘ ਸਲ੍ਹੋਪੁਰੀ ਜੋ ਗੁਰਪੁਰਵਾਸੀ ਡਾ਼ ਅਮਨਪ੍ਰੀਤ ਸਿੰਘ ਦੇ ਪਿਤਾ ਵੀ ਹਨ, ਨੇ ਸਟੇਜ ਦਾ ਸੰਚਾਲਨ ਕਰਦਿਆਂ ਡਾ਼ ਸਾਹਿਬ ਦੀਆਂ ਲਿਖਤਾਂ ਅਤੇ ਜੀਵਨ ਤੇ ਝਾਤ ਪਾਈ। ਉਨ੍ਹਾਂ ਦੱਸਿਆ ਕਿ ਡਾ਼ ਸਾਹਿਬ ਕਹਿੰਦੇ ਹੁੰਦੇ ਸੀ ਕਿ ਜੇ ਵਿਦਿਆਰਥੀ ਧਰਮ ਅਧਿਐਨ ਵਿੱਚ ਰੁਚੀ ਦਿਖਾਏਗਾ ਤਾਂ ਹੀ ਭਵਿੱਖ ਵਿੱਚ ਭਾਈ ਵੀਰ ਸਿੰਘ, ਡਾ਼ ਸਾਹਿਬ ਸਿੰਘ, ਭਾਈ ਕਾਨ੍ਹ ਸਿੰਘ ਨਾਭਾ ਵਰਗੇ ਵਿਦਵਾਨ ਪੈਦਾ ਹੋਣਗੇ। ਇਸੇ ਭਾਵਨਾ ਤਹਿਤ ਪ੍ਰੇਰਨਾ ਤੇ ਉਤਸ਼ਾਹ ਪੈਦਾ ਕਰਨ ਲਈ ਐਵਾਰਡ ਦੇਣ ਦਾ ਫੈਸਲਾ ਕੀਤਾ ਗਿਆ। ਇੰਜੀਨੀਅਰ ਹਰਜੋਤ ਸਿੰਘ, ਡਾ਼ ਅਮਨਪ੍ਰੀਤ ਸਿੰਘ ਦੀ ਪੰਜ ਸਾਲਾ ਬੇਟੀ ਬਿਸਮਨ ਕੌਰ, ਸੁਖਬੀਰ ਸਿੰਘ ਬਰਨਾਲਾ,  ਅਤੇ ਹੋਰ ਵਿਦਿਆਰਥੀ ਕਵੀਆਂ ਨੇ ਡਾ਼ ਅਮਨਪ੍ਰੀਤ ਸਿੰਘ ਦੀਆਂ ਲਿਖਤ ਕਵਿਤਾਵਾਂ ਸੁਣਾ ਕੇ ਨਿਹਾਲ ਕੀਤਾ। ਸ ਜਸਵੰਤ ਸਿੰਘ, ਅਮਨ ਦੀ ਮਾਂ ਕੰਵਲਜੀਤ ਕੌਰ ਤੇ ਸੁਸਾਇਟੀ ਮੈਂਬਰਾਂ ਨੇ  ਸਮੂਹ ਹਾਜਰ ਵਿਦਵਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਪ੍ਰੋ ਜਸਪ੍ਰੀਤ ਸਿੰਘ ਗੁਰਮਤਿ ਕਾਲਜ, ਸ ਦਵਿੰਦਰ ਸਿੰਘ ਅੰਮ੍ਰਿਤਸਰ, ਸ ਸ ਜਗਜੀਤ ਸਿੰਘ ਪਟਿਆਲਾ, ਇੰਜੀਨੀਅਰ ਹਰਜੋਤ ਸਿੰਘ ਤੇ ਸ ਰਤਨ ਸਿੰਘ ਮੋਗਾ ਨੇ ਖੋਜਾਰਥੀਆਂ ਦੇ ਸਾਈਟੇਸ਼ਨ ਪੜ੍ਹੀਆ। ਸਮੂਹ ਅਵਾਰਡੀਆਂ ਵਲੋਂ ਅਵਾਰਡੀ ਸ ਪਰਮਵੀਰ ਸਿੰਘ ਚੰਡੀਗੜ੍ਹ ਨੇ ਅਵਾਰਡ ਦੇਣ ਲਈ ਸੁਸਾਇਟੀ ਦਾ ਧੰਨਵਾਦ ਕੀਤਾ। ਭਾਈ ਅਮ੍ਰਿਤਪਾਲ ਸਿੰਘ ਪੱਖੋਕੇ ਨੇ ਆਏ ਪਤਵੰਤਿਆਂ/ਸਰੋਤਿਆਂ ਨੂੰ ਜੀ ਆਇਆਂ ਨੂੰ ਕਿਹਾ।ਸਮਾਗਮ ਦੀ ਆਰੰਭਤਾ ਗੁਰਮਤਿ ਕਾਲਜ ਮਸਤੂਆਣਾ ਦੇ ਵਿਦਿਆਰਥੀਆਂ ਨੇ ਇੰਦਰਪਾਲ ਸਿੰਘ ਦੀ ਅਗਵਾਈ ਵਿੱਚ ਸ਼ਬਦ ਗਾਇਨ ਕਰਕੇ ਕੀਤੀ।  ਸਮੂਹ ਹਾਜ਼ਰੀਨ ਨੂੰ ਸਨਮਾਨ ਪੱਤਰ (ਸਰਟੀਫਿਕੇਟ) ਤੇ ਧਾਰਮਿਕ ਪੁਸਤਕਾਂ ਦੇ ਸੈੱਟ ਭੇਂਟ ਕੀਤੇ ਗਏ। ਸਹਿਜ ਪਾਠ ਸੇਵਾ ਮਾਲਵਾ ਜੋਨ ਦੀ ਸਮੁੱਚੀ ਟੀਮ, ਅਕਾਲ ਕਾਲਜ ਕੌਂਸਲ ਦੇ ਸਮੂਹ ਕਾਲਜਾਂ ਦੇ ਪ੍ਰੋਫ਼ੈਸਰ ਤੇ ਵਿਦਿਆਰਥੀ ਤੇ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜਰ ਸਨ