36ਵੇਂ ਅੰਤਰਰਾਸ਼ਟਰੀ ਮਾਨਵ ਏਕਤਾ ਸੰਮੇਲਨ ਦੀ ਜ਼ਬਰਦਸਤ ਸਫਲਤਾ ਦੇ ਦੌਰਾਨ ਵਿਸ਼ਵ ਦੇ ਪ੍ਰਮੁੱਖ ਧਾਰਮਿਕ ਨੇਤਾਵਾਂ ਨੇ ਸ਼ਾਂਤੀ ਅਤੇ ਏਕਤਾ ਦੀ ਸੌਂਹ ਚੁੱਕੀ.
ਨਵੀਂ ਦਿੱਲੀ: ਸੰਤ ਦਰਸ਼ਨ ਸਿੰਘ ਜੀ ਧਾਮ ਬੁਰਾੜੀ, ਦਿੱਲੀ ਵਿਖੇ ਆਯੋਜਿਤ 36ਵੇਂ ਅੰਤਰਰਾਸ਼ਟਰੀ ਮਾਨਵ ਏਕਤਾ ਸੰਮੇਲਨ ਵਿੱਚ ਸੰਸਾਰ ਭਰ ਤੋਂ ਆਏ ਅਨੇਕ ਧਾਰਮਿਕ ਨੇਤਾਵਾਂ ਅਤੇ ਅੰਤਰਰਾਸ਼ਟਰੀ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਜੋ ਵਿਸ਼ਵ ਸ਼ਾਂਤੀ ਅਤੇ ਮਨੁੱਖੀ ਏਕਤਾ ਤੇ ਆਪਣੇ ਵਿਚਾਰਾਂ ਨੂੰ ਸਾਂਝਾ ਕਰਨ ਦੇ ਲਈ ਸੰਸਾਰ ਦੇ ਸਭ ਤੋਂ ਵੱਡੇ ਸਾਂਝੇ ਮੰਚ ਤੇ ਇਕੱਤਰ ਹੋਏ ਸਨ। ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੇ ਪ੍ਰਮੁੱਖ ਅਤੇ ਅੰਤਰਰਾਸ਼ਟਰੀ ਮਨੁੱਖੀ ਏਕਤਾ ਸੰਮੇਲਨ ਦੇ ਪ੍ਰਧਾਨ, ਪਰਮ ਪੂਜਨੀਕ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਦੀ ਅਗਵਾਈ ਵਿੱਚ 22 - 23 ਫਰਵਰੀ ਨੂੰ 36ਵੇਂ ਅੰਤਰਰਾਸ਼ਟਰੀ ਮਨੁੱਖੀ ਏਕਤਾ ਸੰਮੇਲਨ ਦੇ ਦੌਰਾਨ ਪ੍ਰਭੂ ਪ੍ਰੇਮ ਅਤੇ ਮਨੁੱਖੀ ਏਕਤਾ ਦੇ ਵਿਸ਼ੇ ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਹ ਸੰਮੇਲਨ ਵਿਸ਼ਵ ਧਰਮ ਸੰਘ ਅਤੇ ਮਨੁੱਖੀ ਏਕਤਾ ਸੰਮੇਲਨ ਦੇ ਮੋਢੀ ਪ੍ਰਧਾਨ, ਪਰਮ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਦੇ 131ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਆਯੋਜਿਤ ਕੀਤਾ ਗਿਆ ਸੀ ਜਿਨਾਂ ਨੇ ਫਰਵਰੀ 1974 ਵਿੱਚ ਪਹਿਲਾ ਮਨੁੱਖੀ ਏਕਤਾ ਸੰਮੇਲਨ ਆਯੋਜਿਤ ਕੀਤਾ ਸੀ। ਇਸ ਮੌਕੇ ਦੇ ਮਹੱਤਵ ਨੂੰ ਅਤੇ ਹੋਰ ਵਧਾਉਂਦੇ ਹੋਏ ਇਸ ਪ੍ਰੋਗਰਾਮ ਵਿੱਚ ਸੰਤ ਦਰਸ਼ਨ ਸਿੰਘ ਜੀ ਧਾਮ ਦੇ ਉਦਘਾਟਨ ਦੇ 25 ਸਾਲ ਵੀ ਮਨਾਏ ਗਏ ਜੋ ਕਿ ਦਿਆਲਪੁਰਸ਼ ਸੰਤ ਦਰਸ਼ਨ ਸਿੰਘ ਜੀ ਮਹਾਰਾਜ ਦੇ ਸਨਮਾਨ ਵਿੱਚ ਸਥਾਪਿਤ ਰੂਹਾਨੀਅਤ ਨਾਲ ਭਰਪੂਰ ਇੱਕ ਅਧਿਆਤਮਿਕ ਸਥਾਨ ਹੈ। 25 ਸਾਲ ਤੋਂ ਇਹ ਸਥਾਨ ਦੁਨੀਆਂ ਭਰ ਦੇ ਸਾਧਕਾਂ ਲਈ ਸ਼ਾਂਤੀ ਧਿਆਨ ਅਤੇ ਅਧਿਆਤਮਿਕ ਵਿਕਾਸ ਦਾ ਪ੍ਰਤੀਕ ਰਿਹਾ ਹੈ। ਭਾਰਤ ਅਤੇ ਵਿਦੇਸ਼ਾਂ ਤੋਂ ਆਏ ਵਿਸ਼ਾਲ ਜਨ ਸਮੂਹ ਨੂੰ ਸੰਬੋਧਿਤ ਕਰਦੇ ਹੋਏ ਪਰਮ ਪੂਜਨੀਕ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਨੇ ਪਿਆਰ, ਏਕਤਾ ਅਤੇ ਗਿਆਨ ਦੇ ਸਿਧਾਂਤਾਂ ਦੇ ਅਨੁਸਾਰ ਜੀਵਨ ਜੀਣ ਦੇ ਮਹੱਤਵ ਤੇ ਬਲ ਦਿੱਤਾ।
ਪਰਮ ਪੂਜਨੀਕ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਨੇ ਉਦਘਾਟਨ ਮੌਕੇ ਤੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਪਰਮ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਨੇ ਸਾਨੂੰ ਖੁਦ ਨੂੰ ਜਾਣਨ ਅਤੇ ਆਤਮ ਗਿਆਨ ਅਤੇ ਪ੍ਰਭੂ ਪ੍ਰਾਪਤੀ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ। ਉਹਨਾਂ ਦਾ ਵਿਸ਼ਵ ਵਿਆਪੀ ਸੰਦੇਸ਼ ਇੱਕ ਬਣੋ, ਨੇਕ ਬਣੋ, ਇੱਕ ਰਹੋ ਜੀਵਨ ਦੇ ਸੱਚੇ ਸਾਰ ਨੂੰ ਦਰਸਾਉਂਦਾ ਹੈ ਅਤੇ ਸਾਨੂੰ ਉਹਨਾਂ ਦੇ ਪ੍ਰਕਾਸ਼ ਪੁਰਬ ਦੇ ਸਨਮਾਨ ਵਿੱਚ ਇਸ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ। ਉਹਨਾਂ ਨੇ ਸਾਨੂੰ ਸਮਝਾਇਆ ਕਿ ਧਰਮ ਅਤੇ ਰੰਗ ਦੇ ਬਾਹਰੀ ਮਤ-ਭੇਦਾਂ ਦੇ ਬਾਵਜੂਦ ਅਸੀਂ ਸਭ ਪਰਮਾਤਮਾ ਦੇ ਰੂਹਾਨੀ ਪਿਆਰ ਦੇ ਰੇਸ਼ਮੀ ਧਾਗੇ ਵਿੱਚ ਬੰਨੇ ਹੋਏ ਹਾਂ। ਆਤਮਾ ਦੇ ਰੂਪ ਵਿੱਚ ਅਸੀਂ ਪਿਤਾ ਪਰਮੇਸ਼ਰ ਦੀ ਅੰਸ਼ ਹਾਂ ਪਰ ਇਸ ਦੁਨੀਆਂ ਦੇ ਆਕਰਸ਼ਣ ਅਕਸਰ ਸਾਨੂੰ ਇਸ ਸੱਚਾਈ ਤੋਂ ਅਣਜਾਣ ਰੱਖਦੇ ਹਨ। ਧਿਆਨ ਅਭਿਆਸ ਦੇ ਰਾਹੀਂ ਅਸੀਂ ਆਪਣੀ ਏਕਤਾ ਦੇ ਪ੍ਰਤੀ ਜਾਗਰੂਕ ਹੁੰਦੇ ਹਾਂ ਅਤੇ ਪਰਮਾਤਮਾ ਦੀ ਦਿਵ ਸੱਤਾ ਨੂੰ ਆਪਣੇ ਅੰਦਰ ਅਨੁਭਵ ਕਰਦੇ ਹਾਂ। ਉਹ ਅਕਸਰ ਕਿਹਾ ਕਰਦੇ ਸਨ ਕਿ ਸਾਨੂੰ ਪ੍ਰਭੂ ਪ੍ਰਾਪਤੀ ਦੇ ਆਪਣੇ ਜੀਵਨ ਦੇ ਸਰਵਉੱਚ ਉਦੇਸ਼ ਨੂੰ ਪੂਰਾ ਕਰਨ ਦੇ ਲਈ ਹਰ ਰੋਜ਼ ਧਿਆਨ ਅਭਿਆਸ ਕਰਨਾ ਚਾਹੀਦਾ ਹੈ। ਪਰਮ ਪੂਜਨੀਕ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਨੇ ਮੌਜੂਦ ਸਾਰੇ ਭਰਾਵਾਂ ਭੈਣਾਂ ਨੂੰ ਦੋਵਾਂ ਸਮਾਰੋਹਾਂ ਦੀ ਵਧਾਈ ਦਿੱਤੀ ਅਤੇ ਇਹਨਾਂ ਸੰਤਾਂ ਦੇ ਦੁਆਰਾ ਦਿਖਾਏ ਗਏ ਮਾਰਗ ਤੇ ਚੱਲਣ ਦੇ ਲਈ ਉਤਸ਼ਾਹਿਤ ਕੀਤਾ। ਸੰਤ ਰਜਿੰਦਰ ਸਿੰਘ ਜੀ ਮਹਾਰਾਜ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਪਰਮ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਨੇ ਆਪਣਾ ਜੀਵਨ ਲੱਖਾਂ ਲੋਕਾਂ ਨੂੰ ਪ੍ਰਭੂ ਪ੍ਰਾਪਤੀ ਦੇ ਰਸਤੇ ਤੇ ਮਾਰਗਦਰਸ਼ਨ ਕਰਨ ਦੇ ਲਈ ਸਮਰਪਿਤ ਕਰ ਦਿੱਤਾ। ਉਹ ਪਰਮਾਤਮਾ ਦੇ ਪ੍ਰਕਾਸ਼ ਦੀ ਕਿਰਨ ਸਨ। ਉਹਨਾਂ ਨੇ ਸਾਡੀ ਆਤਮਾ ਦੇ ਅੰਧਕਾਰ ਨੂੰ ਆਪਣੇ ਗਿਆਨ ਨਾਲ ਦੂਰ ਕਰ ਕੇ ਸਾਡੇ ਜੀਵਨ ਨੂੰ ਪ੍ਰਕਾਸ਼ਿਤ ਕੀਤਾ। ਪਿਤਾ ਪਰਮੇਸ਼ਰ ਅਜਿਹੇ ਸੰਤਾਂ ਮਹਾਤਮਾਵਾਂ ਨੂੰ ਮਾਨਵਤਾ ਦੇ ਉਧਾਰ ਦੇ ਲਈ ਇਸ ਧਰਤੀ ਤੇ ਭੇਜਦੇ ਹਨ। ਉਹਨਾਂ ਨੇ ਸਾਡੇ ਅੰਦਰ ਪਰਮਾਤਮਾ ਦੇ ਰੂਹਾਨੀ ਪਿਆਰ ਨੂੰ ਜਾਗਰਿਤ ਕਰਕੇ ਸਾਡੇ ਜੀਵਨ ਨੂੰ ਪਰਮਨੰਦ ਨਾਲ ਭਰ ਦਿੱਤਾ। ਜਿਵੇਂ ਕਿ ਅਸੀਂ ਸੰਤ ਦਰਸ਼ਨ ਸਿੰਘ ਜੀ ਧਾਮ ਦੇ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਾਂ ਤਾਂ ਇਸ ਮੌਕੇ ਤੇ ਮੈਂ ਇਹਨਾਂ ਦੋਹਾਂ ਮਹਾਨ ਸੰਤਾਂ ਦੀ ਯਾਦ ਵਿੱਚ ਇੱਥੇ ਆਯੋਜਿਤ ਹੋਣ ਵਾਲੇ ਸੰਮੇਲਨਾਂ ਦੇ ਲਈ ਬਹੁਤ ਖੁਸ਼ ਹਾਂ। ਸਾਡਾ ਉਦੇਸ਼ ਇਸ ਨੂੰ ਹੋਰ ਵੀ ਸੁੰਦਰ ਬਣਾਉਣਾ ਹੈ ਕਿਉਂਕਿ ਇਹ ਮਨੁੱਖ ਜਾਤੀ ਦੀ ਸੇਵਾ ਕਰਨ, ਧਿਆਨ ਅਭਿਆਸ ਕਰਨ ਅਤੇ ਅਧਿਆਤਮਿਕ ਰੂਪ ਨਾਲ ਵਿਕਸਿਤ ਹੋਣ ਦੇ ਲਈ ਇੱਕ ਪਵਿੱਤਰ ਸਥਾਨ ਹੈ। ਇਸ ਸੰਮੇਲਨ ਦੇ ਦੌਰਾਨ 22 ਫਰਵਰੀ ਨੂੰ ਧਿਆਨ, ਸ਼ਾਂਤੀ ਅਤੇ ਏਕਤਾ ਦਾ ਮਾਰਗ ਅਤੇ 23 ਫਰਵਰੀ ਨੂੰ ਕਿਰਪਾਲ ਰੱਬੀ ਪਿਆਰ ਅਤੇ ਗਿਆਨ ਦੇ ਮਹਾਸਾਗਰ ਵਿਸ਼ਿਆਂ ਤੇ ਦੋ ਅਧਿਆਤਮਿਕ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ। ਦੋ ਦਿਨਾਂ ਤੱਕ ਚੱਲਣ ਵਾਲੇ 36ਵੀਂ ਅੰਤਰ-ਰਾਸ਼ਟਰੀ ਮਾਨਵ ਏਕਤਾ ਸੰਮੇਲਨ ਵਿੱਚ ਵਿਸ਼ਵ ਭਾਰਤ ਤੋਂ ਆਏ ਅਨੇਕ ਧਾਰਮਿਕ ਨੇਤਾਵਾਂ ਅਤੇ ਪ੍ਰਤੀਨਿਧੀਆਂ ਦੀਆਂ ਜਿਨਾਂ ਵਿੱਚ ਮਹਾਮੰਡਲੇਸ਼ਵਰ ਸੁਆਮੀ ਪ੍ਰੇਮਾ ਨੰਦ ਜੀ ਮਹਾਰਾਜ, ਨਿਜ਼ਾਮੁਦੀਨ ਔਲੀਆ ਦਰਗਾਹ ਤੋਂ ਸਈਅਦ ਫਰੀਦ ਅਹਿਮਦ ਨਿਜਾਮੀ, ਰਿਸ਼ੀਕੇਸ਼ ਤੋਂ ਆਏ ਮਹੰਤ ਸ੍ਰੀ ਰਵੀ ਪਰਪੰਨਾਚਾਰਿਆ ਜੀ ਮਹਾਰਾਜ, ਸ੍ਰੀ ਭੈਣੀ ਸਾਹਿਬ ਤੋਂ ਸੰਤ ਨਿਸ਼ਾਨ ਸਿੰਘ ਜੀ, ਫਾਦਰ ਬੈਂਟੋ ਰੋਡ੍ਰਿਗਸ, ਅਚਾਰੀਆ ਯੇਸ਼ੀ ਫੰਟਸੋਕ, ਕੇਂਦਰੀ ਮੰਤਰੀ ਸ਼੍ਰੀ ਹਰਸ਼ ਮਲਹੋਤਰਾ, ਅਚਾਰਿਆ ਸੁਆਮੀ ਦੇਵਿੰਦਰਾਨੰਦ ਗਿਰੀ ਜੀ ਮਹਾਰਾਜ, ਸ੍ਰੀ ਸ੍ਰੀ ਭਗਵਾਨ ਅਚਾਰਿਆ ਜੀ ਮਹਾਰਾਜ,ਰੱਬੀ ਐਜੀਕਲ ਸਾਕ ਮਾਲੇਕਰ, ਵਿਵੇਕ ਮੁਨੀ ਜੀ ਫਾਦਰ ਐਮ.ਡੀ. ਥਾਮਸ ਅਤੇ ਗੋਸਵਾਮੀ ਸੁਸ਼ੀਲ ਜੀ ਮਹਾਰਾਜ ਨੇ ਆਪਣੇ ਵਿਚਾਰ ਰੱਖੇ।
ਅੰਤਰਰਾਸ਼ਟਰੀ ਬੁਲਾਰਿਆਂ ਵਿੱਚ ਕੋਲੰਬੀਆ ਤੋਂ ਤਸ਼ਰੀਫ ਲਿਆਈ ਲੀਨਾ ਮਾਰਿਆ ਸਾਲਗਾਡੋ, ਘਾਨਾ ਤੋਂ ਪਧਾਰੇ ਰਾਫੇਲ ਯਾਉ ਮੇਨੂੰ, ਪੇਰੂ ਤੋਂ ਆਈ ਪਾਉਲਾ ਨਿਅਰਾ ਅਤੇ ਅਮਰੀਕਾ ਤੋਂ ਆਏ ਕਰਲੋਜ਼ ਲੋਜਾਨੋ ਸ਼ਾਮਿਲ ਹਨ।ਇਹਨਾਂ ਸਾਰੇ ਬੁਲਾਰਿਆਂ ਨੇ ਸੰਸਾਰ ਵਿੱਚ ਸ਼ਾਂਤੀ ਸਥਾਪਿਤ ਕਰਨ ਦੇ ਲਈ ਧਿਆਨ ਅਭਿਆਸ ਅਤੇ ਅਧਿਆਤਮਿਕਤਾ ਨੂੰ ਆਪਣੇ ਜੀਵਨ ਵਿੱਚ ਢਾਲਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਅਤੇ ਪਰਮ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਪਰਮ ਪੂਜਨੀਕ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਦੁਆਰਾ ਦੱਸੀ ਗਈ ਨਿਸ਼ਕਾਮ ਸੇਵਾ ਦੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ 36ਵੇਂ ਅੰਤਰਰਾਸ਼ਟਰੀ ਮਨੁੱਖੀ ਏਕਤਾ ਸੰਮੇਲਨ ਵਿੱਚ 40ਵੀਂ ਮੁਫਤ ਨੇਤਰ ਜਾਂਚ ਅਤੇ ਮੋਤੀਆ ਬਿੰਦ ਸਰਜਰੀ ਕੈਂਪ ਅਤੇ ਵਸਤਰ ਵੰਡ ਕੈਂਪ ਦਾ ਵੀ ਆਯੋਜਨ ਕੀਤਾ ਗਿਆ। ਇਸ ਤੋਂ ਇਲਾਵਾ ਇਸ ਮੌਕੇ ਤੇ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਨੇ ਦਿੱਲੀ ਵਿੱਚ ਕਈ ਐਨ.ਜੀ.ਓਸ. ਅਤੇ ਹਸਪਤਾਲਾਂ ਵਿੱਚ ਭੋਜਨ ਸਮੱਗਰੀ, ਫਲ ਅਤੇ ਦਵਾਈਆਂ ਵੀ ਵੰਡੀਆਂ। ਤਿੰਨ ਦਸ਼ਕਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਪਰਮ ਪੂਜਨੀਕ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਨੇ ਮਾਨਵ ਜੀਵਨ ਦੇ ਉਦੇਸ਼ ਦੀ ਤਲਾਸ਼ ਕਰਨ ਵਾਲਿਆਂ ਦੇ ਲਈ ਆਪਣਾ ਨਿੱਜੀ ਜੀਵਨ ਇੱਕ ਉਦਾਹਰਣ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਧਿਆਨ ਅਭਿਆਸ ਅਤੇ ਅਧਿਆਤਮਿਕਤਾ ਦੇ ਦੁਆਰਾ ਅੰਦਰੂਨੀ ਅਤੇ ਬਾਹਰੀ ਸ਼ਾਂਤੀ ਨੂੰ ਵਧਾਉਣ ਲਈ ਉਹਨਾਂ ਦੇ ਕੰਮਾਂ ਦੇ ਲਈ ਉਹਨਾਂ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਾਪਤ ਹੈ।
