*ਕਾਂਗਰਸ ਨੂੰ ਮਜ਼ਬੂਤ ਬਣਾਉਣ ਲਈ ਸੇਵਾ ਦਲ ਨੇ ਨਿਯੁਕਤੀ ਪੱਤਰ ਦਿੱਤੇ.

*ਕਾਂਗਰਸ ਸੇਵਾ ਦਲ ਦੀ ਅਹਿਮ ਭੂਮਿਕਾ ਨਾਲ ਕਾਂਗਰਸ 2027 ਪੰਜਾਬ 'ਚ ਬਹੁਮਤ ਨਾਲ ਸਰਕਾਰ ਬਣਾਏਗੀ - ਅਵਸਥੀ,ਚੀਮਾ*

 

ਲੁਧਿਆਣਾ (ਵਰਿੰਦਰ ਪ੍ਰਕਾਸ਼ ਭਾਂਬਰੀ)- ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਸੁਭਾਸ਼ ਭਾਰਗਵ ਨੇ ਆਲ ਇੰਡੀਆ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਲਾਲ ਜੀ ਦੇਸਾਈ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਅਸ਼ੀਸ਼ ਅਵਸਥੀ ਅਤੇ ਹਲਕਾ ਦੱਖਣੀ ਦੇ ਇੰਚਾਰਜ ਈਸ਼ਵਰਜੋਤ ਚੀਮਾ ਦੀ ਸਰਪ੍ਰਸਤੀ ਹੇਠ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਲੁਧਿਆਣਾ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।ਇਹਨਾਂ ਅਹੁਦੇਦਾਰਾਂ ਚ ਦਵਿੰਦਰ ਸਿੰਘ (ਸੈਕਟਰੀ ਕਾਂਗਰਸ ਸੇਵਾ ਦਲ ਲੁਧਿਆਣਾ), ਬਿੰਦਰ ਸਿੰਘ (ਸੈਕਟਰੀ ਕਾਂਗਰਸ ਸੇਵਾ ਦਲ ਲੁਧਿਆਣਾ),ਸੁਰਜੀਤ ਸਿੰਘ (ਜਨਰਲ ਸੈਕਟਰੀ ),ਕਮਲਜੀਤ (ਵਾਰਡ ਨੰਬਰ 35 ਇੰਚਾਰਜ ਕਾਂਗਰਸ ਸੇਵਾ ਦਲ),ਜਸਵੀਰ ਸਿੰਘ (ਮੁਹੱਲਾ ਇਚਾਰਜ ਸਾਹਿਬਜ਼ਾਦਾ ਫ਼ਤਿਹ ਸਿੰਘ ਨਗਰ ਕਾਂਗਰਸ ਸੇਵਾ ਦਲ),ਕੁਲਵਿੰਦਰ ਸਿੰਘ (ਸੈਕਟਰੀ ਕਾਂਗਰਸ ਸੇਵਾ ਦਲ ਲੁਧਿਆਣਾ),ਦਲਜੀਤ ਸਿੰਘ (ਸੈਕਟਰੀ ਕਾਂਗਰਸ ਸੇਵਾ ਦਲ ਲੁਧਿਆਣਾ), 

ਪਰਦੀਪ ਸਿੰਘ (ਸੈਕਟਰੀ ਕਾਂਗਰਸ ਸੇਵਾ ਦਲ ਲੁਧਿਆਣਾ), ਅਮਰਜੀਤ ਸਿੰਘ (ਸਹਿ ਪ੍ਰਭਾਰੀ ਦੱਖਣੀ ਕਾਂਗਰਸ ਸੇਵਾ ਦਲ),ਗੁਰਜੀਤ ਸਿੰਘ (ਸੈਕਟਰੀ ਕਾਂਗਰਸ ਸੇਵਾ ਦਲ ਲੁਧਿਆਣਾ), ਗੁਰਦੀਪ ਸਿੰਘ (ਪ੍ਰਭਾਰੀ ਮੁਹੱਲਾ ਮੋਤੀ ਨਗਰ ਕਾਂਗਰਸ ਸੇਵਾ ਦਲ),ਵਾਸਦੇਵ ਸ਼ਰਮਾ (ਸੈਕਟਰੀ ਕਾਂਗਰਸ ਸੇਵਾ ਦਲ ਲੁਧਿਆਣਾ), ਹਰਵਿੰਦਰ ਸਿੰਘ (ਜਨਰਲ ਸੈਕਟਰੀ ਕਾਂਗਰਸ ਸੇਵਾ ਦਲ ਲੁਧਿਆਣਾ) ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਜ਼ਿਲ੍ਹਾ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਅਸ਼ੀਸ਼ ਅਵਸਥੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸੇਵਾ ਦਲ ਦੇ ਵਰਕਰਾਂ ਦੀ ਮਿਹਨਤ ਸਦਕਾ 2027 ਚ ਪੰਜਾਬ ਚ ਮਜ਼ਬੂਤੀ ਨਾਲ ਕਾਂਗਰਸ ਦੀ ਸਰਕਾਰ ਬਣੇਗੀ।