ਜਥੇਦਾਰ ਨਿਮਾਣਾ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਲਈ ਬੱਸਾਂ ਨੂੰ ਕੀਤਾ ਰਵਾਨਾ.

 

    ਲੁਧਿਆਣਾ 3 ਮਾਰਚ (ਰਾਕੇਸ਼ ਅਰੋੜਾ) - ਅਜੋਕੇ ਸਮੇਂ ਵਿਚ ਅਤ ਦੀ ਮਹਿੰਗਾਈ ਦੌਰਾਨ ਅੱਜ ਦੀ ਪੀੜ੍ਹੀ ਆਪਣੇ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਵਾਉਣ ਲਈ ਸਮਾਂ ਨਹੀਂ ਕੱਢ ਪਾ ਰਹੇ ਉਥੇ ਗੁਰੂ ਕੀ ਲਾਡਲੀ ਫੌਜ ਸੇਵਾ ਸੁਸਾਇਟੀ ਦੇ ਮੁੱਖ ਪ੍ਰਬੰਧਕ ਰਜਿੰਦਰ ਸਿੰਘ ਰਾਜਾ, ਪਰਮਜੀਤ ਸਿੰਘ ਬੱਬੂ ਅਤੇ ਸਾਥੀਆਂ ਵਲੋਂ ਹਰ ਮਹੀਨੇ ਵਿਚ ਦੋ ਵਾਰ ਸੰਗਤਾਂ ਤੋਂ ਨਾ ਮਾਤਰ ਕਿਰਾਇਆ ਲੈ ਕੇ ਗੁਰ ਇਤਿਹਾਸਕ ਸਥਾਨਾਂ ਦੇ ਦਰਸ਼ਨ ਅਤੇ ਇਤਿਹਾਸ ਤੋਂ ਜਾਣੂ ਕਰਵਾਕੇ ਅਪਣਾ ਅਤੇ ਸੰਗਤਾਂ ਦਾ ਜੀਵਨ ਸਫਲ ਕਰ ਰਹੇ ਹਨ ਇਨ੍ਹਾ ਸ਼ਬਦਾ ਦਾ ਪ੍ਰਗਟਾਵਾ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਅਤੇ ਕੌਮੀ ਪ੍ਰਧਾਨ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਨੇ ਸਥਾਨਕ ਗੁਰਦੂਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਫੀਲਡ ਗੰਜ ਲੁਧਿਆਣਾ ਵਿਖੇ ਕੀਤਾ। ਇਸ ਮੌਕੇ ਤੇ ਗੁਰੂ ਕੀ ਲਾਡਲੀ ਫੌਜ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਰਾਜਾ, ਪਰਮਜੀਤ ਸਿੰਘ ਬੱਬੂ ਦੀ ਅਗਵਾਈ ਹੇਠ ਗੁਰਦੂਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ, ਗੁਰਦੂਆਰਾ ਪਰਿਵਾਰ ਵਿਛੋੜਾ 

ਸਾਹਿਬ,ਗੁਰਦੂਆਰਾ ਗੁਰੂ ਕਾ ਲਾਹੌਰ ਸਾਹਿਬ, ਗੁਰਦੂਆਰਾ ਸੇਹਰਾ ਸਾਹਿਬ, ਗੁਰਦੂਆਰਾ ਕਤਲ ਗੜ੍ਹ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਲਈ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਜੈਕਾਰਿਆਂ ਦੀ ਗੂੰਜ ਵਿੱਚ ਬਸਾਂ ਨੂੰ ਰਵਾਨਾ ਕੀਤਾ। ਇਸ ਮੌਕੇ ਤੇ ਗੁਰਵਿੰਦਰ ਸਿੰਘ ਗੋਲਡੀ ਸੋਹਲ, ਬਲਦੇਵ ਸਿੰਘ ਸੰਧੂ,ਹਰਬੰਸ ਸਿੰਘ ਫੋਜੀ, ਜੀਵਨ ਸਿੰਘ ਅਤੇ ਗੁਰੂ ਕੀ ਲਾਡਲੀ ਫੋਜੀ ਸੇਵਾ ਸੁਸਾਇਟੀ ਦੇ ਸਮੂਹ ਮੈਂਬਰ ਹਾਜ਼ਰ ਸਨ