21ਵੇ ਅੰਮ੍ਰਿਤ ਸਾਗਰ ਸ਼ੁਕਰਾਨਾ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ- ਬਲਬੀਰ ਸਿੰਘ ਭਾਟੀਆ.
ਪੰਥ ਦੇ ਪ੍ਰਸਿੱਧ ਕੀਰਤਨੀ ਜੱਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਕਰਨਗੇ ਨਿਹਾਲ
ਲੁਧਿਆਣਾ, 5 ਮਾਰਚ (ਰਾਕੇਸ਼ ਅਰੋੜਾ) - ਅੰਮ੍ਰਿਤ ਸਾਗਰ ਪ੍ਰੀਵਾਰ ਵੱਲੋ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਮਿਤੀ 7 ਤੇ 8 ਮਾਰਚ 2025 ਨੂੰ (ਦਿਨ ਸ਼ੁਕਰਵਾਰ ਤੇ ਸ਼ਨੀਵਾਰ, ਸ਼ਾਮ 6.30 ਤੋ 11 ਵੱਜ ਤੱਕ) ਵਿਸ਼ੇਸ਼ ਤੌਰ ਤੇ ਆਯੋਜਿਤ ਕੀਤੇ ਜਾ ਰਹੇ ਦੋ ਰੋਜ਼ਾ 21ਵੇਂ ਅੰਮ੍ਰਿਤ ਸਾਗਰ ਸ਼ੁਕਰਾਨਾ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੰਮ੍ਰਿਤ ਸਾਗਰ ਕੰਪਨੀ ਦੇ ਪ੍ਰਮੁੱਖ ਸ.ਬਲਬੀਰ ਸਿੰਘ ਭਾਟੀਆ ਤੇ ਸ.
ਕਰਨਪ੍ਰੀਤ ਸਿੰਘ ਭਾਟੀਆ ਨੇ ਸਾਂਝੇ ਰੂਪ ਵਿੱਚ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆ ਕੀਤਾ।ਸ.ਬਲਬੀਰ ਸਿੰਘ ਭਾਟੀਆ ਨੇ ਜਾਣਕਾਰੀ ਦੇਦਿਆ ਹੋਇਆ ਕਿਹਾ ਕਿ ਦੋ ਰੋਜ਼ਾ 21ਵੇਂ ਅੰਮ੍ਰਿਤ ਸਾਗਰ ਸ਼ੁਕਰਾਨਾ ਸਮਾਗਮ ਅੰਦਰ, ਤਖਤਾਂ ਦੇ ਸਿੰਘ ਸਾਹਿਬਾਨ,ਸੰਤ ਮਹਾਪੁਰਸ਼,ਪੰਥ ਦੀਆਂ ਸਤਿਕਾਰਤ ਸ਼ਖਸ਼ੀਅਤਾਂ ਵਿਸ਼ੇਸ਼ ਤੌਰ ਤੇ ਆਪਣੀਆਂ ਹਾਜ਼ਰੀਆਂ ਭਰਨਗੀਆਂ,ਉੱਥੇ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਅਨੰਤਬੀਰ ਸਿੰਘ ਜੀ(ਐਲ.ਏ ਵਾਲੇ), ਭਾਈ ਮਨਪ੍ਰੀਤ ਸਿੰਘ ਕਨਪੁਰੀ , ਭਾਈ ਗੁਰਸ਼ਰਨ ਸਿੰਘ ਜੀ ਲੁਧਿਆਣੇ ਵਾਲੇ,ਉਸਤਾਦ ਸੁਖਵੰਤ ਸਿੰਘ ਜੀ ਜਵੱਦੀ ਵਾਲੇ, ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ,ਭਾਈ ਜਸਕਰਨ ਸਿੰਘ ਪਟਿਆਲੇ ਵਾਲੇ, , ਭਾਈ ਧਰਮਿੰਦਰ ਸਿੰਘ ਪਵਾਰ ,ਬੀਬੀ ਰਵਿੰਦਰ ਕੌਰ ਪਟਿਆਲੇ ਵਾਲੇ ਅਤੇ ਬਾਬਾ ਕੁੰਦਨ ਸਿੰਘ ਭਲਾਈ ਟਰੱਸਟ ਲੁਧਿਆਣੇ ਵਾਲਿਆਂ ਦੇ ਕੀਰਤਨੀ ਜੱਥੇ ਸੰਗਤਾਂ ਗੁਰੂ ਜਸ ਰਾਹੀਂ ਨਿਹਾਲ ਕਰਨਗੇ।ਸ.ਭਾਟੀਆ ਨੇ ਦੱਸਿਆ ਕਿ ਦੋ ਰੋਜ਼ਾ 21ਵੇਂ ਅੰਮ੍ਰਿਤ ਸਾਗਰ ਸ਼ੁਕਰਾਨਾ ਸਮਾਗਮ ਦਾ ਸਮੁੱਚਾ ਲਾਇਵ ਪ੍ਰਸਾਰਨ ਫਾਸਟਵੇਅ ਚੈਨਲ ਤੇ ਅੰਮ੍ਰਿਤ ਸਾਗਰ ਯੂ ਟਿਊਬ ਚੈਨਲ ਉਪਰ ਹੋਵੇਗਾ।ਇਸ ਦੌਰਾਨ ਸ.ਬਲਬੀਰ ਸਿੰਘ ਭਾਟੀਆ ਤੇ ਕਰਨਪ੍ਰੀਤ ਸਿੰਘ ਭਾਟੀਆ ਨੇ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ,ਸਮੂਹ ਧਾਰਮਿਕ ਸੁਸਾਇਟੀਆਂ ਦੇ ਮੈਬਰਾਂ ਤੇ ਇਸਤਰੀ ਸਤਿਸੰਗ ਸਾਭਾਵਾਂ ਦੀਆਂ ਬੀਬੀਆਂ ਨੂੰ ਜ਼ੋਰਦਾਰ ਬੇਨਤੀ ਕੀਤੀ ਕੀ ਉਹ ਅੰਮ੍ਰਿਤ ਸਾਗਰ ਸ਼ੁਕਰਨਾ ਸਮਾਗਮ ਵਿੱਚ ਵੱਧ ਤੋ ਵੱਧ ਆਪਣੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਲਾਹਾ ਪ੍ਰਾਪਤ ਕਰਨ।
