ਗੁਰੂ ਨਾਨਕ ਇੰਜ: ਕਾਲਜ ਦੇ ਜਮਾਤੀਆਂ ਦਾ 40 ਸਾਲ ਬਾਦ ਮਿਲਣੀ ਸਮਾਗਮ ਕੀਤਾ ਗਿਆ.
ਲੁਧਿਆਣਾ (ਵਾਸੂ ਜੇਤਲੀ) - ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ 1982 ‘ਚ ਪਾਸ ਹੋਏ ਜਮਾਤੀਆਂ ਦਾ ਯਾਦਗਾਰੀ ਸਮਾਗਮ, ਸ਼ਹਿਰ ਦੇ ਇੱਕ ਵਧੀਆ ਰਿਜ਼ੋਰਟ ਚ ਸਫਲਤਾਪੂਰਵਕ ਕੀਤਾ ਗਿਆ । ਇਸ ਵਿੱਚ ਪੰਜਾਬ ਅਤੇ ਬਾਹਰਲੇ ਦੇਸ਼ਾਂ ਦੇ ਇੰਜੀਨੀਅਰ ਦੋਸਤਾਂ ਨੇ ਸ਼ਿਰਕਤ ਕੀਤੀ ਜੋ ਕਿ ਆਪੋ ਆਪਣੇ ਖੇਤਰਾਂ ਚ ਬੁਲੰਦੀਆਂ ਨੂੰ ਛੂਹ ਕੇ, ਸੇਵਾ ਮੁਕਤ ਹੋ ਕੇ, ਵਡੇਰੀ ਉਮਰ ਚ ਦਾਖਲ ਹੋ ਕੇ ਸੇਵਾ ਮੁਕਤ ਜੀਵਨ ਦਾ ਅਨੰਦ ਮਾਣ ਰਹੇ ਹਨ । ਇਸ ਮਿਲਣੀ ਵਿੱਚ ਕਈ ਦੋਸਤ, ਤਕਰੀਬਨ 40 ਸਾਲ ਬਾਦ ਮਿੱਲੇ, ਆਪਸੀ ਪੁਰਾਣੀਆਂ ਕਾਲਜ ਵੇਲੇ ਦੀਆਂ ਯਾਦਗਾਰਾਂ ਤੇ ਮੌਜੂਦਾ ਸਮੇਂ ਤੱਕ ਦੀਆਂ ਕੀਤੀਆਂ ਗਈਆਂ ਉਪਲੱਬਧੀਆਂ ਸਾਂਝੀਆਂ ਕੀਤੀਆਂ ਗਈਆਂ, ਉਪਰੰਤ ਵਧੀਆ ਦੁਪਹਿਰ ਦਾ ਖਾਣਾ ਖਾਣ ਉਪਰੰਤ ਮਨੋਰੰਜਕ ਪ੍ਰੋਗਰਾਮ ਕਰਦੇ ਹੋਏ ਬਹੁਤ ਖੁਸ਼ੀਆਂ ਦਾ ਪ੍ਰਗਟਾਵਾ ਕੀਤਾ ਗਿਆ । ਮਿਲਣੀ ਦੀ ਸਮਾਪਤੀ ਤੇ ਇਹ ਇਰਾਦਾ ਕਰਦੇ ਹੋਏ ਵਿਦਾਇਗੀ ਲਈ ਗਈ ਕਿ ਭਵਿੱਖ ਵਿੱਚ ਇਹੋ ਜਿਹੇ ਹੋਰ ਪ੍ਰੋਗਰਾਮ ਉਲੀਕੇ ਜਾਇਆ ਕਰਨਗੇ ਤਾਂ ਕਿ ਵਡੇਰੀ ਉਮਰ ਵਿੱਚ ਖੁਸ਼ੀਆਂ ਦਾ ਵਾਧਾ ਕਰਦੇ ਹੋਏ, ਰਹਿੰਦਾ ਜੀਵਨ, ਅਨੰਦ ਪੂਰਵਕ ਤਰੀਕੇ ਨਾਲ ਬਿਤਾਇਆ ਜਾ ਸਕੇ ।
