ਬੇਬੇ ਨਾਨਕੀ ਭਲਾਈ ਟਰੱਸਟ ਦੀ ਐਨ.ਜੀ.ਓ .
ਨਗਰ ਨਿਗਮ ਮੇਅਰ ਪ੍ਰਿੰ. ਇੰਦਰਜੀਤ ਕੌਰ ਸਮੇਤ ਵਿਧਾਇਕ ਸਿੱਧੂ ਨੇ ਭਰੀ ਹਾਜ਼ਰੀਨ*
ਲੁਧਿਆਣਾ, 8 ਮਾਰਚ (ਵਾਸੂ ਜੇਤਲੀ)- ਲੁਧਿਆਣਾ ਦੇ ਸਥਾਨਕ ਸਰਕਟ ਹਾਊਸ ਵਿਖੇ ਬੇਬੇ ਨਾਨਕੀ ਭਲਾਈ ਟਰੱਸਟ ਦੀ ਐਨ.ਜੀ.�" 'ਏਕ ਨਈ ਉੜਾਨ' ਵੱਲੋਂ ਅੰਤਰਾਸ਼ਟਰੀ ਮਹਿਲਾ ਦਿਵਸ ਮੌਕੇ 'ਤੇ ਇੱਕ ਸਮਾਗਮ ਪ੍ਰਧਾਨ ਪ੍ਰਿੰਸੀਪਲ ਇੰਦਰਜੀਤ ਕੌਰ �"ਬਰਾਏ, ਚੇਅਰਪਰਸਨ ਸਵਰਨ ਕੌਰ ਸੱਗੂ ਅਤੇ ਜਨਰਲ ਸੈਕਟਰੀ ਸੋਨੀਆ ਅਲੱਗ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਸਮਾਗਮ ਵਿਚ ਸ਼ਹਿਰ ਦੀਆਂ ਨਾਮਵਰ ਸ਼ਖਸ਼ੀਅਤਾਂ ਸਮੇਤ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਨਗਰ ਨਿਗਮ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਬੇਸ਼ਕ ਅੱਜ ਦੇ ਸਮੇਂ �"ਰਤਾਂ ਨੂੰ ਮਰਦ ਦੇ ਬਰਾਬਰ ਦੇ ਹੱਕ ਮਿਲੇ ਹਨ ਪਰ ਫੇਰ ਵੀ ਅੱਜਕਲ ਬਹੁਤ ਘਟੀਆ ਸੋਚ ਰੱਖਣ ਵਾਲੇ ਲੋਕ �"ਰਤ ਨੂੰ ਪੈਰ ਦੀ ਜੁੱਤੀ ਸਮਝਦੇ ਹਨ ਜੋ ਗਲਤ ਗੱਲ ਹੈ। ਉਨ੍ਹਾਂ ਕਿਹਾ ਕਿ ਹੁਣ ਮਰਦ ਸਮਾਜ ਨੂੰ ਇਸ ਸਮਝ ਲੈਣਾ ਚਾਹੀਦਾ ਕਿ �"ਰਤ ਕਿਸੇ ਵੀ ਪੱਖ ਤੋਂ ਮਰਦਾਂ ਤੋਂ ਘੱਟ ਨਹੀਂ ਹੈ। ਜੇਕਰ ਗੱਲ ਕੀਤੀ ਜਾਵੇ ਆਈ.ਪੀ.ਐੱਸ ਜਾਂ ਪੀ.ਸੀ.ਐੱਸ ਦੇ ਅਹੁਦੇ 'ਤੇ ਵੀ ਬਹੁਤ ਜਿਆਦਾ ਗਿਣਤੀ �"ਰਤਾਂ ਦੀ ਹੀ ਦੇਖੀ ਜਾ ਸਕਦੀ ਹੈ ਅਤੇ ਰਾਜਨੀਤਿਕ ਆਗੂਆਂ ਵਿੱਚ ਵੀ �"ਰਤਾਂ ਵੱਡੀ ਗਿਣਤੀ ਵਿੱਚ ਦੇਸ਼ ਦੀ ਸੇਵਾ ਕਰ ਰਹੀਆਂ ਹਨ।
ਇਸ ਸਮੇਂ ਵਿਧਾਇਕ ਸਿੱਧੂ ਨੇ ਮਹਿਲਾ ਦਿਵਸ 'ਤੇ ਮੁਬਾਰਕਬਾਦ ਆਖੀ ਅਤੇ ਕਿਹਾ ਕਿ �"ਰਤ ਦਾ ਸਤਿਕਾਰ ਕਰਨ ਵਾਲੇ ਹੀ ਜਿੰਦਗੀ ਵਿਚ ਕਾਮਯਾਬ ਹੁੰਦੇ ਹਨ ਕਿਉਂ ਕਿ �"ਰਤ ਤੋਂ ਬਿਨਾਂ ਸੰਸਾਰ ਦੀ ਉਤਪਤੀ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਇੱਕ �"ਰਤ ਬੇਟੀ, ਮਾਂ ਅਤੇ ਪਤਨੀ ਤਿੰਨ ਕਿਰਦਾਰ ਨਿਭਾਉਂਦੀ ਹੈ।
ਇਸ ਮੌਕੇ ਐਨ.ਜੀ.�". ਵੱਲੋਂ ਸਮਾਜ ਸੇਵਾ ਵਿਚ ਅਹਿਮ ਰੋਲ ਅਦਾ ਕਰਨ ਵਾਲੀਆਂ ਸਖਸ਼ੀਅਤਾਂ ਜਿੰਨਾਂ ਵਿਚ ਮੇਅਰ ਪ੍ਰਿੰ. ਇੰਦਰਜੀਤ ਕੌਰ, ਐੱਸ.ਐਚ.�" ਕੁਲਵੰਤ ਕੌਰ, ਰੀਤ ਕੌਰ ਸਿੱਧੂ, ਕੌਂਸਲਰ ਕੋਮਲਪ੍ਰੀਤ ਸੱਚਦੇਵਾ, ਕੌਂਸਲਰ ਨੰਦਨੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਇਸ ਸਮੇਂ ਕ੍ਰਿਸ਼ਨ ਕੁਮਾਰ ਬਾਵਾ, ਰੇਸ਼ਮ ਸਿੰਘ ਸੱਗੂ �".ਐੱਸ.ਡੀ., ਮੈਡਮ ਟੋਨੀ, ਕੋਮਲ ਸੇਠੀ, ਸ਼ਸ਼ੀਕ ਕਾਰੀਆ, ਦਲਜੀਤ ਕੌਰ, ਸਰੀਤਾ, ਸ਼ੈਲੀ ਠੱਕਰ, ਗੀਤੂ ਮੱਕੜ, ਰਿਤਿਕਾ, ਕਮਲ ਕਪੂਰ, ਬਲਦੇਵ ਸਿੱਧੂ, ਸਾਹਿਲ ਜੀ.ਕੇ. ਰੀਅਲ ਅਸਟੇਟ, ਰੁਪਿੰਦਰ ਰਿੰਕੂ, ਮੋਨੂੰ ਰੁਪਾਲ, ਸੰਜੀਵ ਮੱਕੜ, ਲਾਡੀ ਪਾਹਵਾ, ਸਵੀਟੀ ਚੋਪੜਾ, ਬਲਜੀਤ ਕੁਕਰੇਜ, ਕੰਚਨ ਅਰੋੜਾ, ਸੀਮਾ ਕਤਿਆਲ, ਅਰੁਨਾ ਆਦਿ ਹਾਜ਼ਰ ਸਨ।
