ਡੇਰਾ ਸੱਚਖੰਡ ਬੱਲਾਂ ਤੋ ਸੁਸ਼ੋਭਿਤ ਇਤਿਹਾਸਕ ਦਮੜੀ ਯਾਤਰਾ ਦਾ ਲੁਧਿਆਣਾ ਵਿਖੇ ਹੋਇਆ ਭਾਰੀ ਸਵਾਗਤ.
ਲੁਧਿਆਣਾ: 8 ਮਾਰਚ(ਵਰਿੰਦਰ ਪ੍ਰਕਾਸ਼ ਭਾਂਬਰੀ) - :ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਮੌਜੂਦਾ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾ ਜੀ ਦੀ ਰਹਿਨੁਮਾਈ ਹੇਠ ਨਿਕਲੀ ਵਿਸ਼ਾਲ ਇਤਿਹਾਸਿਕ ਦਮੜੀ ਯਾਤਰਾ ਦਾ ਸਤਿਗੁਰੂ ਰਵਿਦਾਸ ਧਰਮ ਸਮਾਜ (ਰਜਿ)ਸਰਧਸ ਪੰਜਾਬ ਦੇ ਮੁੱਖ ਦਫਤਰ, ਸ਼ਿਵਪੁਰੀ ਚੌਕ, ਲੁਧਿਆਣਾ ਵਿਖੇ ਪਹੁੰਚਣ ਤੇ ਬੜੀ ਹੀ ਸ਼ਰਧਾ ਭਾਵਨਾ ਨਾਲ ਨਿੱਘਾ ਸਵਾਗਤ ਕੀਤਾ ਗਿਆ । ਯਾਤਰਾ ਸਬੰਧੀ ਜਾਣਕਾਰੀ ਦਿੰਦਿਆਂ ਸਰਧਸ ਦੇ ਪ੍ਰਧਾਨ ਅਨੰਦ ਕਿਸ਼ੋਰ ਨੇ ਮਹਾਰਾਜ ਜੀ ਦਾ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਯਾਤਰਾ ਹਰਿ ਕੀ ਪਉੜੀ ਹਰਿਦੁਆਰ ਵਿੱਖੇ ਜਾ ਰਹੀ ਹੈ ਜਿਸ ਦਾ ਰਸਤੇ ਅੰਦਰ ਸੰਗਤਾਂ ਵਲੋਂ ਸਵਾਗਤ ਕੀਤਾ ਜਾਵੇਗਾ । ਇਹ ਯਾਤਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਹੈ ਅਤੇ ਹਰਿ ਕੀ ਪਉੜੀ, ਹਰਿਦੁਆਰ ਵਿਖੇ ਸਮਾਪਤ ਹੋਵੇਗੀ । ਉਪਰੰਤ ਵਿਸ਼ਾਲ ਸਮਾਗਮ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨੂੰ ਸਮਰਪਿਤ ਸੰਤਾਂ ਮਹਾਪੁਰਸ਼ਾਂ ਦੀ ਰਹਿਨੁਮਾਈ ਹੇਠ ਹੋਏਗਾ। ਇਸ ਮੌਕੇ ਡੇਰਾ ਸੱਚਖੰਡ ਬੱਲਾਂ ਤੋ ਸੰਤ ਲੇਖ ਰਾਜ ਜੀ ਨੇ ਸੰਗਤਾਂ ਦੀ ਚੜਦੀ ਕਲਾ ਲਈ ਅਰਦਾਸ ਬੇਨਤੀ ਵੀ ਕੀਤੀ। ਇਸ ਯਾਤਰਾ ਵਿੱਚ ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਆਪਣਾ ਆਸ਼ਿਰਵਾਦ ਦਿੱਤਾ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦੱਸੇ ਹੋਏ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ । ਇਸ ਦੌਰਾਨ ਸ਼ਰਧਾਲੂਆਂ ਲਈ ਗੁਰੂ ਕੇ ਅਤੁੱਟ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ । ਇਸ ਮੌਕੇ ਸਰਧਸ ਚੋਅਰਮੈਨ ਸੋਮਨਾਥ ਹੀਰ, ਸੀਨੀਅਰ ਵਾਈਸ ਪ੍ਰਧਾਨ ਜਤਿੰਦਰ ਸਿੰਘ ਜਿੰਦੀ, ਵਾਈਸ ਪ੍ਰਧਾਨ ਜਸਵੀਰ ਸਿੰਘ ਬਾਲੀ , ਕੈਸ਼ੀਅਰ ਵਿਜੈ ਝੱਲੀ, ਗੁਰਪ੍ਰੀਤ ਲਾਲੀ, ਹਰਜਿੰਦਰ ਸੁਜਾਤਵਾਲ, ਦੀਪਕ ਸੈਂਪਲਾ, ਭੁਪਿੰਦਰ ਕਾਕੂ, ਗੁਰਪਾਲ ਪਾਲੀ, ਅਸ਼ਵਨੀ ਕੁਮਾਰ, ਮਨਪ੍ਰੀਤ ਲਾਦੀਆਂ, ਸ਼ਮਸ਼ੇਰ ਲਾਲ, ਪਾਰਸ ਰਾਮ, ਰਜਿੰਦਰ ਬੱਧਣ, ਸੁਰਿੰਦਰ ਹੁਸੈਨਪੁਰਾ, ਸਨੀ ਲੱਗਾਹ, ਵਿਕੀ ਸ਼ਿੰਜੀ, ਗੱਗੀ ਕਕੋਵਾਲ, ਸਨੀ ਮਹੇ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
