ਨਾਨਕਸ਼ਾਹੀ ਸੰਮਤ 557ਵਾ ਨਵਾਂ ਸਾਲ ਦੀ ਆਮਦ ਤੇ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ.

ਜੱਥੇਦਾਰ ਤਲਵੰਡੀ ਨੇ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕਰਨ ਵਾਲੇ ਫਰਿਸ਼ਤਿਆ ਨੂੰ ਸਨਮਾਨਿਤ ਕੀਤਾ 

ਲੁਧਿਆਣਾ 14 ਮਾਰਚ (ਰਾਕੇਸ਼ ਅਰੋੜਾ) - ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਪਾ: ਦਸਵੀਂ, ਰਾਏਕੋਟ ਵਿਖੇ ਨਾਨਕਸ਼ਾਹੀ ਸੰਮਤ 557ਵਾ ਸਿੱਖੀ ਪ੍ਰੰਪਰਾਵਾਂ ਅਨੁਸਾਰ ਨਵਾਂ ਸਾਲ ਦੀ ਆਮਦ ਮੌਕੇ ਮਨੁੱਖਤਾ ਦੇ ਭਲੇ ਲਈ ਸਵ: ਸੁਖਦੇਵ ਸਿੰਘ ਜਵੰਦਾ ਯਾਦਗਾਰੀ ਟ੍ਰਸਟ ਅਤੇ ਭਾਈ ਘੱਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਵੱਲੋਂ ਸੇਵਾਦਾਰ ਹਰਪ੍ਰੀਤ ਸਿੰਘ ਹੈਪੀ ਤਾਜਪੁਰ ਦੀ ਦੇਖ ਰੇਖ ਹੇਠ 789ਵਾਂ ਮਹਾਨ ਖੂਨਦਾਨ ਅਤੇ ਅੱਖਾਂ ਦਾ ਫਰੀ ਮੈਡੀਕਲ ਜਾਂਚ ਕੈਂਪ ਗੁਰਦੁਆਰਾ ਸਾਹਿਬ ਦੇ ਮੈਨੇਜਰ ਤਰਸੇਮ ਸਿੰਘ ਬਲਿਆਲ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮਹਾਨ ਖੂਨਦਾਨ ਕੈਂਪ ਅਤੇ ਅੱਖਾਂ ਦੀ ਫਰੀ ਜਾਂਚ ਦਾ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਸਿੱਖਾਂ ਦੇ ਨਵੇਂ ਸਾਲ ਤੇ ਗੁਰੂ ਘਰ ਨਤਮਸਤਕ ਹੋਣ ਆਈਆਂ ਸੰਗਤਾਂ ਜੀ ਆਇਆ ਆਖਦਿਆਂ ਵਧਾਈਆਂ ਦਿੱਤੀਆਂ ਅਤੇ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕਰਨ ਵਾਲੇ ਫਰਿਸ਼ਤਿਆ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਭਾਈ ਘੱਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦਸਿਆ ਖੂਨਦਾਨ ਕੈਂਪ ਦੌਰਾਨ 70 ਯੂਨਿਟ ਇੱਕਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਲੈਕੇ ਦਿਤਾ ਜਾਵੇਗਾ। ਇਸ ਮੌਕੇ ਤੇ ਸਵ:ਸੁਖਦੇਵ ਸਿੰਘ ਜਵੰਦਾ ਯਾਦਗਾਰੀ ਟ੍ਰਸਟ ਦੇ ਮੁੱਖ ਸੇਵਾਦਾਰ ਕੰਵਰਜੀਤ ਸਿੰਘ ਜਵੰਦਾ, ਮਨਜੋਤ ਸਿੰਘ ਜਵੰਦਾ ਵੱਲੋਂ ਰਮੇਸ਼ ਆਈ ਹਸਤਪਾਲ ਦੇ ਮਾਹਿਰ ਡਾਕਟਰ ਦੀ ਟੀਮ ਦੇ ਸਹਿਯੋਗ ਨਾਲ 200 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਫਰੀ ਕੀਤੀ ਗਈ ਅਤੇ ਅੱਖਾਂ ਦੀ ਦਵਾਈ ਤੇ ਮਲਟੀਵਿਟਾਮਿਨ ਦੇ ਕੈਪਸੂਲ ਫਰੀ ਵੰਡੇ। ਇਸ ਮੌਕੇ ਤੇ ਮਹਿੰਦਰ ਸਿੰਘ ਹੈਡ ਗ੍ਰੰਥੀ,ਹਰਭਜਨ ਸਿੰਘ ਸੁਪਰਵਾਇਜ਼ ਫਲਾਇੰਗ, ਇੰਸਪੈਕਟਰ ਸਵਰਨ ਸਿੰਘ,ਹਰਪ੍ਰੀਤ ਸਿੰਘ ਅਕਾਊਂਟੈਂਟ, ਹਰਮਿੰਦਰ ਸਿੰਘ ਖਜ਼ਾਨਚੀ, ਗੁਰਦੀਪ ਸਿੰਘ ਸਟੋਰ ਕੀਪਰ, ਹਰਜਿੰਦਰ ਸਿੰਘ ਰਿਕਾਰਡਕੀਪਰ, ਰਜਿੰਦਰ ਸਿੰਘ ਇੰਸੈਕਟਰ, ਜਸਰੀਨ ਕੌਰ ਤਾਜਪੁਰ, ਮਨਦੀਪ ਸਿੰਘ ਟੂਸਾ,ਅਰਮਾਨ ਟੂਸਾ,ਪਰਮ ਟੂਸਾ, ਸੁਖਦਰਸ਼ਨ ਸਿੰਘ ਗੋਨੀ ਤਾਜਪੁਰ, ਪ੍ਰੇਮਜੀਤਪਾਲ ਸਿੰਘ, ਹਾਜ਼ਰ ਸਨ