ਹੋਲੀ ਦਾ ਤਿਉਹਾਰ ਪਿਆਰ ਅਤੇ ਸਦਭਾਵਨਾ ਦਾ ਪ੍ਰਤੀਕ ਹੈ-ਨਵਲ ਜੈਨ.
ਲੁਧਿਆਣਾ :(ਵਰਿੰਦਰ ਪ੍ਰਕਾਸ਼ ਭਾਂਬਰੀ) : ਜ਼ਿਲ੍ਹਾ ਭਾਜਪਾ ਦੇ ਉਪ ਪ੍ਰਧਾਨ ਨਵਲ ਜੈਨ ਦੀ ਪ੍ਰਧਾਨਗੀ ਹੇਠ ਨਿਊ ਸੁਭਾਸ਼ ਨਗਰ ਸਥਿਤ ਕਰਮਸਰ ਕਲੋਨੀ ਵਿੱਚ ਹੋਲੀ ਦਾ ਪਵਿੱਤਰ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਾਰਿਆਂ ਨੇ ਇੱਕ ਦੂਜੇ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇੱਕ ਦੂਜੇ 'ਤੇ ਰੰਗ ਲਗਾਏ। ਇਸ ਮੌਕੇ ਨਵਲ ਜੈਨ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਸਾਨੂੰ ਪਿਆਰ ਅਤੇ ਸਦਭਾਵਨਾ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਖੁਸ਼ੀ ਅਤੇ ਖੇੜੇ ਨਾਲ ਭਰਿਆ ਇਹ ਪਵਿੱਤਰ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਨਵਾਂ ਉਤਸ਼ਾਹ ਅਤੇ ਊਰਜਾ ਭਰਨ ਦੇ ਨਾਲ ਹੀ ਦੇਸ਼ ਵਾਸੀਆਂ ਵਿੱਚ ਏਕਤਾ ਦੇ ਰੰਗ ਨੂੰ ਹੋਰ ਡੂੰਘਾ ਕਰੇ। ਇਸ ਮੌਕੇ ਰਾਹੁਲ ਸਿਡਾਨਾ, ਰਾਜੀਵ ਸ਼ਰਮਾ, ਰਾਕੇਸ਼ ਸ਼ਰਮਾ, ਪਵਨ ਸ਼ਰਮਾ, ਚਰਨਜੀਤ ਸਿੰਘ, ਹਰੀਓਮ ਬੱਗਾ, ਦਲਵੀਰ ਰਾਵਤ, ਦਿਨੇਸ਼ ਢੀਂਗਰਾ, ਗੁਰਵਿੰਦਰ ਸਿੰਘ, ਆਲੋਕ ਸ਼ਰਮਾ, ਰਵਿੰਦਰ ਕੁਮਾਰ ਆਦਿ ਮੌਜੂਦ ਸਨ।
