ਗੁਰਦੁਵਾਰਾ ਸ੍ਰੀ ਸੁਖਮਨੀ ਸਾਹਿਬ ਵਿਖੇ ਹੋਲਾ ਮਹੱਲਾ ਮੌਕੇ ਕਰਵਾਇਆ ਗਿਆ ਵਿਸ਼ੇਸ਼ ਸਮਾਗਮ.
ਲੁਧਿਆਣਾ, 15 ਮਾਰਚ - ਗੁਰਦਵਾਰਾ ਸ੍ਰੀ ਸੁਖਮਨੀ ਸਾਹਿਬ ਦੁੱਗਰੀ ਵਿਖੇ ਹੋਲਾ ਮਹੱਲਾ 'ਤੇ ਸਿੱਖ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਖੇਡਾਂ, ਬੱਚਿਆਂ ਦੇ ਸਟੇਜ ਪ੍ਰਦਰਸ਼ਨ ਅਤੇ ਮੈਡਕਲ ਕੈਂਪ ਲਗਾਏ ਗਏ। ਗੁਰਦਵਾਰਾ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਿਸ਼ਾਨ ਸਾਹਿਬ ਅਸਥਾਨ ਤੇ ਕੀਰਤਨ ਕਰਦਿਆਂ, ਨਿਸ਼ਾਨ ਸਾਹਿਬ ਲਿਜਾ ਕੇ ਸਥਾਪਿਤ ਕੀਤੇ ਗਏ। ਉਪਰੰਤ ਬੱਚਿਆਂ ਤੇ ਬੀਬੀਆਂ ਦੀਆਂ ਦੌੜਾਂ, ਮਟਕਾ ਰੇਸ, ਬੋਰੀ ਰੇਸ, ਤਿੰਨ ਟੰਗਾਂ ਦੀ ਰੇਸ ਤੇ ਸਪੂਨ ਰੇਸ ਕਰਵਾਈ ਗਈ। ਜੇਤੂ ਖਿਡਾਰੀਆਂ ਨੂੰ ਪਹਿਲਾ ਦੂਜਾ, ਤੀਜਾ ਇਨਾਮ ਵੰਡੇ ਗਏ। ਖੇਡਾਂ ਵਿੱਚ ਭਾਗ ਲੈਣ ਵਾਲੇ ਸਾਰੇ ਪ੍ਰਤੀਭਾਗੀਆਂ ਨੂੰ ਵੀ ਹੌਸਲਾ ਅਫਜ਼ਾਈ ਦੇ ਇਨਾਮ ਦਿੱਤੇ ਗਏ। ਇਸਤੋਂ ਇਲਾਵਾ ਮਿਊਜ਼ਿਕਲ ਚੇਅਰ, ਭੋਲੂ ਇੱਕ ਮਿੰਟ ਦੀ ਖੇਡਾਂ, ਪੇਂਟਿੰਗ ਮੁਕਾਬਲੇ, ਦਸਤਾਰ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਵਾਤਾਵਰਨ ਦੀ ਸੰਭਾਲ ਲਈ ਹਰ ਸਾਲ ਦੀ ਤਰ੍ਹਾਂ ਬੂਟੇ ਵੀ ਵੰਡੇ ਗਏ। ਫੋਰਟਿਸ ਹਸਪਤਾਲ, ਗਲੋਬਲ ਹਾਰਟ ਹਸਪਤਾਲ, ਯੂਨੀਅਨ ਹਸਪਤਾਲ, ਸਿੱਧੂ ਹਸਪਤਾਲ ਅਤੇ ਈਸ਼ਵਰ ਡੈਂਟਲ ਕਲੀਨਿਕ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਮਰੀਜਾਂ ਦੀ ਜਾਂਚ ਕਰਕੇ ਦਵਾਈਆਂ ਦੀ ਸੇਵਾ ਕੀਤੀ। 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਦੀ ਥੀਮ 'ਤੇ ਸਟੇਜ 'ਤੇ ਬੱਚਿਆਂ ਨੇ ਕਵਿਤਾਵਾਂ, ਸਕਿਟ, ਨਾਟਕ, ਗਤਕਾ ਦੇ ਪ੍ਰਦਰਸ਼ਨ ਕੀਤੇ। ਖੇਡਾਂ ਅਤੇ ਸਟੇਜ ਦੇ ਪ੍ਰਦਰਸ਼ਨ ਦੇ ਵਿੱਚ ਲੱਕੀ ਡਰਾਅ ਕੱਢੇ ਗਏ। ਜਿਸ ਵਿੱਚ ਏਅਰ ਫਰਾਇਰ, ਡਿਨਰ ਸੇਟ, ਕੈਸਰੋਲ ਤੇ ਸਾਈਕਲਾਂ ਦੇ ਇਨਾਮ ਵਜੋਂ ਦਿੱਤੇ ਗਏ। ਸਮਾਗਮ ਵਿੱਚ ਸ਼ਹਿਰ ਦੀਆਂ ਧਾਰਮਿਕ, ਸਮਾਜਿਕ, ਰਾਜਨੀਤਿਕ ਜਥੇਬੰਦੀਆਂ ਦੇ ਆਗੂਆਂ ਨੇ ਹਾਜ਼ਰੀ ਭਰੀ। ਲੁਧਿਆਣਾ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਜਤਿੰਦਰ ਸਿੰਘ ਸੇਵਕ ਦੇ ਨਾਲ ਸਮਾਗਮ ਵਿੱਚ ਵਿਸ਼ੇਸ਼ ਤੋਰ 'ਤੇ ਹਾਜ਼ਰੀ ਭਰੀ । ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ, ਭਾਈ ਦਵਿੰਦਰ ਸਿੰਘ ਸੋਢੀ, ਗੁਰਸ਼ਰਨ ਸਿੰਘ, ਬਸੰਤ ਐਵੇਨਿਊ, ਸਰਬਜੀਤ ਸਿੰਘ ਬਾਬਾ, ਪ੍ਰਧਾਨ ਗੁਰਦਵਾਰਾ ਬਾਬਾ ਦੀਪ ਸਿੰਘ ਜੀ ਆਪਣੀ ਟੀਮ ਸਹਿਤ ਹਾਜ਼ਰੀ ਭਰੀ। ਵਾਰਡ ਨੰ 49 ਦੀ ਕੌਂਸਲਰ ਸ੍ਰੀਮਤੀ ਅਨੀਤਾ ਸ਼ਰਮਾ, ਰਾਜ ਸ਼ਰਮਾ, ਵਾਰਡ ਨੰਬਰ 50 ਦੇ ਕੌਂਸਲਰ ਯੁਵਰਾਜ ਸਿੱਧੂ, ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਅਰਵਿੰਦਰ ਸਿੰਘ ਨੇ ਆਈਆਂ ਸ਼ਖ਼ਸੀਅਤਾਂ ਨੂੰ ਸਿਰੋਪਾ�" ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਵਿਤਾ ਖੁੱਲਰ ਪੰਜਾਬ ਹੈਡ ਰੋਜ਼ਾਨਾ ਸਪੋਕਸਮੈਨ, ਨਿਰਭੈ ਸਿੰਘ, ਮਹਿੰਦਰ ਸਿੰਘ, ਵਸਾਖਾ ਸਿੰਘ, ਕੰਵਲ ਨੈਨ ਸਿੰਘ ਭਾਟੀਆ, ਰਾਮ ਸਿੰਘ, ਸੁਖਵਿੰਦਰ ਸਿੰਘ, ਗੁਰਚਰਨ ਸਿੰਘ ਸਿੱਧੂ, ਨਰਿੰਦਰ ਸਿੰਘ, ਅਵਨਿੰਦਰ ਸਿੰਘ ਮਾਨ, ਜਸਮੀਤ ਸਿੰਘ ਕੋਹਲੀ, ਨਰਿੰਦਰ ਸਿੰਘ ਕਾਲਾ, ਗੋਵਰਧਨ ਸ਼ਰਮਾ, ਮਨਜੀਤ ਕੌਰ, ਕੰਵਲਜੀਤ ਕੌਰ, ਜਸਮੀਤ ਕੌਰ, ਸੁਰਿੰਦਰ ਕੌਰ, ਰਮਨ ਕੌਰ, ਅਮਿਤ ਕੌਰ, ਪ੍ਰਭਜੋਤ ਕੌਰ, ਕਿਰਨ ਅਤੇ ਜੱਸੀ ਮੈਡਮ ਨੇ ਬੱਚਿਆਂ ਦੇ ਸਟੇਜ ਪ੍ਰੋਗਰਾਮ ਲਈ ਸਹਿਯੋਗ ਦਿੱਤਾ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
