ਬਾਬਾ ਫਰੀਦ ਕਾਲਜ ਆਫ ਫਾਰਮੇਸੀ ਦੇ ਵਿਦਿਆਰਥੀਆਂ ਵੱਲੋਂ ਬੀ ਫਾਰਮੈਸੀ ਪ੍ਰੀਖਿਆਵਾਂ ਵਿੱਚ ਚੰਗਾ ਪ੍ਰਦਰਸ਼ਨ.

ਲੁਧਿਆਣਾ, 17 ਮਾਰਚ (ਰਾਕੇਸ਼ ਅਰੋੜਾ) : ਬਾਬਾ ਫਰੀਦ ਕਾਲਜ ਆਫ ਫਾਰਮੇਸੀ, ਮੁੱਲਾਪਰ, ਲੁਧਿਆਣਾ ਦੇ ਵਿਦਿਆਰਥੀਆਂ ਨੇ ਬੀ.ਫਾਰਮੇਸੀ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। 5ਵੀਂ ਸੇਮ ਦੇ ਰਾਕੇਸ਼ ਕੁਮਾਰ ਨੇ 8.85 ਐਸਜੀਪੀਏ ਪ੍ਰਾਪਤ ਕਰਕੇ ਕਾਲਜ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ| ਤੀਜੇ ਸਮੈਸਟਰ ਦੀ ਨਿਸ਼ਾ ਪਾਂਡੇ ਨੇ 8.42 ਐਸਜੀਪੀਏ ਪ੍ਰਾਪਤ ਕਰਕੇ ਦੂਜਾ ਅਤੇ ਤੀਜਾ ਸਮੈਸਟਰ ਸੱਤਵੇਂ ਸਮੈਸਟਰ ਦੀ ਗੁਰਵਿੰਦਰ ਕੌਰ ਨੇ 8.33 ਐਸਜੀਪੀਏ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ।ਬੀ ਫਾਰਮੇਸੀ ਦੇ ਤੀਜੇ ਸਮੈਸਟਰ ਵਿੱਚ ਨਿਸ਼ਾ ਪਾਂਡੇ ਪਹਿਲੇ, ਸ਼ਿਵਾਨੀ ਗੌਤਮ ਦੂਜੇ ਅਤੇ ਈਸ਼ਾ ਸ਼ਰਮਾ ਤੀਜੇ ਸਥਾਨ ’ਤੇ ਰਹੀ। ਪੰਜਵੇਂ ਸਮੈਸਟਰ ਵਿੱਚੋਂ ਰਾਕੇਸ਼ ਕੁਮਾਰ, ਮਨਮੀਤ ਕੌਰ ਅਤੇ ਹਰਮਨਜੋਤ ਕੌਰ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਸੱਤਵੇਂ ਸਮੈਸਟਰ ਵਿੱਚ ਗੁਰਵਿੰਦਰ ਕੌਰ ਨੇ ਪਹਿਲਾ, ਵਾਸੂ ਕੌੜਾ ਨੇ ਦੂਜਾ ਅਤੇ ਸਿੱਖਾ ਰਾਣੀ ਨੇ ਤੀਜਾ ਸਥਾਨ ਹਾਸਲ ਕੀਤਾ। ਡਾ: ਅਰੁਣ ਕੁਮਾਰ ਨੇ ਬੱਚਿਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ | ਡਾ: ਰਿਸ਼ੀ ਕੋਡਾ ਨੇ ਦੱਸਿਆ ਕਿ ਡੀ ਫਾਰਮੇਸੀ, ਬੀ ਫਾਰਮੇਸੀ ਅਤੇ ਬੀ ਐਸ ਸੀ (ਮੈਡੀਕਲ ਲੈਬ ਸਾਇੰਸਜ਼) ਵਿੱਚ 2025 ਸੈਸ਼ਨ ਲਈ ਦਾਖਲੇ ਸ਼ੁਰੂ ਹੋ ਗਏ ਹਨ।