ਜਥੇਦਾਰ ਨਿਮਾਣਾ ਨੇ ਜੈਕਾਰਿਆਂ ਦੀ ਗੂੰਜ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਬੱਸਾਂ ਨੂੰ ਕੀਤਾ ਰਵਾਨਾ.

 

  ਲੁਧਿਆਣਾ 18 ਮਾਰਚ (ਰਾਕੇਸ਼ ਅਰੋੜਾ) :  ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ ਸਥਾਨਕ ਗੁਰਦੂਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ, ਧਰਮਪੁਰਾ ਲੁਧਿਆਣਾ ਤੋਂ ਨਿਸ਼ਾਨ ਸਾਹਿਬ ਦੇ ਝੰਡੇ ਥੱਲੇ ਗੁਰਪ੍ਰੀਤ ਸਿੰਘ ਧਰਮਪੁਰਾ ਮੁੱਖ ਸੇਵਾਦਾਰ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੀ ਅਗਵਾਈ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ,ਗੁਰਦੂਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰਸ਼ਨਾਂ ਲਈ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘੱਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ ਅਤੇ ਕੋਮੀ ਪ੍ਰਧਾਨ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਨੇ ਜੈਕਾਰਿਆਂ ਦੀ ਗੂੰਜ ਵਿੱਚ ਬਸਾਂ ਨੂੰ ਰਵਾਨਾ ਕੀਤਾ। ਇਸ ਮੌਕੇ ਤੇ ਬਲਦੇਵ ਸਿੰਘ ਸੰਧੂ ਮੀਤ ਪ੍ਰਧਾਨ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ, ਸੁਰਿੰਦਰ ਪਾਲ ਸਿੰਘ, ਰਨਬੀਰ ਸਿੰਘ, ਜਗਜੀਤ ਸਿੰਘ ਢੱਲ, ਹਰਸਿਮਰਨ ਸਿੰਘ, ਗੁਰਜੋਤ ਸਿੰਘ,ਜਤਿੰਦਰ ਕੁਮਾਰ, ਸਿਮਰਨ ਸਿੰਘ ਸੂਰੀ,ਹਰਪ੍ਰੀਤ ਸਿੰਘ ਗਬਰ; ਜਸਪਾਲ ਸਿੰਘ ਰਤਨ ਸਿੰਘ, ਹਰਜੋਤ ਸਿੰਘ, ਹਰਪ੍ਰੀਤ ਸਿੰਘ ਜਤਿੰਦਰ ਕੁਮਾਰ, ਸ਼ਾਂਤੀ ਕੁਮਾਰ, ਬੀਬੀ ਨਰਿੰਦਰ ਕੌਰ, ਬੀਬੀ ਚਰਨਜੀਤ ਕੌਰ,ਰੰਮੀ ਭੈਣ ਜੀ, ਰਾਣੀ ਭੈਣ ਜੀ, ਰਜੀ ਭੈਣ ਜੀ,ਗੁਰਦੀਪ ਸਿੰਘ ਹਾਜ਼ਰ ਸਨ