ਖਪਤਕਾਰ ਰਾਸ਼ਨ ਡਿਪੂਆਂ ਤੇ ਆਪਣੀ ਕੇ. ਵਾਈ.ਸੀ. ਜ਼ਰੂਰ ਕਰਵਾਉਣ : ਡੀ.ਐਫ.ਸੀ. ਚੀਮਾ.

 

ਲੁਧਿਆਣਾ 18 ਮਾਰਚ (ਰਾਕੇਸ਼ ਅਰੋੜਾ) : ਡੀ.ਐਫ.ਸੀ. ਪੱਛਮੀ ਸਰਤਾਜ ਸਿੰਘ ਚੀਮਾ ਨੇ ਇਕ ਵਿਸ਼ੇਸ ਗਲਬਾਤ ਦੌਰਾਨ ਕਿਹਾ ਕਿ ਖਪਤਕਾਰ ਰਾਸ਼ਨ ਡਿਪੂਆਂ ਤੇ ਜਾ ਕੇ ਆਪਣੀ ਈ.ਕੇ.ਵਾਈ.ਸੀ. ਜ਼ਰੂਰ ਕਰਵਾਉਣ ਅਤੇ ਇਹ ਕੰਮ 31 ਮਾਰਚ ਤੱਕ ਕਰਵਾ ਲਿਆ ਜਾਵੇ ਤਾਂ ਜੋ ਉਹਨਾਂ ਨੂੰ ਰਾਸ਼ਨ ਲੈਣ ਸਬੰਧੀ ਕੋਈ ਦਿੱਕਤ ਪੇਸ਼ ਨਾ ਆਵੇ। ਸਰਕਾਰ ਦੀਆਂ  ਹਦਾਇਤਾ ਮੁਤਾਬਿਕ ਰਾਸ਼ਨ ਡਿਪੂਆਂ ਤੇ ਖਪਤਕਾਰਾਂ ਦੀ ਕੇ.ਵਾਈ.ਸੀ.   ਕੰਮ ਚੱਲ ਰਿਹਾ ਹੈ ਅਤੇ ਇਹ ਕੰਮ ਸ਼ਹਿਰ  ਦੇ ਵੱਖ ਵੱਖ ਇਲਾਕਿਆ ਵਿੱਚ ਰਾਸ਼ਨ , ਡਿਪੂਆਂ ਉਪਰ ਕੀਤਾ ਜਾ ਰਿਹਾ ਹੈ।  ਵਿਭਾਗ ਦੇ ਅਧਿਕਾਰੀਆਂ ਤੋਂ ਮਿਲੀ  ਜਾਣਕਾਰੀ ਅਨੁਸਾਰ 31 ਮਾਰਚ 2025 ਤੱਕ ਇਹ ਕੰਮ ਮੁੰਕਮਲ ਕੀਤਾ ਜਾਣਾ ਹੈ

ਅਤੇ ਅਧਿਕਾਰੀਆਂ ਮੁਤਾਬਿਕ ਸੌ ਪ੍ਰਤੀਸ਼ਤ ਲਾਭਪਾਤਰੀ ਦੀ ਕੇ.ਵਾਈ.ਸੀ. ਕੀਤੀ ਜਾਏਗੀ ਅਤੇ ਇਹ ਕੰਮ 75 ਪ੍ਰਤੀਸ਼ਤ ਤੋਂ ਵੱਧ ਮੁੰਕਮਲ ਹੋ ਚੁੱਕਾ ਹੈ। ਵਿਭਾਗ ਦੇ ਮੁੱਖ ਦਫਤਰ ਤੋਂ ਜਾਰੀ ਹਦਾਇਤਾਂ ਮੁਤਾਬਿਕ ਇਹ ਕੰਮ ਕੀਤਾ ਜਾ ਰਿਹਾ है। ਵਿਭਾਗ ਅਧਿਕਾਰੀਆਂ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਆਪਣੀ ਅਤੇ ਕਾਰਡ ਵਿੱਚ ਦਰਜ਼ ਆਪਣੇ ਪਰਿਵਾਰ ਦੇ ਸਮੂਹ ਮੈਂਬਰਾ ਦੀ ਰਾਸ਼ਨ ਡਿਪੂਆਂ ਤੇ ਜਾ ਕੇ ਕੇ.ਵਾਈ.ਸੀ. ਕਰਵਾਈ ਜਾਵੈ ਤਾਂ ਜੋ ਕੋਈ ਵੀ ਖਪਤਕਾਰ ਰਾਸ਼ਨ ਲੈਣ ਤੋਂ ਵਾਝਾਂ ਨਾ ਰਹਿ ਜਾਵੇ। ਅਧਿਕਾਰੀ ਨੇ ਦੱਸਿਆਂ ਕਿ ਰਾਸ਼ਨ ਡਿਪੂਆਂ ਉਪਰ ਕੰਪਿਉਟਰਰਾਈਜ਼ਡ ਈ-ਪੋਜ਼ ਮਸ਼ੀਨਾ ਰਾਹੀ ਖਪਤਕਾਰਾਂ ਦੀ ਈ.ਕੇ.ਵਾਈ.ਸੀ. ਕੀਤੀ ਜਾ ਰਹੀ ਹੈ।