ਖੰਨਾ ਪੁਲਿਸ ਵੱਲੋਂ ਪਾਇਲ ਦੇ ਇੱਕ ਨਸ਼ਾ ਤਸਕਰ ਦੇ ਘਰ ਤੇ ਚੱਲਿਆ ਬੁਲਡੋਜ਼ਰ.
ਖੰਨਾ : ਡੀ.ਜੀ.ਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅੱਜ ਡਾ. ਜੋਤੀ ਯਾਦਵ IPS, ਸੀਨੀਅਰ ਪੁਲਿਸ ਕਪਤਾਨ ਪੁਲਿਸ, ਖੰਨਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਡੀ.ਐਸ.ਪੀ (CAWC), ਡੀ.ਐਸ.ਪੀ ਪਾਇਲ, ਐਸ.ਐਚ.ਓ ਪਾਇਲ ਵੱਲੋਂ ਸਬ-ਡੀਵੀਜਨ ਪਾਇਲ ਅਧੀਨ ਪੈਂਦੇ ਏਰੀਏ ਵਿੱਚ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਗਈ। ਜਿਸ ਵਿੱਚ ਸਮੱਗਲਰ ਮੁਨੀਸ਼ ਟੰਡਨ ਪੁੱਤਰ ਸੰਜੀਵ ਟੰਡਨ ਵਾਸੀ ਮਕਾਨ ਨੰਬਰ 818, ਟੰਡਨ ਮੁਹੱਲਾ, ਪਾਇਲ, ਜਿਲ੍ਹਾ ਲੁਧਿਆਣਾ, ਜਿਸ ਖਿਲਾਫ 7 ਮੁਕੱਦਮੇ ਐਨ.ਡੀ.ਪੀ.ਐਸ, ਐਕਟ ਅਧੀਨ ਦਰਜ ਹਨ, ਉਸ ਦੇ ਘਰ ਬਾਹਰ ਦਫਤਰ ਨਗਰ ਕੌਸਲ, ਪਾਇਲ ਵੱਲੋਂ ਨੋਟਿਸ ਦੇ ਕੇ ਹਦਾਇਤ ਕੀਤੀ ਗਈ ਸੀ ਕਿ ਗਲੀ ਵਿਚ ਉਸਾਰੇ ਗਏ ਰੈਂਪ ਅਤੇ ਵਾਧਰੇ ਨੂੰ 72 ਘੰਟੇ ਵਿੱਚ ਗਿਰਾ ਦਿੱਤਾ ਜਾਵੇ, ਦਫਤਰ ਨਗਰ ਕੌਸਲ, ਪਾਇਲ, ਜਿਲ੍ਹਾ ਲੁਧਿਆਣਾ ਵਲੋ ਪੱਤਰ ਨੰਬਰ 332/ਪਾਇਲ ਮਿਤੀ 18.03.2025 ਨੂੰ ਨਜਾਇਜ ਕਬਜੇ ਹਟਾਉਣ ਸਮੇਂ ਅਣ-ਸੁਖਾਂਵੀ ਘਟਨਾ ਹੋਣ ਡਰ ਹੈ। ਜਿਸ ਸਬੰਧ ਵਿੱਚ ਦਫਤਰ ਨਗਰ ਕੌਸਲ, ਪਾਇਲ ਵੱਲੋ ਸੁਰੱਖਿਆ ਕਰਮਚਾਰੀਆਂ ਦੀ ਮੰਗ ਕੀਤੀ ਗਈ ਸੀ। ਉੱਕਤ ਪੱਤਰ ਨੰਬਰ 332/ਪਾਇਲ ਮਿਤੀ 18.3.2025 ਦੀ ਕਾਰਵਾਈ ਕਰਦੇ ਹੋਏ ਅੱਜ ਮਿਤੀ 19.3.2025 ਨੂੰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਪੁਲਿਸ ਫੋਰਸ ਤਾਇਨਾਤ ਕੀਤੀ ਗਈ।
